• Login
Tuesday, July 14, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਮੰਤਰੀ ਮੰਡਲ ਵੱਲੋਂ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦਾ ਐਲਾਨ

admin by admin
in BREAKING, CHANDIGARH, POLITICS
0
ਮੰਤਰੀ ਮੰਡਲ ਵੱਲੋਂ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦਾ ਐਲਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

Web Desk-Harsimran

ਚੰਡੀਗੜ੍ਹ, 1 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)-  ਦੀਵਾਲੀ ਦੇ ਤਿਉਹਾਰ ਉਤੇ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਸੂਬੇ ਦੇ ਕੁੱਲ 71.75 ਲੱਖ ਘਰੇਲੂ ਖਪਤਕਾਰਾਂ ਵਿੱਚੋਂ 69 ਲੱਖ ਖਪਤਕਾਰਾਂ ਨੂੰ ਲਾਭ ਹੋਵੇਗਾ। ਵੇਰਵੇ ਹੇਠ ਲਿਖੇ ਅਨੁਸਾਰ ਹਨ-

ਲੜੀ ਨੰ.

 

ਖਪਤਕਾਰ ਸ਼੍ਰੇਣੀਸਲੈਬਟੈਕਸ ਤੇ ਵਸੂਲੀਆਂ ਸਮੇਤ ਮੌਜੂਦਾ ਬਿਜਲੀ ਦਰਾਂ (ਰੁਪਏ/ਕਿਲੋਵਾਟ)ਪ੍ਰਸਤਾਵਿਤ ਟੈਕਸ ਤੇ ਵਸੂਲੀਆਂ ਸਮੇਤ ਮੌਜੂਦਾ ਬਿਜਲੀ ਦਰਾਂ (ਰੁਪਏ/ ਕਿਲੋਵਾਟ)ਬਿਜਲੀ ਦਰਾਂ ਘਟਾਉਣ ਨਾਲ ਵਿੱਤੀ ਪ੍ਰਭਾਵ    

(ਕਰੋੜਾਂ ਵਿਚ)

1.

 

 

 

 

 

 

ਘਰੇਲੂ ਸਪਲਾਈ
2 ਕਿਲੋਵਾਟ ਤੱਕ

 

53.62 ਲੱਖ

0 – 100 ਯੂਨਿਟ4.191.191108
101 – 300 ਯੂਨਿਟ7.014.01505
300 ਯੂਨਿਟ ਤੋਂ ਵੱਧ8.765.76286
2 ਕਿਲੋਵਾਟ ਤੋਂ 7 ਕਿਲੋਵਾਟ ਤੱਕ

 

15.36 ਲੱਖ

0 – 100 ਯੂਨਿਟ4.491.49531
101 – 300 ਯੂਨਿਟ7.014.01545
300 ਤੋਂ ਵੱਧ ਯੂਨਿਟ8.765.76341
ਕੁੱਲ3,316

        ਬਿਜਲੀ ਦੀਆਂ ਦਰਾਂ ਤਰਕਸੰਗਤ ਹੋਣ ਨਾਲ ਸੂਬਾ ਸਰਕਾਰ ਉਤੇ ਸਾਲਾਨਾ 3316 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਗਰੀਬੀ ਰੇਖਾ ਤੋਂ ਹੇਠਲੀਆਂ ਸ਼੍ਰੇਣੀਆਂ ਲਈ ਇਕ ਕਿਲੋਵਾਟ ਤੱਕ ਮੁਫ਼ਤ ਬਿਜਲੀ ਦੀ ਮੌਜੂਦਾ ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ।

ਸੂਬਾ ਸਰਕਾਰ ਬਿਜਲੀ ਖਰੀਦ ਦੀ ਕੀਮਤ ਨੂੰ ਘਟਾਏਗੀ ਜਿਸ ਦਾ ਲਾਭ ਅੱਗੇ ਖਪਤਕਾਰਾਂ ਨੂੰ ਦੇ ਦਿੱਤਾ ਜਾਵੇਗਾ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਡ ਨੇ ਗੋਇੰਦਵਾਲ ਸਾਹਿਬ ਦੇ ਜੀ.ਵੀ.ਕੇ. ਥਰਮਲ ਪਲਾਂਟ ਦੇ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਹਿੰਗੀ ਬਿਜਲੀ ਨੂੰ ਸੂਰਜੀ ਊਰਜਾ ਅਤੇ ਹੋਰ ਸਰੋਤਾਂ ਤੋਂ ਘੱਟ ਕੀਮਤ ਵਾਲੀ ਬਿਜਲੀ ਵਿਚ ਤਬਦੀਲ ਕਰ ਲਿਆ ਜਾਵੇਗਾ।

ਪੰਜਾਬ ਰਾਜ ਬਿਜਲੀ ਨਿਗਮ ਨੇ ਝੋਨੇ ਦੇ ਬੀਤੇ ਸੀਜ਼ਨ ਦੌਰਾਨ ਢੁਕਵੀਂ ਸਪਲਾਈ ਦੇਣ ਵਿਚ ਨਾਕਾਮ ਰਹਿਣ ਕਰਕੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਡਿਫਾਲਟ ਨੋਟਿਸ ਜਾਰੀ ਕੀਤਾ ਹੋਇਆ ਹੈ। ਇਹ ਜੁਰਮਾਨਾ ਰਾਸ਼ੀ 600-800 ਕਰੋੜ ਦੇ ਦਰਮਿਆਨ ਹੋਵੇਗੀ।

ਪੀ.ਐਸ.ਪੀ.ਐਸ.ਐਲ. ਨੇ ਦੋ ਸੋਲਰ ਕੰਪਨੀਆਂ ਨੂੰ 2.33 ਰੁਪਏ ਪ੍ਰਤੀ ਯੂਨਿਟ ਦੀ ਰਿਕਾਰਡ ਘੱਟ ਕੀਮਤ ਉਤੇ 250 ਮੈਗਾਵਾਟ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਅਲਾਟ ਕੀਤਾ ਹੈ। ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ. ਨੇ ਪੰਜਾਬ ਵਿਚ ਸਥਾਪਤ ਹੋਣ ਵਾਲੇ 150 ਮੈਗਾਵਾਟ ਦੀ ਸਮਰਥਾ ਵਾਲੇ ਸੋਲਰ ਪਲਾਂਟ 2.69 ਰੁਪਏ ਪ੍ਰਤੀ ਯੂਨਿਟ ਦੀ ਕੀਮਤ ਉਤੇ ਅਲਾਟ ਕੀਤਾ ਹੈ। ਇਹ ਪਲਾਂਟ ਅਗਲੇ 8 ਮਹੀਨਿਆਂ ਵਿਚ ਸਥਾਪਤ ਕੀਤੇ ਜਾਣਗੇ।

ਪੰਜਾਬ ਸਰਕਾਰ ਨੇ 2 ਕਿਲੋਵਾਟ ਤੋਂ ਘੱਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੀ ਬਕਾਇਆ ਰਾਸ਼ੀ ਪਹਿਲਾਂ ਹੀ ਮੁਆਫ਼ ਕਰ ਦਿੱਤੀ ਹੈ। ਇਸ ਕਦਮ ਨਾਲ ਪੰਜਾਬ ਸਰਕਾਰ 1500 ਕਰੋੜ ਰੁਪਏ ਦਾ ਬੋਝ ਸਹਿਣ ਜਾ ਰਹੀ ਹੈ ਅਤੇ ਇਸ ਨਾਲ ਸੂਬੇ ਦੇ ਗਰੀਬ ਲੋਕਾਂ ਸਣੇ ਕੁੱਲ 15 ਲੱਖ ਖਪਤਕਾਰਾਂ ਨੂੰ ਫਾਇਦਾ ਹੋਵੇਗਾ।

ਦਰਮਿਆਨੇ ਪੱਧਰ ਦੇ ਉਦਯੋਗ ਨੂੰ ਲਾਭ ਦੇਣ ਲਈ ਸਰਕਾਰ ਨੇ ਨਿਰਧਾਰਤ ਦਰਾਂ ਵਿਚ ਪਹਿਲਾਂ ਹੀ 50 ਫੀਸਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ 35,000 ਦਰਮਿਆਨੇ ਯੂਨਿਟਾਂ ਨੂੰ ਲਾਭ ਹੋਵੇਗਾ ਅਤੇ 150 ਕਰੋੜ ਰੁਪਏ ਦਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਖ-ਵੱਖ ਸ਼੍ਰੇਣੀਆਂ ਨੂੰ ਰਿਆਇਤਾਂ ਦੇਣ ਲਈ ਵਚਨਬੱਧ ਹੈ ਜੋ ਹੇਠ ਦਰਸਾਏ ਅਨੁਸਾਰ ਹੈ-

ਲੜੀ ਨੰ. 

ਸ਼੍ਰੇਣੀ

ਸਬਸਿਡੀ ਦੀ ਰਾਸ਼ੀ (ਕਰੋੜਾਂ ਰੁਪਏ ਵਿਚ)
1.ਅਨੁਸੂਚਿਤ ਜਾਤੀ (ਐਸ.ਸੀ.) ਘਰੇਲੂ ਖਪਤਕਾਰ1,339.58
2.ਗਰੀਬੀ ਰੇਖਾ ਤੋਂ ਹੇਠਲੇ ਗੈਰ-ਅਨੁਸੂਚਿਤ ਜਾਤੀ ਘਰੇਲੂ ਖਪਤਕਾਰ75.01
3.ਪੱਛੜੀਆਂ ਸ਼੍ਰੇਣੀਆਂ ਘਰੇਲੂ ਖਪਤਕਾਰ212.39
4.ਆਜ਼ਾਦੀ ਘੁਲਾਟੀਏ ਘਰੇਲੂ ਖਪਤਕਾਰ0.04
5.ਖੇਤੀਬਾੜੀ6,735.05
6.ਉਦਯੋਗਿਕ ਖਪਤਕਾਰ (ਐਸ.ਪੀ., ਐਮ.ਐਸ. ਅਤੇ ਐਲ.ਐਸ.)2,266.34
ਕੁੱਲ10,628.41
Post Views: 101
  • Facebook
  • Twitter
  • WhatsApp
  • Telegram
  • Facebook Messenger
  • Copy Link
Tags: chandigarh newslatest newslatest news on punjablatest updateslatest updates on punjabpb govt. newspress ki taquat newsPunjab Governmentpunjab latest newspunjab newspunjab politicstop 10 news
Previous Post

ਰਾਣਾ ਗੁਰਜੀਤ ਵੱਲੋਂ ਸਿੰਚਾਈ ਲਈ ਧਰਤੀ ਹੇਠ ਪਾਈਪ ਲਾਈਨ ਵਿਛਾਉਣ ਲਈ 10 ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼

Next Post

किशोर न्याय बोर्ड के पुस्तकालय का हुआ शुभारंभ

Next Post
किशोर न्याय बोर्ड के पुस्तकालय का हुआ शुभारंभ

किशोर न्याय बोर्ड के पुस्तकालय का हुआ शुभारंभ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.