ਚੰਡੀਗੜ, 2 ਮਾਰਚ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੇਰੀ ਫਸਲ-ਮੇਰਾ ਬਿਓਰਾ ਪੋਰਟਲ ਸੂਬੇ ਦੇ ਕਿਸਾਨਾਂ ਦੇ ਹਿੱਤ ਵਿਚ ਹੈ| ਹਰ ਛੇ ਮਹੀਨੇ ਬਾਅਦ ਕਿਸਾਨ ਆਪਣੇ ਬੀਜੇ ਹੋਏ ਰਕਬੇ ਦੀ ਜਾਣਕਾਰੀ ਇਸ ਪੋਰਟਲ ‘ਤੇ ਅਪਲੋਡ ਕਰਦਾ ਹੈ ਤਾਂ ਜੋ ਸਰਕਾਰ ਦੇ ਕੋਲ ਜਿਨੀ ਜਾਣਕਾਰੀ ਰਹੇਗੀ ਉਨਾਂ ਹੀ ਕਿਸਾਨਾਂ ਦੇ ਹਿੱਤ ਵਿਚ ਰਹੇਗਾ|
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਬਜਟ ਸ਼ੈਸ਼ਨ ਦੌਰਾਨ ਬਜਟ ਭਾਸ਼ਨ’ਤੇ ਚਰਚਾ ਦੌਰਾਨ ਚੁੱਕੇ ਗਏ ਮੁਦਿਆਂ ‘ਤੇ ਸਦਨ ਨੂੰ ਜਾਣੂੰ ਕਰਵਾ ਰਹੇ ਸਨ|
ਸ੍ਰੀ ਮਨੋਹਰ ਲਾਲ ਨੈ ਸਦਨ ਨੂੰ ਜਾਣੂੰ ਕਰਵਾਇਆ ਕਿ ਮੇਰੀ ਫਸਲ-ਮੇਰਾ ਬਿਓਰਾ ਪੋਰਟਲ ‘ਤੇ ਹਰਿਆਣਾ ਦੇ ਰਜਿਸਟਰਡ ਕਿਸਾਨਾਂ ਦੀ ਉਪਜ ਦੀ ਖਰੀਦ ਪਹਿਲਾਂ ਕੀਤੀ ਜਾਵੇਗੀ ਅਤੇ ਬਾਅਦ ਵਿਚ ਦੂਜੇ ਕਿਸਾਨਾਂ ਦੀ ਉਪਜ ਦੀ ਖਰੀਦ ਕੀਤੀ ਜਾਵੇਗੀ ਜੋ ਪੋਰਟਲ ‘ਤੇ ਰਜਿਸਟਰਡ ਨਹੀਂ ਹਨ| ਇਸ ਦੇ ਬਾਅਦ ਹੋਰ ਗੁਆਂਢੀ ਰਾਜਾਂ ਦੇ ਕਿਸਾਨਾਂ ਦੀ ਉਪਜ ਦੀ ਖਰੀਦ ਹੋਵੇਗੀ ਚਾਹੇ ਉਹ ਕਿਸਾਨ ਉੱਤਰ ਪ੍ਰਦੇਸ਼ ਦੇ ਹੋਣ ਜਾਂ ਪੰਜਾਬ, ਰਾਜਸਤਾਨ ਦੇ ਹੋਣ|
ਮੁੱਖ ਮੰਤਰੀ ਨੇ ਸਦਨ ਨੂੰ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਉਹ ਖੁਦ ਮੇਰੀ ਫਸਲ-ਮੇਰਾ ਬਿਓਰਾ ਪੋਰਟਲ ਦੇ ਨਿਰੰਤਰ ਜਾਣਕਾਰੀ ਲੈਂਦੇਰਹਿੰਦੇ ਹਨ| ਉਨਾਂ ਨੇ ਕਿਹਾ ਕਿ ਅੱਜ ਬਾਅਦ ਦੁਪਿਹਰ 3.50 ਵਜੇ ਤਕ 44,10,000 ਏਕੜ ਰਕਬੇ ਦਾ ਰਜਿਸਟ੍ਰੇਸ਼ਨ ਕਰਵਾਇਆ ਸੀ, ਜੋ ਇਕ ਘੰਟੇ ਬਾਅਦ ਇਹ ਵੱਧ ਕੇ 44,13,000 ਏਕੜ ਹੋ ਗਿਆ ਹੈ, ਜੋ ਕਿ ਸੂਬੇ ਦੇ ਕਿਸਾਨਾਂ ਦੀ ਇਸ ਪੋਰਟਲ ‘ਤੇ ਆਪਣੇ ਰਕਬੇ ਦਾ ਰਜਿਸਟ੍ਰੇਸ਼ਨ ਕਰਵਾਉਣ ਵਿਚ ਦਿਲਚਸਪੀ ਨੂੰ ਦਰਸ਼ਾਉਂਦਾ ਹੈ| ਉਨਾਂ ਨੇ ਸਦਨ ਨੂੰ ਇਸ ਗਲ ਨਾਲ ਵੀ ਜਾਣੂੰ ਕਰਵਾਇਆ ਕਿ ਕਿਸਾਨ ਨੂੰ ਫਸਲ ਕਟਾਈ ਤੋਂ ਪਹਿਲਾਂ-ਪਹਿਲਾਂ ਆਪਣੀ ਫਸਲ ਦਾ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ| ਫਸਲ ਕਟਾਈ ਦੇ ਬਾਅਦ ਖੇਤੀਬਾੜੀ ਅਤੇ ਮਾਲ ਵਿਭਾਗ ਵੀ ਵੱਖ ਤੋਂ ਇਸ ਪੋਰਟਲ ‘ਤੇ ਆਪਣਾ ਬਿਓਰਾ ਦਰਜ ਕਰਵਾਉਂਦੇ ਹਨ, ਜਿਸ ਦਾ ਮਿਲਾਨ ਕਿਸਾਨ ਵੱਲੋਂ ਦਰਜ ਕਰਵਾਏ ਗਏ ਰਕਬੇ ਨਾਲ ਕੀਤਾ ਜਾਂਦਾ ਹੈ|