Monday, May 18, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਦੋ ਖ਼ਤਰਨਾਕ ਗੈਂਗਸਟਰ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ ਬੁਲੇਟ-ਪਰੂਫ਼ ਜੈਕੇਟ ਨਾਲ ਗਿ੍ਰਫ਼ਤਾਰ

admin by admin
in PUNJAB
Reading Time: 1 min read
A A
0
0
SHARES
0
VIEWS
Share on FacebookShare on Twitter
ADVERTISEMENT

RelatedPosts

11 May 2026 Weekly

0

13 May 2026

0

12 May 2026

0

10 May 2026

0

09 May 2026

0

08 May 2026

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 14 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਸੂਬੇ ਵਿਚ ਗੈਂਗਸਟਰਾਂ ਦੀ ਨਕੇਲ ਕੱਸਦਿਆਂ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਲੁਟੇਰਿਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਜਰਮਨਜੀਤ ਸਿੰਘ ਸਣੇ ਦੋ ਭਗੌੜੇ ਖ਼ਤਰਨਾਕ ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਇੰਨਾ ਗੈਂਗਸਟਰਾਂ ਕੋਲੋਂ ਹਥਿਆਰਾਂ ਅਤੇ ਸਮੱਗਲ ਕੀਤੇ ਗੋਲਾ-ਬਾਰੂਦ ਦੇ ਨਾਲ ਇੱਕ ਬੁਲੇਟ-ਪਰੂਫ਼ ਜੈਕੇਟ ਵੀ ਬਰਾਮਦ ਕੀਤੀ ਹੈ। ਇਹ ਮੁਜਰਮ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਲਈ ਵੀ ਦੋਸ਼ੀ ਹਨ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਜਲੰਧਰ (ਦਿਹਾਤੀ) ਪੁਲਿਸ ਨੇ ਭੋਗਪੁਰ ਤੋਂ ਗਿ੍ਰਫ਼ਤਾਰ ਕੀਤਾ ਅਤੇ ਗੈਂਗਸਟਰਾਂ ਕੋਲੋਂ ਇੱਕ ਬੁਲੇਟ ਪਰੂਫ਼ ਜੈਕਟ, ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੁਆਰਾ ਮੁਹੱਈਆ ਕਰਵਾਈ ਗਈ .455 ਬੋਰ ਦੀ ਇੱਕ ਪਿਸਟਲ, ਚਾਰ ਜਿੰਦਾ ਕਾਰਤੂਸ ਸਮੇਤ ਦੋ ਗਲੋਕ 09 ਐਮਐਮ ਪਿਸਤੌਲ, ਇੱਕ ਪੰਪ ਐਕਸ਼ਨ 12 ਬੋਰ ਰਾਈਫਲ, .32 ਬੋਰ ਦਾ ਰਿਵਾਲਵਰ, ਇਕ .30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਜਿਸ ਵਰਨਾ ਕਾਰ ‘ਚ ਉਹ ਗੈਂਗਸਟਰ ਜਾ ਰਹੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਗੋਰਾ ਪਹਿਲਾਂ ਹੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਮਲਾ, ਲੁੱਟ, ਡਕੈਤੀ, ਗੈਂਗਵਾਰ ਅਤੇ ਹੋਰ ਮਿਲਾ ਕੇ ਕੁੱਲ 14 ਮਾਮਲਿਆਂ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 13 ਮਾਮਲਿਆਂ ਵਿੱਚੋਂ ਇੱਕ ਵਿੱਚ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ। ਇਸ ਕਾਰਵਾਈ ਦੇ ਵੇਰਵਾ ਦਿੰਦੇ ਹੋਏ ਨਵਜੋਤ ਮਾਹਲ, ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਬਰਿਆੜ, ਥਾਣਾ ਘੁੰਮਣ ਅਤੇ ਉਸਦਾ ਸਾਥੀ ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਜਵੰਦਪੁਰ ਥਾਣਾ ਵੈਰੋਵਾਲ, ਵਰਨਾ ਕਾਰ ਨੰ. ਪੀ ਬੀ 46 ਕਿਊ 4951 ਵਿਚ ਬਹਿਰਾਮ ਵੱਲ ਜਾ ਰਹੇ ਸਨ ਅਤੇ ਕੁਝ ਘਿਨਾਉਣੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ ਜਿਵੇਂ ਕਿ ਗਨ ਪੁਆਇੰਟ ‘ਤੇ ਹਾਈਵੇ ਤੋਂ ਵਾਹਨ ਖੋਹਣਾ। ਸਮੁੱਚੇ ਖੇਤਰ ਵਿਚ ਚੈਕ ਪੋਸਟਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਦੀ ਇਕ ਟੀਮ ਕਾਰ ਸਵਾਰ ਹਮਲਾਵਰਾਂ ਨੂੰ ਫੜਨ ਵਿਚ ਸਫ਼ਲ ਹੋ ਗਈ।
ਟੀਮ ਨੇ ਮੌਕੇ ਤੋਂ ਵਿਦੇਸ਼ੀ ਅਤੇ ਦੇਸੀ ਦੋਵਾਂ ਕਿਸਮਾਂ ਦੇ ਹਥਿਆਰ ਬਰਾਮਦ ਕੀਤੇ, ਜਿਸ ਵਿਚ ਚਾਰ ਜਿੰਦਾ ਕਾਰਤੂਸ ਵਾਲੀ .30 ਬੋਰ ਦੀ ਇਕ ਪਿਸਟਲ, ਛੇ ਜਿੰਦਾ ਕਾਰਤੂਸ ਵਾਲੀ.32 ਬੋਰ ਦੀ ਇਕ ਰਿਵਾਲਵਰ, ਇਕ ਬੁਲੇਟ ਪਰੂਫ ਜੈਕੇਟ ਅਤੇ ਵੱਖ-ਵੱਖ ਅਪਰਾਧਾਂ ਲਈ ਵਰਤੀ ਗਈ ਵਰਨਾ ਕਾਰ ਸ਼ਾਮਲ ਹੈ । ਸ੍ਰੀ ਗੁਪਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੁਆਰਾ ਪੁਲਿਸ ਸਾਹਮਣੇ ਕੀਤੇ ਖੁਲਾਸੇ ਤੋਂ ਬਾਅਦ ਪੰਜ ਜ਼ਿੰਦਾ ਕਾਰਤੂਸ ਵਾਲੀ 12 ਬੋਰ ਪੰਪ ਐਕਸ਼ਨ ਰਾਈਫਲ, ਦੋ ਜ਼ਿੰਦਾ ਕਾਰਤੂਸ ਵਾਲੀ (ਆਸਟਰੀਆ ਵਿੱਚ ਬਣੀ ਹੋਈ) ਦੋ 9 ਐਮ.ਐਮ. ਗਲਾਕ ਪਿਸਟਲ (ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਉਲੀਕੇ ਨਿਸ਼ਾਨ ਵਾਲੀ), ਪੰਜ ਜ਼ਿੰਦਾ ਕਾਰਤੂਸ ਵਾਲੀ.455 ਬੋਰ ਦੀ ਇੱਕ ਰਿਵਾਲਵਰ, 19 ਕਾਰਤੂਸ ਵਾਲੀ .32 ਬੋਰ ਰਿਵਾਲਵਰ ਅਤੇ ਅੱਠ ਕਾਰਤੂਸ ਵਾਲੀ .32 ਬੋਰ ਦੀ ਸਪੈਸ਼ਲ ਰਿਵਾਲਵਰ ਬਰਾਮਦ ਹੋਏ। ਇਹ ਸਾਰੇ ਹਥਿਆਰ ਪਲਾਸਟਿਕ ਪਾਈਪ ਵਿਚ ਪੈਕ ਕੀਤੇ ਗਏ ਸਨ ਅਤੇ ਰਈਆ (ਅੰਮਿ੍ਰਤਸਰ) ਨੇੜੇ ਨਹਿਰ ਕੰਢੇ ਧਰਤੀ ਹੇਠ ਦੱਬੇ ਗਏ ਸਨ।
ਸ੍ਰੀ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੋਰਾ ਨੇ ਖੁਲਾਸਾ ਕੀਤਾ ਕਿ ਉਸ ਦਾ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਨੇੜਲਾ ਸੰਪਰਕ ਸੀ, ਜੋ ਕਿ ਪਾਕਿਸਤਾਨ ਅਧਾਰਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਮਿਰਜ਼ਾ ਅਤੇ ਅਹਿਦਦੀਨ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਕੋਲੋਂ ਫਿਰੋਜ਼ਪੁਰ ਵਿੱਚੋਂ ਕਈ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮਿਲੀਆਂ ਸਨ। ਸ੍ਰੀ ਗੁਪਤਾ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਨਸ਼ਾ/ਹਥਿਆਰਾਂ ਦਾ ਤਸਕਰ ਮਿਰਜ਼ਾ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਲਈ ਭਾਰਤ-ਪਾਕਿ ਸਰਹੱਦ ‘ਤੇ ਕੋਰੀਅਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਹਥਿਆਰਾਂ ਦੀਆਂ ਖੇਪਾਂ ਦੀ ਭਾਰਤ ਵਿਚ ਤਸਕਰੀ ਕਰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਐਸਟੀਐਫ ਪੰਜਾਬ ਵੱਲੋਂ 24 ਸਤੰਬਰ, 2019 ਨੂੰ ਭਾਰਤ-ਪਾਕਿ ਸਰਹੱਦ ਤੋਂ 05 ਏ.ਕੇ.-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਖੇਪ ਦਾ ਇੱਕ ਹਿੱਸਾ ਫੜੇ ਗਏ ਅਪਰਾਧੀ ਬਿੱਲਾ ਮੰਡਿਆਲਾ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੀ ਭਾਰਤ-ਪਾਕਿ ਸਰਹੱਦ ਤੋਂ ਆਏ ਸਨ ਅਤੇ ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਸੀ ਜੋ ਕਿ ਅਜੇ ਵੀ ਜਾਂਚ ਦਾ ਹਿੱਸਾ ਹੈ ਜਿਸ ਦਾ ਪੁਲਿਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਨਾਲ ਸ਼ਾਮਲ ਹੋਣ ਦਾ ਸ਼ੱਕ ਸੀ।
ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਇਕ ਹੋਰ ਬਦਨਾਮ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਦੁਆਰਾ ਚਲਾਇਆ ਜਾਂਦਾ ਬਿੱਲਾ ਗੈਂਗ ਦਾ ਮੈਂਬਰ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਆਪਣੇ ਸਰਪ੍ਰਸਤ ਜ਼ਰੀਏ, ਗੋਰਾ ਪਾਕਿਸਤਾਨ ਅਧਾਰਤ ਨਾਜਾਇਜ਼ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਵਿੱਚ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਲਈ ਉਨ੍ਹਾਂ ਨਾਲ ਲੈਣ-ਦੇਣ ਕਰਦਾ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਇਹ ਗਿਰੋਹ ਹਾਈਵੇ ਕਾਰ ਚੋਰੀ ਦੀਆਂ ਵਾਰਦਾਤਾਂ, ਫਿਰੌਤੀ ਅਤੇ ਗੁੰਡਾਗਰਦੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਸੀ, ਉਸ ਨੇ ਕਿਹਾ ਕਿ ਉਸਦੇ ਖਿਲਾਫ਼ ਦਰਜ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਗੋਰਾ ਨੰਦੇੜ, ਪੂਨੇ ਅਤੇ ਹਿਮਾਚਲ ਪ੍ਰਦੇਸ਼ ਦੇ ਇਕ ਗੁਰਦੁਆਰੇ ਵਿਚ ਗੁਪਤ ਢੰਗ ਨਾਲ ਰਹਿੰਦਾ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਕੀਤੀ ਗਈ ਵਰਨਾ ਕਾਰ ਜਰਮਨਜੀਤ ਸਿੰਘ ਦੀ ਹੈ, ਜੋ ਗੁਰਪ੍ਰੀਤ ਨੂੰ ਪੁਲਿਸ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ ਅਤੇ ਉਹ ਅਪਰਾਧ ਲਈ ਉਸ ਨੂੰ ਵਾਹਨ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਧਾਰਾ 392, 212, 216 ਏ, 506, ਅਤੇ 120-ਬੀ ਅਤੇ ਆਰਮਜ਼ ਐਕਟ ਦੀਆਂ 25, 27 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Post Views: 113
  • Facebook
  • Twitter
  • WhatsApp
  • Telegram
  • Facebook Messenger
  • Copy Link
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh Punjab coronavirus symptoms2 NOTORIOUS GANGSTER-CRIMINALS ARRESTED BY PUNJAB POLICE WITH LARGE HAUL OF ARMS & AMMUNITIONcarona cerfew updates in punjabchandigarh newscorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabcrime news in punjabcriminal newscriminal storyhas been seized by the police from the gangstersHow To Prevent Coronavirus In punjabincluding proclaimed offender Gurpreet Singh @ Gora and Germanjeet Singh.international latest news channelINVOLVED IN SMUGGLING WEAPONS FROM ACROSS THE BORDER INTO INDIAjust now india newsLatest News and Updates on Punjablive updateslive viral newslive viral videoLock Down Punjabmajor haul of arms and ammunition smugglednoose around gangsters in the statepb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongerspunjab crime newsPunjab government latest newsPunjab Live latest newspunjab politicsPunjabi khabranpunjabi latest newsSuspected Of Corona Virus Found In Punjabthe Punjab Police have busted a gang of international arms smugglers and highway robberstop 10 newspaperstop ten patiala daily punjabi newspapers listwho were allegedly also involved in smuggling of weapons from across the border into India.with the arrest of two dreaded gangstersਕੋਰੋਨਾ ਵਾਇਰਸਕੋਰੋਨਾਵਾਇਰਸ
ShareTweetPin
Previous Post

ਕੋਰੋਨਾ : ਅੱਜ ਪਟਿਆਲਾ ਜ਼ਿਲ੍ਹੇ ਚ 78 ਕੋਵਿਡ ਪਾਜ਼ੇਟਿਵ ਕੇਸ, ਕੁੱਲ ਪਾਜ਼ੇਟਿਵ ਕੇਸ 713

Next Post

ਮਜ਼ਬੂਤ ਲੋਕਤੰਤਰ ਦੀ ਸਥਾਪਣਾ ਲਈ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਪ੍ਰਸ਼ਾਸ਼ਨ ਚੁਸਤ-ਦਰੁਸਤ ਬਣਾਉਣਾ ਅਤਿ ਜ਼ਰੂਰੀ

Related Posts

BREAKING

11 May 2026 Weekly

0
BREAKING

13 May 2026

0
BREAKING

12 May 2026

0
BREAKING

10 May 2026

0
BREAKING

09 May 2026

0
BREAKING

08 May 2026

0
Next Post
ਮਜ਼ਬੂਤ ਲੋਕਤੰਤਰ ਦੀ ਸਥਾਪਣਾ ਲਈ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਪ੍ਰਸ਼ਾਸ਼ਨ ਚੁਸਤ-ਦਰੁਸਤ ਬਣਾਉਣਾ ਅਤਿ ਜ਼ਰੂਰੀ

ਮਜ਼ਬੂਤ ਲੋਕਤੰਤਰ ਦੀ ਸਥਾਪਣਾ ਲਈ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਪ੍ਰਸ਼ਾਸ਼ਨ ਚੁਸਤ-ਦਰੁਸਤ ਬਣਾਉਣਾ ਅਤਿ ਜ਼ਰੂਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

© 2023 presskitaquat.com - Powered by AMBIT SOLUTIONS+917488039982