Sunday, February 22, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove
No Result
View All Result
Press Ki Taquat
No Result
View All Result
ADVERTISEMENT
Home INDIA

ਮੋਦੀ ਸਰਕਾਰ ਵੱਲੋਂ ਅਪਣਾਈ ਮਜ਼ਬੂਤ ਨੀਤੀ ਕਾਰਨ ਚੀਨ ਨੇ ਆਪਣੀਆਂ ਫੌਜਾਂ ਪਿੱਛੇ ਹਟਾਈਆਂ

admin by admin
in INDIA, PUNJAB
Reading Time: 1 min read
A A
0
0
SHARES
0
VIEWS
Share on FacebookShare on Twitter
ADVERTISEMENT

RelatedPosts

दूल्हा निकला किन्नर बाराती भागे

दूल्हा निकला किन्नर बाराती भागे

0
मातृ – पितृ पूजन : संत श्री आशाराम जी गुरुकुल, गोंदिया मे सम्पन्न् 

मातृ – पितृ पूजन : संत श्री आशाराम जी गुरुकुल, गोंदिया मे सम्पन्न् 

0
देश में लाखों माता पिता का पूजन कर मनाया गया मातृ – पितृ पूजन दिवस

देश में लाखों माता पिता का पूजन कर मनाया गया मातृ – पितृ पूजन दिवस

0
कमज़ोर व वंचित वर्ग के बच्चों के लिए बड़ी सौगात

कमज़ोर व वंचित वर्ग के बच्चों के लिए बड़ी सौगात

0
खाकी का साहस: जलमग्न गड्ढे में डूब रहे 5 वर्षीय मासूम को पुलिस जवान ने बचाया

खाकी का साहस: जलमग्न गड्ढे में डूब रहे 5 वर्षीय मासूम को पुलिस जवान ने बचाया

0
भिंड जिले में गो वंश के हित में सर्वाधिक 51000 रुपए दान करने वाले पहले थाना प्रभारी बने राजेश शर्मा

भिंड जिले में गो वंश के हित में सर्वाधिक 51000 रुपए दान करने वाले पहले थाना प्रभारी बने राजेश शर्मा

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link
ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਭਾਰਤ ਦੀ ਦ੍ਰਿੜ੍ਹਤਾ ਅੱਗੇ ਅਖੀਰ ਚੀਨ ਨੂੰ ਆਪਣਾ ਰਵੱਈਆ ਬਦਲਣਾ ਹੀ ਪਿਆ ਹੈ। ਪੂਰਬੀ ਲੱਦਾਖ ਵਿਚ ਗਲਵਾਨ ਘਾਟੀ ਅਤੇ ਕੁਝ ਹੋਰ ਇਲਾਕਿਆਂ ਵਿਚ ਅਸਲ ਕੰਟਰੋਲ ਰੇਖਾ `ਤੇ ਚੀਨ ਨੇ ਜੋ ਰਵੱਈਆ ਅਖ਼ਤਿਆਰ ਕੀਤਾ ਸੀ, ਉਹ ਧੌਂਸ ਅਤੇ ਨਾ-ਮਿਲਵਰਤਣ ਵਾਲਾ ਸੀ। ਉਸਦਾ ਇਹ ਰਵੱਈਆ ਪਿਛਲੇ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਸੀ। ਖ਼ਾਸ ਤੌਰ `ਤੇ 1962 ਦੀ ਭਾਰਤ ਵਿਰੁੱਧ ਜੰਗ ਜਿੱਤਣ ਤੋਂ ਬਾਅਦ। ਭਾਰਤ ਦੇ ਬਹੁਤ ਸਾਰੇ ਸਰਹੱਦੀ ਖੇਤਰਾਂ `ਤੇ ਉਹ ਲਗਾਤਾਰ ਦਾਅਵੇ ਜਤਾਉਂਦਾ ਅਤੇ ਘੁਸਪੈਠ ਕਰਦਾ ਆਇਆ ਹੈ। ਉਸਨੇ ਆਪਣੇ ਅੜੀਅਲ ਰੁਖ਼ ਵਿਚ ਕੋਈ ਬਦਲਾਅ ਨਹੀਂ ਸੀ ਕੀਤਾ। ਇਸ ਸਬੰਧੀ ਭਾਰਤ ਦਾ ਰਵੱਈਆ ਹਮੇਸ਼ਾ ਬਚਾਅ ਦੀ ਨੀਤੀ ਵਾਲਾ ਹੀ ਰਿਹਾ ਹੈ। ਉਸਨੇ ਕਿਸੇ ਵੀ ਤਰ੍ਹਾਂ ਹਮਲਾਵਰ ਰੁਖ਼ ਅਖ਼ਤਿਆਰ ਨਹੀਂ ਸੀ ਕੀਤਾ ਪਰ ਅਖੀਰ ਦਬਾਅ ਦੀ ਨੀਤੀ ਕਦੋਂ ਕੁ ਤੱਕ ਬਰਦਾਸ਼ਤ ਕੀਤੀ ਜਾ ਸਕਦੀ ਹੈ।
ਗਲਵਾਨ ਵਿਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਆਪਣੀ ਪਹਿਲਾਂ ਦੀ ਨੀਤੀ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਉਸਨੇ ਨਾ ਸਿਰਫ ਚੀਨੀ ਦਾਅਵਿਆਂ ਨੂੰ ਹੀ ਨਾਕਾਰ ਦਿੱਤਾ, ਸਗੋਂ ਉਸਦੇ ਮੁਕਾਬਲੇ ਵਿਚ ਲੱਦਾਖ ਦੀਆਂ ਸਰਹੱਦਾਂ `ਤੇ ਆਪਣੀਆਂ ਫ਼ੌਜਾਂ ਦਾ ਜਮਾਵੜਾ ਕਰਕੇ ਆਧੁਨਿਕ ਹਥਿਆਰ ਤਾਇਨਾਤ ਕਰਕੇ ਅਤੇ ਆਪਣੇ ਜੰਗੀ ਜਹਾਜ਼ਾਂ ਦੀਆਂ ਨਿਡਰ ਉਡਾਣਾਂ ਭਰ ਕੇ ਇਹ ਜ਼ਰੂਰ ਜਤਾ ਦਿੱਤਾ ਕਿ ਭਾਰਤ ਹੁਣ ਝੁਕਣ ਵਾਲਾ ਨਹੀਂ ਹੈ ਅਤੇ ਉਹ ਮੁਕਾਬਲਾ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਲੱਦਾਖ ਵਿਚ ਸਰਹੱਦਾਂ `ਤੇ ਜਾ ਕੇ ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰਕੇ ਚੀਨ ਅਤੇ ਉਸਦੇ ਪਿਛਲੱਗੂ ਪਾਕਿਸਤਾਨ ਨੂੰ ਇੱਕ ਦ੍ਰਿੜ੍ਹ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਨਿਰਸੰਦੇਹ ਇਤਿਹਾਸਕ ਕਿਹਾ ਜਾ ਸਕਦਾ ਹੈ। ਚਾਹੇ ਉਥੇ ਉਨ੍ਹਾਂ ਚੀਨ ਦਾ ਨਾਂਅ ਨਹੀਂ ਲਿਆ ਪਰ ਦੇਸ਼ ਦੇ ਸਾਹਸ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਜ਼ਰੂਰ ਕਰ ਦਿੱਤਾ ਅਤੇ ਇਹ ਵੀ ਕਿ ਭਾਰਤ ਹੁਣ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਉਸ ਵਲੋਂ ਸੁੱਟੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹੈ।
ਚੀਨ ਅੱਜ ਆਪਣੇ-ਆਪ ਨੂੰ ਦੁਨੀਆ ਭਰ ਵਿਚ ਘਿਰਿਆ ਮਹਿਸੂਸ ਕਰ ਰਿਹਾ ਹੈ। ਉਸ ਦੀਆਂ ਹਰ ਖੇਤਰ ਵਿਚ ਵਿਸਤਾਰਵਾਦੀ ਨੀਤੀਆਂ ਨੇ ਉਸਨੂੰ ਬਹੁਤੇ ਦੇਸ਼ਾਂ ਦੇ ਨਿਸ਼ਾਨੇ `ਤੇ ਲਿਆ ਦਿੱਤਾ ਹੈ। ਉਸਨੂੰ ਮਹਿਸੂਸ ਹੋਣ ਲੱਗਾ ਹੈ ਕਿ ਉਸਦਾ ਢਾਲਿਆ ਸਿੱਕਾ ਹੁਣ ਕੌਮਾਂਤਰੀ ਬਾਜ਼ਾਰ ਵਿਚ ਵਿਕਣ ਵਾਲਾ ਨਹੀਂ ਹੈ।
ਇਸੇ ਲਈ ਸਰਹੱਦ `ਤੇ ਪਿਛਲੇ ਕਈ ਮਹੀਨਿਆਂ ਤੋਂ ਟਕਰਾਅ ਦੀ ਸਥਿਤੀ ਵਿਚ ਉਸ ਦੀਆਂ ਖੜ੍ਹੀਆਂ ਫ਼ੌਜਾਂ ਨੇ ਗਲਵਾਨ ਘਾਟੀ `ਚੋਂ ਪਿੱਛੇ ਹਟਾ ਲਈਆਂ ਹਨ। ਗਲਵਾਨ ਘਾਟੀ ਵਿਚ ਗਸ਼ਤ ਬਿੰਦੂ 14 ਤੋਂ ਡੇਢ ਕਿਲੋਮੀਟਰ ਤੱਕ ਆਪਣੀ ਫ਼ੌਜ ਨੂੰ ਪਿੱਛੇ ਹਟਾਉਣਾ ਅਤੇ ਲਗਾਏ ਆਪਣੇ ਤੰਬੂਆਂ ਨੂੰ ਪੁੱਟ ਲੈਣਾ ਅਜਿਹਾ ਹੀ ਦਰਸਾਉਂਦਾ ਹੈ। ਉਸਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਮੂਹਰਲੇ ਮੋਰਚਿਆਂ `ਤੇ ਤਾਇਨਾਤ ਸੈਨਿਕ ਪਿੱਛੇ ਹਟਾਉਣ ਅਤੇ ਦੋਵਾਂ ਦੇਸ਼ਾਂ ਵਿਚ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਅਸੀਂ ਇਸ ਬਣੀ ਸਹਿਮਤੀ ਨੂੰ ਇਕ ਚੰਗਾ ਕਦਮ ਸਮਝਦੇ ਹਾਂ। ਇਸ ਨਾਲ ਦੋਵਾਂ ਦੇਸ਼ਾਂ ਵਿਚ ਮੁੜ ਸਾਰਥਕ ਗੱਲਬਾਤ ਆਰੰਭ ਕਰਨ ਲਈ ਰਾਹ ਪੱਧਰਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਅਜਿਹਾ ਭਾਰਤ ਵਲੋਂ ਦਿਖਾਈ ਗਈ ਦ੍ਰਿੜ੍ਹਤਾ ਕਰਕੇ ਹੀ ਸੰਭਵ ਹੋਇਆ ਹੈ। ਆਉਂਦੇ ਸਮੇਂ ਵਿੱਚ ਵੀ ਭਾਰਤ ਦੀ ਮੋਦੀ ਸਰਕਾਰ ਨੂੰ ਇਸੇ ਹੌਸਲੇ ਨਾਲ ਆਪਣੇ ਕਦਮ ਅੱਗੇ ਵਧਾਉਣੇ ਹੋਣਗੇ।

Post Views: 76
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

कामेडी एक्टर जगदीप (सूरमा भोपाली) नहीं रहे

Next Post

ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ

Related Posts

दूल्हा निकला किन्नर बाराती भागे
INDIA

दूल्हा निकला किन्नर बाराती भागे

0
मातृ – पितृ पूजन : संत श्री आशाराम जी गुरुकुल, गोंदिया मे सम्पन्न् 
INDIA

मातृ – पितृ पूजन : संत श्री आशाराम जी गुरुकुल, गोंदिया मे सम्पन्न् 

0
देश में लाखों माता पिता का पूजन कर मनाया गया मातृ – पितृ पूजन दिवस
INDIA

देश में लाखों माता पिता का पूजन कर मनाया गया मातृ – पितृ पूजन दिवस

0
कमज़ोर व वंचित वर्ग के बच्चों के लिए बड़ी सौगात
INDIA

कमज़ोर व वंचित वर्ग के बच्चों के लिए बड़ी सौगात

0
खाकी का साहस: जलमग्न गड्ढे में डूब रहे 5 वर्षीय मासूम को पुलिस जवान ने बचाया
INDIA

खाकी का साहस: जलमग्न गड्ढे में डूब रहे 5 वर्षीय मासूम को पुलिस जवान ने बचाया

0
भिंड जिले में गो वंश के हित में सर्वाधिक 51000 रुपए दान करने वाले पहले थाना प्रभारी बने राजेश शर्मा
INDIA

भिंड जिले में गो वंश के हित में सर्वाधिक 51000 रुपए दान करने वाले पहले थाना प्रभारी बने राजेश शर्मा

0
Next Post
ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ

ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
  • Profitgrove

Follow Us