ਸਮਾਣਾ 3 ਜਨਵਰੀ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ਤੇ ਚਲਦਿਆਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਚ ਬਲਾਕ ਸਮਾਣਾ ਦੀ ਸਾਧ ਸੰਗਤ ਵੱਲੋ 10 ਅਤਿ ਜਰੂਰਤਮੰਦ ਗਰਭਵਤੀ ਔਰਤਾ ਨੂੰ ਪੌਸ਼ਟਿਕ ਅਹਾਰ ਦਿੱਤੇ ਗਏ।
ਇਸ ਮੋਕੇ 15 ਮੈਂਬਰ ਅਮਿਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਬਲਾਕ ਸਮਾਣਾ ਦੇ ਅਣਥੱਕ ਸੇਵਾਦਾਰ ਪ੍ਰੇਮੀ ਸਤਪਾਲ ਇੰਸਾਂ ਤੇ ਸਮੂਹ ਪਰਿਵਾਰ ਵਲੋਂ ਸਿ਼ਸ਼ੂ ਸੰਭਾਲ ਮੁਹਿੰਮ ਤਹਿਤ 10 ਅਤਿ ਜਰੂਰਤਮੰਦ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਅਹਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੋਸ਼ਟਿਕ ਅਹਾਰ ਜਿਸ ਵਿਚ ਫਰੂਟ, ਜੂਸ, ਦੇਸੀ ਘਿਓ, ਡਰਾਈ ਫਰੂਟ ਤੇ ਹੋਰ ਲੋੜੀਂਦਾ ਸਮਾਨ ਆਦਿ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਗਰਭਵਤੀ ਭੈਣਾਂ ਨੂੰ ਬੱਚੇ ਦੇ ਜਨਮ ਤੱਕ ਪੌਸ਼ਟਿਕ ਖੁਰਾਕ ਦਿੱਤੀ ਜਾਵੇ ਤਾਂ ਜੋ ਬੱਚਾ ਤੰਦਰੁਸਤ ਪੈਦਾ ਹੋਵੇ।
ਇਸ ਮੌਕੇ ਸੇਵਾਦਾਰ ਸਤਪਾਲ ਇੰਸਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋ ਪੂਜਨੀਕ ਗੁਰੂ ਜੀ ਵੱਲੋ ਚਲਾਏ 147 ਮਾਨਵਤਾ ਭਲਾਈ ਦੇ ਕਾਰਜ ਕਰਦੇ ਹਾਂ, ਮਾਨਵਤਾ ਭਲਾਈ ਦੇ ਕਾਰਜ ਕਰਕੇ ਜਿਹੜੀ ਮਨ ਨੂੰ ਖ਼ੁਸ਼ੀ ਮਿਲਦੀ ਹੈ ਉਹ ਕਹਿਣ ਸੁਨਣ ਤੋਂ ਦੂਰ ਹੈ। ਮੈਂ ਪੂਜਨੀਕ ਹਜੂਰ ਗੁਰੂ ਜੀ ਤੋਂ ਇਹੀ ਮੰਗ ਹੈ ਕਿ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਕਾਰਵਾਈ ਜਾਵੇ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਕਿਹਾ ਕਿ ਬਲਾਕ ਸਮਾਣਾ ਦੀ ਸਾਧ ਸੰਗਤ ਵੱਧ ਚੜ੍ਹ ਕੇ ਮਾਨਵਤਾ ਭਲਾਈ ਦੇ ਕਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਮ ਪਿਤਾ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਲੋੜਵੰਦ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਅਹਾਰ ਦਿੱਤੇ ਗਏ ਹਨ ਤੇ ਬਲਾਕ ਸਮਾਣਾ ਦੀ ਸਾਧ ਸੰਗਤ ਪੁਰਾ ਮਹੀਨਾ ਮਾਨਵਤਾ ਭਲਾਈ ਦੇ ਕਾਰਜ ਕਰ ਕੇ ਅਵਤਾਰ ਮਹੀਨੇ ਮਨਾਉਂਦੀ ਹੈ।
ਇਸ ਮੌਕੇ ਸਮੂਹ 15 ਮੈਂਬਰ, ਸਮੂਹ ਸੁਜਾਨ ਭੈਣਾ, ਯੂਥ ਵਿਰਾਗਨਾਏ, ਸ਼ਾਹ ਸਤਿਨਾਮ ਜੀ ਗਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।

