No Result
View All Result
Friday, May 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡੀ.ਬੀ.ਜੀ ਵੱਲੋਂ ਗੁਰੂਦੁਆਰਾ ਸਾਹਿਬ ਡੇਰਾ ਬਾਬਾ ਦੁਧਾਧਾਰੀ ਵਿਖੇ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ।

admin by admin
in BREAKING, National, PUNJAB
0
ਡੀ.ਬੀ.ਜੀ ਵੱਲੋਂ ਗੁਰੂਦੁਆਰਾ ਸਾਹਿਬ ਡੇਰਾ ਬਾਬਾ ਦੁਧਾਧਾਰੀ ਵਿਖੇ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ।
0
SHARES
0
VIEWS
Share on FacebookShare on Twitter
ਪਟਿਆਲਾ,ਮਿਤੀ- 03/01/2023 : ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ  ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਵਿਜੈ ਕੁਮਾਰ ਹਾਈਟੈਕ ਲੈਬ ਦੀ ਅਗਵਾਈ ਵਿੱਚ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਦੁਧਾਧਾਰੀ ਦੀ 65ਵੀਂ ਸਲਾਨਾ ਬਰਸੀ ਮੌਕੇ ਮੁਫਤ ਮੈਡੀਕਲ ਹੈਲਥ ਚੈਕਅਪ, ਦੰਦਾਂ ਦਾ ਚੈਕਅੱਪ ਅਤੇ ਮੁਫਤ ਦਵਾਈਆਂ ਦੀ ਵੰਡ ਕਰਨ ਦਾ ਕੈਂਪ ਗੁਰੂਦੁਆਰਾ ਸਾਹਿਬ ਡੇਰਾ ਬਾਬਾ ਦੁਧਾਧਾਰੀ ਪੁਰਾਣਾ ਰਾਜਪੁਰਾ ਵਿਖੇ ਆਯੋਜਿਤ ਕੀਤਾ ਗਿਆ। ਡਾ.ਅਮ੍ਰਿਤਾ ਕੌਰ ਸਾਬਕਾ ਸੀਨੀਅਰ ਮੈਡੀਕਲ ਅਫਸਰ ਸਿਵਲ ਡਿਸਪੈਂਸਰੀ ਰਾਜਪੁਰਾ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ.ਰੋਹਨ ਕਾਲੜਾ ਦੀ ਟੀਮ ਦੁਆਰਾ ਵੱਖ-ਵੱਖ ਰੋਗਾਂ ਤੋਂ ਪੀੜਤ 171 ਰੋਗੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਰਾਜਪੁਰਾ ਭਾਰਤ ਕਲੋਨੀ ਦੀ ਮਸ਼ਹੂਰ ਹਾਈਟੈਕ ਲੈਬੋਰਟਰੀ ਵੱਲੋਂ ਸਿਹਤ ਜਾਗਰੂਕਤਾ ਲਹਿਰ ਤਹਿਤ ਮੁਫਤ ਬਲੱਡ ਸੂਗਰ ਦੇ ਟੈਸਟ ਕੀਤੇ ਗਏ। ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਟੀਮ ਦੇ ਵਿਜੈ ਕੁਮਾਰ ਵੱਲੋਂ ਬਲੱਡ ਸੂਗਰ ਦੇ ਮੁਫਤ ਟੈਸਟ ਕੀਤੇ ਗਏ ਅਤੇ ਰੋਗੀਆਂ ਨੂੰ ਟੈਸਟਾਂ ਦੀ ਰਿਪੋਰਟ ਉਪਲਧ ਕਰਵਾਈ ਗਈ, ਵਿਕਟਰ ਮਸੀਹ ਅਤੇ ਰਵੀ ਧੀਮਾਨ ਨੇ ਰੋਗੀਆਂ ਦੀ ਰਜਿਸਟਰੇਸ਼ਨ ਕੀਤੀ ਬਲਦੇਵ ਕੋਸਲ ਨੇ ਰੋਗੀਆਂ ਨੂੰ ਡਾਕਟਰਾਂ ਦੀ ਟੀਮ ਕੋਲ ਪਹੁੰਚਾਇਆ ਰਿਸ਼ੀ ਸ਼ਰਮਾ ਅਤੇ ਜਗਦੀਪ ਸਿੰਘ ਨੇ ਰੋਗੀਆਂ ਨੂੰ ਫਰਮਾਸੀਸਟ ਦੀ ਟੀਮ ਤੋਂ ਮੁਫਤ ਦਵਾਈਆਂ ਦੀ ਵੰਡ ਕਰਵਾਉਣ ਲਈ ਸਹਿਯੋਗ ਦਿੱਤਾ ਪ੍ਰਬੰਧਕੀ ਕਮੇਟੀ ਗੁਰੂਦੁਆਰਾ ਸਾਹਿਬ ਡੇਰਾ ਬਾਬ ਦੁਧਾਧਾਰੀ ਵੱਲੋਂ ਡਾਕਟਰਾਂ ਅਤੇ ਡੀ.ਬੀ.ਜੀ ਦੀ ਸਮੂਚੀ ਟੀਮ ਦਾ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਕਿਹਾ ਨੌਜਵਾਨ ਸਾਥੀਆਂ ਦੇ ਹੌਂਸਲੇ ਅਤੇ ਉਤਸ਼ਾਹ ਨੂੰ ਮਦੇਨਜਰ ਰੱਖਦੇ ਹੋਏ ਰਾਜਪੁਰਾ ਅਤੇ ਇਸਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੀ ਸੇਵਾ ਕਰਨ ਲਈ 8 ਜਨਵਰੀ 2023 ਐਤਵਾਰ ਸਵੇਰੇ 10 ਵਜੇ ਓਲਡ ਏਜ ਹੋਮ ਬ੍ਰਿਧ ਆਸ਼ਰਮ ਇਸਲਾਮਪੁਰਾਂ (ਰਾਜਪੁਰਾ) ਵਿਖੇ ਅੱਖਾਂ ਦਾ ਚੈਕਅੱਪ, ਮੁਫਤ ਆਪ੍ਰੇਸ਼ਨ, ਮੁਫਤ ਐਨਕਾਂ, ਮੁਫਤ ਦਵਾਈਆਂ ਦੀ ਵੰਡ ਕਰਨ ਦਾ ਕੈਂਪ ਡਾ.ਮਨਪ੍ਰੀਤ ਸਿੰਘ ਅੱਖਾਂ ਦੇ ਰੋਗਾਂ ਦੇ ਮਸਹੂਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੈ ਕੁਮਾਰ, ਵਿਕਟਰ ਮਸੀਹ, ਰਵੀ ਧੀਮਾਨ, ਬਲਦੇਵ ਕੋਸ਼ਲ, ਰਿਸ਼ੀ ਸ਼ਰਮਾ, ਜਗਦੀਪ ਸਿੰਘ ਵੀ ਹਾਜਿਰ ਰਹੇ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।
Post Views: 153
Tags: Dental & Eye)Free Medical Camp (General Healthfree medical camp NewsFree Medical Camps - Public Health CentreHealth CampImportance and Objectives of the Free Medical CampOrganizing Free Medical Camps at Patiala HeartVisakhapatnam Steel Plant organises free medical camp
Previous Post

ਬਲਾਕ ਸਮਾਣਾ ਦੀ ਸਾਧ ਸੰਗਤ ਨੇ *ਸਿ਼ਸ਼ੂ ਸੰਭਾਲ ਮਹਿੰਮ* ਤਹਿਤ 10 ਗਰਭਵਤੀ ਔਰਤਾਂ ਨੂੰ ਦਿੱਤੇ ਪੋਸ਼ਟਿਕ ਅਹਾਰ

Next Post

ਨਵੇਂ ਵਰ੍ਹੇ 2023 ‘ਚ ਪਟਿਆਲਾ ਨੂੰ ਮਿਲਣਗੇ ਨਵੇਂ ਪ੍ਰਾਜੈਕਟ ਤੇ ਪੁਰਾਣੇ ਪ੍ਰਾਜੈਕਟ ਹੋਣਗੇ ਮੁਕੰਮਲ-ਸਾਕਸ਼ੀ ਸਾਹਨੀ, -ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ, ਕਿਹਾ ਲੋਕ ਹਿੱਤ ‘ਚ ਮੀਡੀਆ ਦੀ ਭੂਮਿਕਾ ਅਹਿਮ

Next Post
ਨਵੇਂ ਵਰ੍ਹੇ 2023 ‘ਚ ਪਟਿਆਲਾ ਨੂੰ ਮਿਲਣਗੇ ਨਵੇਂ ਪ੍ਰਾਜੈਕਟ ਤੇ ਪੁਰਾਣੇ ਪ੍ਰਾਜੈਕਟ ਹੋਣਗੇ ਮੁਕੰਮਲ-ਸਾਕਸ਼ੀ ਸਾਹਨੀ,  -ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ, ਕਿਹਾ ਲੋਕ ਹਿੱਤ ‘ਚ ਮੀਡੀਆ ਦੀ ਭੂਮਿਕਾ ਅਹਿਮ

ਨਵੇਂ ਵਰ੍ਹੇ 2023 'ਚ ਪਟਿਆਲਾ ਨੂੰ ਮਿਲਣਗੇ ਨਵੇਂ ਪ੍ਰਾਜੈਕਟ ਤੇ ਪੁਰਾਣੇ ਪ੍ਰਾਜੈਕਟ ਹੋਣਗੇ ਮੁਕੰਮਲ-ਸਾਕਸ਼ੀ ਸਾਹਨੀ, -ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ, ਕਿਹਾ ਲੋਕ ਹਿੱਤ 'ਚ ਮੀਡੀਆ ਦੀ ਭੂਮਿਕਾ ਅਹਿਮ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800