Thursday, September 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸਾਲ 2020 ਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ ਸਰਕਾਰ : ਮੋਹਿਤ ਮਹਿੰਦਰਾ

admin by admin
in PUNJAB
0
ਸਾਲ 2020 ਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ ਸਰਕਾਰ : ਮੋਹਿਤ ਮਹਿੰਦਰਾ
0
SHARES
0
VIEWS
Share on FacebookShare on Twitter

ਪਟਿਆਲਾ, 13 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : -ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਦੇ ਪਿੰਡਾਂ ਦੇ ਵਿਕਾਸ ਲਈ ਸਰਕਾਰੀ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਬਲਾਕ ਸੰਮਤੀ ਪਟਿਆਲਾ ਅਤੇ ਬਲਾਕ ਸੰਮਤੀ ਨਾਭਾ ਵਲੋਂ ਆਯੋਜਿਤ ਪਿੰਡ ਜੱਸੋਵਾਲ ਵਿਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦਿਹਾਤੀ ਹਲਕੇ ਦੇ ਪਿੰਡਾਂ ਨੂੰ 4 ਕਰੋੜ 82 ਲੱਖ ਰੁਪਏ ਦੇ ਚੈਕ ਵੰਡੇ ਗਏ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਮੋਹਿਤ ਮਹਿੰਦਰਾ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਇਸ ਮੌਕੇ ਬ੍ਰਹਮ ਮਹਿੰਦਰਾ ਦੇ ਪੀ. ਏ. ਅਤੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਹਾਦਰ ਖਾਨ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਝੰਡੀ, ਵਾਈਸ ਚੇਅਰਮੈਨ ਲਖਵਿੰਦਰ ਲੱਖਾ, ਜ਼ਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰ ਸਿੰਘ ਕੈਦੂਪੁਰ ਤੇ ਧਰਮ ਸਿੰਘ ਪਹਾੜਪੁਰ, ਰਘਵੀਰ ਸਿੰਘ ਖੱਟੜਾ, ਹਰਜਸਪਾਲ ਸਿੰਘ, ਗੁਰਚਰਨ ਸਿੰਘ ਲੌਟ, ਗੁਰਧਿਆਨ ਸਿੰਘ ਬਾਰਨ, ਰਵੀ ਨੰਦਪੁਰ ਕੇਸ਼ੋਂ, ਵਿਜੇ ਸ਼ਰਮਾ, ਪ੍ਰਦੀਪ ਕੌਰ ਲੰਗ (ਸਮੁੱਚੇ ਬਲਾਕ ਸੰਮਤੀ ਮੈਂਬਰ), ਸੁਖਪਾਲ ਸਿੰਘ ਚੇਅਰਮੈਨ, ਹਰਬੀਰ ਢੀਂਡਸਾ, ਯਾਦਵਿੰਦਰ ਕੌਰ ਸਰਪੰਚ, ਕੇਵਲ ਸ਼ਰਮਾ ਬਲਾਕ ਸੰਮਤੀ ਮੈਂਬਰ, ਮਲਕੀਤ ਸਰਪੰਚ, ਯੁਵਰਾਜ ਸਰਪੰਚ, ਐਡਵੋਕੇਟ ਅਮਨਪ੍ਰੀਤ ਸਿੰਘ ਵਿਰਕ ਸਰਪੰਚ ਮਿਰਜਾਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਾਲ 2020 ਅਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਆਸ਼ੀਰਵਾਦ ਅਤੇ ਲੋਕਾਂ ਦੀਆਂ ਦੁਆਵਾਂ ਨਾਲ ਬ੍ਰਹਮ ਮਹਿੰਦਰਾ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਫਿਰ ਤੋਂ ਲੋਕਾਂ ਦੀ ਸੇਵਾ ਵਿਚ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਯੋਜਨਾ ਬਣਾ ਲਈ ਗਈ ਹੈ। ਇਸ ਮੌਕੇ ਉਨ੍ਹਾਂ ਸਿੱਧੂਵਾਲ, ਰੋੜਗੜ੍ਹ, ਹਿਰਦਾਂਪੁਰ, ਕਾਠਮੱਠੀ, ਬਖਸ਼ੀਵਾਲ, ਲੰਗ, ਹਰਦਾਸਪੁਰ, ਫਤਿਹਪੁਰ, ਜੱਸੋਵਾਲ, ਇੱਛੇਵਾਲ, ਘਮਰੌਦਾ, ਰੋਹਟੀ ਮੋੜਾਂ, ਰੋਹਟਾ, ਲੁਬਾਣਾ ਮਾਡਲ ਟਾਊਨ, ਆਲੋਵਾਲ, ਧਨੌਰਾ, ਧਨੌਰੀ, ਲੌਟ ਅਤੇ ਕਿਸ਼ਨਗੜ੍ਹ ਦੀਆਂ ਪੰਚਾਇਤਾਂ ਨੂੰ ਗ੍ਰਾਂਟ ਮਿਲਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਪਿੰਡਾਂ ਦਾ ਵਿਕਾਸ ਕਰਨ। ਇਸ ਤੋਂ ਬਾਅਦ ਫਿਰ ਹੋਰ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ।
ਇਸ ਮੌਕੇ ਪੰਚ ਦਾ ਸੰਚਾਲਨ ਸੁਖਪਾਲ ਸਿੰਘ ਸਿੱਧੂਵਾਲ ਚੇਅਰਮੈਨ ਅਤੇ ਹਰਬੀਰ ਸਿੰਘ ਢੀਂਡਸਾ ਨੇ ਕੀਤਾ ਜਦੋਂ ਕਿ ਇਸ ਪ੍ਰੋਗਰਾਮ ਦਾ ਆਯੋਜਨ ਸਰਪੰਚ ਯਾਦਵਿੰਦਰ ਕੌਰ, ਕੇਵਲ ਸ਼ਰਮਾ ਬਲਾਕ ਸੰਮਤੀ ਮੈਂਬਰ, ਮਲਕੀਤ ਸਿੰਘ ਸਰਪੰਚ, ਯੁਵਰਾਜ ਸਿੰਘ ਸਰਪੰਚ ਵਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਸਮੁੱਚੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।

Post Views: 68
Previous Post

ਜੈਨ ਗਰਲਜ ਕਾਲਜ ਚੌਥਾ ਸੰਪਰਕ ਮੇਲਾ ਭਲਕੇ : ਪ੍ਰਿੰਸੀਪਲ ਗਗਨਦੀਪ ਕੌਰ

Next Post

ਸਰਦਾਰਨੀ ਬਲਜਿੰਦਰ ਕੌਰ ਮਾਨ ਨੂੰ ਅੰਤਿਮ ਸਸਕਾਰ ਮੌਕੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

Next Post
ਸਰਦਾਰਨੀ ਬਲਜਿੰਦਰ ਕੌਰ ਮਾਨ ਨੂੰ ਅੰਤਿਮ ਸਸਕਾਰ ਮੌਕੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਸਰਦਾਰਨੀ ਬਲਜਿੰਦਰ ਕੌਰ ਮਾਨ ਨੂੰ ਅੰਤਿਮ ਸਸਕਾਰ ਮੌਕੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800