No Result
View All Result
Friday, June 26, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਇਨ੍ਹਾਂ ਚੀਜ਼ਾਂ ‘ਤੇ ਲੱਗੇਗਾ 28% GST, ਕੁਝ ਚੀਜ਼ਾਂ ਹੋਈਆਂ Tax-Free

admin by admin
in BREAKING, COVER STORY, DELHI, National
0
ਡਿਪਟੀ ਮੁੱਖ ਮੰਤਰੀ ਨੇ ਜੀਏਸਟੀ ਦੀ ਛੇਵੀ ਵਰ੍ਹੇਗੰਢ ‘ਤੇ ਗੁਰੂਗ੍ਰਾਮ ਵਿਚ ਕੀਤਾ ਜੀਏਸਟੀ ਡੇ-2023 ਪ੍ਰੋਗ੍ਰਾਮ ੂਨੰ ਸੰਬੋਧਿਤ
0
SHARES
0
VIEWS
Share on FacebookShare on Twitter

ਨਵੀਂ ਦਿੱਲੀ,12 ਜੁਲਾਈ 2023(ਪ੍ਰੈਸ ਕੀ ਤਾਕਤਬਿਊਰੋ): GST ਨਾਲ ਸਬੰਧਤ ਮਾਮਲਿਆਂ ਵਿਚ ਫ਼ੈਸਲੇ ਲੈਣ ਵਾਲੀ ਜੀ.ਐੱਸ.ਟੀ. ਪ੍ਰੀਸ਼ਦ ਨੇ ਆਨਲਾਈਨ ਗੇਮਿੰਗ, ਕਸੀਨੋ ਤੇ ਘੁੜਦੌੜ ਮੁਕਾਬਲਿਆਂ ਵਿਚ ਦਾਅ ‘ਤੇ ਲਗਾਈ ਜਾਣ ਵਾਲੀ ਕੁੱਲ੍ਹ ਰਾਸ਼ੀ ‘ਤੇ 28 ਫ਼ੀਸਦੀ ਦੀ ਦਰ ਨਾਲ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ। ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਜੀ.ਐੱਸ.ਟੀ. ਪ੍ਰੀਸ਼ਦ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਪ੍ਰੀਸ਼ਦ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ। ਵਿੱਤ ਮੰਤਰੀ ਨਿਰਮਲਾ ਸੀਤਰਮਨ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜੀ.ਐੱਸ.ਟੀ. ਪ੍ਰੀਸ਼ਦ ਨੇ ਆਨਲਾਈਨ ਗੇਮਿੰਗ, ਕਸੀਨੋ ਤੇ ਘੁੜਦੌੜ ‘ਤੇ ਗਠਿਤ ਮੰਤਰੀਆਂ ਦੇ ਸਮੂਹ (GOM) ਦੀ ਸਿਫ਼ਾਰਿਸ਼ ਦੇ ਅਧਾਰ ‘ਤੇ 28 ਫ਼ੀਸਦੀ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਗਰਮੀਆਂ ਵਿਚ ਸਮੁੱਚੀ ਰਾਸ਼ੀ ‘ਤੇ ਟੈਕਸ ਲਗਾਇਆ ਜਾਵੇਗਾ। GOM ਨੂੰ ਇਸ ‘ਤੇ ਵਿਚਾਰ ਕਰਨਾ ਸੀ ਕਿ ਇਨ੍ਹਾਂ ਸਰਗਰਮੀਆਂ ‘ਤੇ ਦਾਅ ‘ਤੇ ਲੱਗਣ ਵਾਲੀ ਸਮੁੱਚੀ ਰਾਸ਼ੀ ‘ਤੇ ਟੈਕਸ ਲਗਾਇਆ ਜਾਵੇ ਜਾਂ ਸਿਰਫ਼ ਮੰਚ ਵੱਲੋਂ ਵਸੂਲੇ ਜਾਣ ਵਾਲੇ ਪੈਸਿਆਂ ‘ਤੇ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਆਨਲਾਈਨ ਗੇਮਿੰਗ ਕੰਪਨੀਆਂ ‘ਤੇ ਟੈਕਸ ਲਗਾਉਂਦੇ ਸਮੇਂ ਇਸ ਅਧਾਰ ‘ਤੇ ਕੋਈ ਫ਼ਰਕ ਨਹੀਂ ਕੀਤਾ ਜਾਵੇਗਾ ਕਿ ਇਹ ਕੌਸ਼ਲ ਅਧਾਰਤ ਖੇਡ ਹੈ ਜਾਂ ਸੰਜੋਗ ‘ਤੇ ਅਧਾਰਤ।

ਜੀ.ਐੱਸ.ਟੀ. ਪ੍ਰੀਸ਼ਦ ਦੀ ਮੀਟਿੰਗ ਵਿਚ ਕੁਝ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਘੇਰੇ ਤੋਂ ਬਾਹਰ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਮੀਟਿੰਗ ਵਿਚ ਕੈਂਸਰ ਦੇ ਇਲਾਜ ਵਾਲੀ ਦਵਾਈ ਤੇ ਹੋਰ ਦੁਰਲਭ ਬਿਮਾਰੀਆਂ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਜੀ.ਐੱਸ.ਟੀ. ਘੇਰੇ ਤੋਂ ਬਾਹਰ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਨਿਜੀ ਕੰਪਨੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੈਟੇਲਾਈਟ ਲਾਂਚਿੰਗ ਸੇਵਾਵਾਂ ਨੂੰ ਵੀ ਜੀ.ਐੱਸ.ਟੀ. ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

Post Views: 152
Tags: #Tax3types of gstAccountingcgstGSTgst billgst councilgst council meetinggst explanationgst explanation in hindigst in hindigst kya hota haigst platformgst portalgst returngst return filinggst return filing in hindigst updategstplatformigstincome taxinput gstoutput gstsgsttypes of gst tax in hindiutgstwhat is gstwhat is gst in hindi
Previous Post

E-paper 12 July 2023

Next Post

ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

Next Post
ਅੱਜ ਤੋਂ ਸਾਫ਼ ਹੋਵੇਗਾ ਮੌਸਮ, 2 ਤੋਂ 4 ਡਿਗਰੀ ਸੈਲਸੀ ਤਕ ਵਧ ਸਕਦਾ ਹੈ ਪਾਰਾ

ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800