ਮਾਛੀਵਾੜਾ ਸਾਹਿਬ 1 ਜੁਲਾਈ (ਡਾ.ਜਤਿੰਦਰ ਕੁਮਾਰ ਝੜੌਦੀ) ਲਾਲ ਝੰਡਾ ਪੇਡੂ ਚੋਂਕੀਦਾਰਾ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਸੁਰਿੰਦਰ ਸਿੰਘ ਨੰਗਲ ਕਲਾਲਾ ਪ੍ਰੈੱਸ ਸਕੱਤਰ ਪੰਜਾਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਂਡੂ ਚੌਕੀਦਾਰਾ ਨੂੰ 40 ਰੁਪਏ ਦਿਹਾੜੀ ਅਤੇ 1250/ਰੁਪਏ ਮਹੀਨਾ ਮਾਂਣ ਭੱਤਾ ਦੇ ਕੇ ਲਿਆ ਜਾ ਰਿਹਾ 24 ਘੰਟੇ ਸਾਰੇ ਮਹਿਕਮਿਆਂ ਮਾਲ ਵਿਭਾਗ, ਪੁਲਿਸ ਵਿਭਾਗ, ਜੁਡੀਸ਼ਲ ਕੋਰਟ,ਬੀ, ਡੀ ਓ ਵਿਭਾਗ, ਅਨੇਕਾਂ ਕੰਮਾਂ ਲਏ ਜਾ ਰਹੇ ਹਨ। ਜਦੋਂ ਸਰਕਾਰ ਵੱਲੋਂ ਇੱਕ ਮਜ਼ਦੂਰ ਦੀ ਦਿਹਾੜੀ 275/ ਰੁਪਏ ਨਿਰਧਾਰਤ ਕੀਤੀ ਗਈ ਹੈ। ਜਦੋਂ ਪਾਸੇ ਸਰਕਾਰ ਇਹਨਾਂ ਗਰੀਬ ਪਰਿਵਾਰਾਂ ਦੇ ਪੇਂਡੂ ਚੌਕੀਦਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਇੱਕ ਪਾਸੇ ਸਰਕਾਰੀ ਵਿਭਾਗਾਂ ਜੁਡੀਸ਼ਲ ਕੋਰਟ ਸਰਕਾਰੀ ਮੁਲਾਜ਼ਮਾਂ ਮੰਨ ਕੇ ਸੰਮਨ ਤੇ ਚੋਕੀਦਾਰਾ ਦੇ ਹਸਤਾਖਰ ਜ਼ਰੂਰ ਕਰਾਉਂਦੇ ਹਨ। ਚੋਕੀਦਾਰ ਦੀ ਨਿਯੁਕਤੀ ਐਸ ਡੀ ਐਮ ਦਫਤਰ ਵਲੋਂ ਕੀਤੀ ਜਾਂਦੀ ਹੈ ਅਤੇ ਉਸ ਦਾ ਸ਼ਨਾਖ਼ਤੀ ਕਾਰਡ ਵੀ ਤਹਿਸੀਲਦਾਰ ਵੱਲੋਂ ਬਣਾਇਆ ਜਾਂਦਾ ਹੈ। ਇਸ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਚੌਕੀਦਾਰਾ ਨੂੰ ਸਰਕਾਰੀ ਮੁਲਾਜ਼ਮ ਮੰਨਕੇ ਸਰਕਾਰ ਵੱਲੋਂ ਨਿਰਧਾਰਤ ਸਰਕਾਰੀ ਦਿਹਾੜੀ 350/ ਰੁਪਏ ਅਨੁਸਾਰ ਮਿਨਵੇਜ ਦਿੱਤਾ ਜਾਵੇ। ਜਿਵੇਂ ਇੱਕ ਮਾਲ ਮੰਤਰੀ,ਆਈ ਐਸ,ਪੀ,ਸੀ, ਐਸ, ਅਫਸਰ ਲਖਾਂ ਰੁਪੈ ਤਨਖਾਹ ਮਿਲਦੀ ਹੈ।ਉਸ ਤਰ੍ਹਾਂ ਹੀ ਪੇਂਡੂ ਚੌਕੀਦਾਰਾ ਨੂੰ ਮਿਨਵੇਜ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਅਤੇ 40 ਰੁਪਏ ਦਿਹਾੜੀ 1250/ਰੁਪਏ ਮਹੀਨਾ ਮਾਂਣ ਭੱਤਾ ਦੇ ਗਰੀਬ ਪਰਿਵਾਰਾਂ ਮਜ਼ਾਕ ਨਾ ਉਡਾਇਆ ਜਾਵੇ। ਜਲਦੀ ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਵਲੋਂ ਭੇਜੀ ਗਈ ਪੰਜਾਬ ਸਰਕਾਰ ਪਰਪੋਜਲ ਜਲਦੀ ਮਨਜ਼ੂਰ ਕਰ ਪੇਂਡੂ ਚੌਕੀਦਾਰਾ ਦੀਆਂ ਹੱਕੀ ਮੰਗਾਂ ਲਾਗੂ ਕੀਤੀਆਂ ਜਾਣਾ।

