ਕਿਸੇ ਵੀ ਦੋਸ਼ੀ ਜਾਂ ਸਾਜਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ – ਮਨੋਹਰ ਲਾਲ
ਨੂੰਹ ਅਤੇ ਨੇੜੇ ਦੇ ਇਲਾਕ ਵਿਚ ਫਿਲਹਾਲ ਸਥਿਤੀ ਆਮ
ਮੁੱਖ ਮੰਤਰੀ ਨੇ ਜਨਤਾ ਨੂੰ ਕੀਤੀ ਅਪੀਲ, ਸ਼ਾਂਤੀ ਅਤੇ ਭਾਈਚਾਰਾ ਬਣ ਕੇ ਸਮਾਜ ਦੀ ਏਕਤਾ ਦਾ ਸੰਦੇਸ਼ ਦੇਣ ਆਮ ਨਾਗਰਿਕ
ਚੰਡੀਗੜ੍ਹ, 2 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੁੰਹ ਵਿਚ ਹੋਈ ਘਟਨਾ ਨੁੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਇਸ ਦਰਦਨਾਕ ਘਟਨਾ ਵਿਚ ਹੁਣ ਤਕ 6 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ ਦੋ ਹੋਮਗਾਰਡ ਦੇ ਜਵਾਨ ਹਨ ਅਤੇ 4 ਨਾਗਰਿਕ ਸ਼ਾਮਿਲ ਹੈ। ਕਈ ਲੋਕ ਜਖਮੀ ਹੋਏ ਹਨ, ਜਿਨ੍ਹਾਂ ਨੂੰ ਨਲਹੜ ਹਸਪਤਾਲ, ਮੇਦਾਂਤਾ ਹਸਪਤਾਲ ਗੁਰੂਗ੍ਰਾਮ ਤੇ ਹੋਰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੋ ਸਾਜਿਸ਼ ਕਰਨ ਵਾਲੇ ਸਨ, ਉਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਜੋ ਲੋਕ ਭੱਜੇ ਹੋਏ ਹਨ, ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ 116 ਲੋਕ ਗਿਰਫਤਾਰ ਕੀਤੇ ਜਾ ਚੁੱਕੇ ਹਨ, ਅੱਜ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਲੋਕ ਇਸ ਵਿਚ ਦੋਸ਼ੀ ਪਾਏ ਜਾਣਗੇ, ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਵੀ ਬਖਸ਼ਿਆ ਨਈਂ ਜਾਵੇਗਾ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਪੁਲਿਸ ਦੀ 30 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਕੇਂਦਰੀ ਸੁਰੱਖਿਆ ਫੋਰਸਾਂ ਦੀਆਂ 20 ਕੰਪਨੀਆਂ ਕੇਂਦਰ ਤੋਂ ਸਾਨੂੰ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 3 ਕੰਪਨੀਆਂ ਪਲਵਲ, 2 ਕੰਪਨੀਆਂ ਗੁਰੂਗ੍ਰਾਮ ਅਤੇ 1 ਕੰਪਨੀ ਨੂੰ ਫਰੀਦਾਬਾਦ ਵਿਚ ਤੈਨਾਤ ਕੀਤਾ ਗਿਆ ਹੈ ਅਤੇ 14 ਕੰਪਨੀਆਂ ਨੁੰਹ ਜਿਲ੍ਹੇ ਵਿਚ ਤੈਨਾਤ ਕੀਤੀਆਂ ਗਈਆਂ ਹਨ।
ਆਮ ਨਾਗਰਿਕਾਂ ਦੀ ਸੁਰੱਖਿਆ ਕਰਨਾ ਸਾਡੀ ਜਿਮੇਵਾਰੀ ਹੈ, ਉਨ੍ਹਾਂ ਦੀ ਸੁਰੱਖਿਆ ਲਈ ਸਾਡੀ ਸੁਰੱਖਿਆ ਏਜੰਸੀਆਂ , ਪੁਲਿਸ ਸਾਰੇ ਚੌਕਸ ਹਨ। ਹੋਰ ਸਥਾਨਾਂ ‘ਤੇ ਵੀ ਜੋ ਛੁੱਟ-ਪੁੱਟ ਘਟਨਾਵਾਂ ਹੋਈਆਂ ਹਨ, ਉਨ੍ਹਾਂ ‘ਤੇ ਕੰਟਰੋਲ ਕਰ ਲਿਆ ਗਿਆ ਹੈ, ਸਥਿਤੀ ਆਮ ਹੋ ਗਈ ਹੈ।
ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਸਮਾਜ ਦੀ ਏਕਤਾ ਦਾ ਸੰਦੇਸ਼ ਦੇਣ ਆਮ ਨਾਗਰਿਕ
ਸ੍ਰੀ ਮਨੋਹਰ ਲਾਲ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸ਼ਾਂਤੀ ਬਣਾਏ ਰੱਖਣ, ਆਪਸੀ ਤਨਾਅ ਨਾਲ ਭਾਈਚਾਰਾ ਵਿਗੜਦਾ ਹੈ, ਇਸ ਲਈ ਨਾਗਰਿਕ ਭਾਈਚਾਰਾ ਬਣਾਏ ਰੱਖਣ। ਭਾਈਚਾਰਾ ਬਣਾਏ ਰੱਖਣ ਵਿਚ ਹੀ ਸੂਬੇ ਦੀ ਖੁਸ਼ਹਾਲੀ ਹੈ, ਕਿ ਕਿਸੇ ਤਰ੍ਹਾ ਦੀ ਘਟਨਾ ਨੂੰ ਅੱਗੇ ਨਾ ਵੱਧਣ ਦੇਣ। ਆਮਜਨਤਾ ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਸਮਾਜ ਦੀ ਏਕਤਾ ਦਾ ਸੰਦੇਸ਼ ਦੇਣ।