ਬਾਲੀਵੁੱਡ ਲਈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦਾ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਨੇ 67 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।(ਪ੍ਰੈਸ ਕੀ ਤਾਕਤ)
ਅਨੁਪਮ ਖੇਰ ਨੇ ਟਵੀਟ ਕਰਕੇ ਆਪਣੇ ਸਭ ਤੋਂ ਖਾਸ ਦੋਸਤ ਨੂੰ ਗੁਆਉਣ ਦਾ ਦੁੱਖ ਪ੍ਰਗਟਾਇਆ ਹੈ। ਸਤੀਸ਼ ਕੌਸ਼ਿਕ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਮੈਂ ਜਾਣਦਾ ਹਾਂ ‘ਮੌਤ ਇਸ ਦੁਨੀਆ ਦਾ ਆਖਰੀ ਸੱਚ ਹੈ!’ ਪਰ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ। 45 ਸਾਲਾਂ ਦੀ ਦੋਸਤੀ ‘ਤੇ ਅਜਿਹਾ ਅਚਾਨਕ ਪੂਰਾ ਵਿਰਾਮ !! Life will NEVER be the same without you SATISH ! ਓਮ ਸ਼ਾਂਤੀ!