ਲੁਧਿਆਣਾ(ਪ੍ਰੈਸ ਕੀ ਤਾਕਤ) 9 ਮਾਰਚ ਪਰਮਿੰਦਰ ਸਿੰਘ ਆਹੂਜਾ ਥਾਣਾ ਮੌਤੀ ਨਗਰ ਦੇ ਘੇਰੇ ਅੰਦਰ ਪੈਂਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਵਿੱਚ ਅੱਜ ਸਵੇਰੇ ਸ਼ੱਕੀ ਹਲਾਤਾਂ ਵਿੱਚ ਦਾਖਲ ਹੋਏ ਇੱਕ ਹਥਿਆਰਬੰਦ ਨੌਜਵਾਨ ਵੱਲੋਂ ਵਿਦਿਆਰਥਣ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਵਿਦਿਆਰਥੀ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਹਨ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਐਸਐਚਓ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਇਸ ਘਟਨਾ ਨਾਲ ਡੈਂਟਲ ਕਾਲਜ ਦੀ ਸੁਰੱਖਿਆ ਮੁੜ ਤੋਂ ਸ਼ੱਕ ਦੇ ਘੇਰੇ ਅੰਦਰ ਆ ਗਈ ਹੈ