12 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) ਸਿਵਲ ਸਰਜਨ ਲੁਧਿਆਣਾ ਦੀਆ ਹਦਾਇਤਾ ਅਤੇ ਡਾ. ਰਵੀ ਦੱਤ ਐਸ.ਐਮ.ਓ ਮਾਨੂੰਪੁਰ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਵਿਸ਼ਵ ਨਮੋਨੀਆ ਦਿਵਸ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਡਾ. ਰਵੀ ਦੱਤ ਨੇ ਦੱਸਿਆ ਨਮੋਨੀਆ ਪੰਜ ਸਾਲ ਤੋਂ ਘੱਟ ਉੱਮਰ ਦੇ ਬੱਚਿਆ ਲਈ ਇੱਕ ਖਤਰਾ ਹੈ। ਕਿਉਕਿਂ ਹਰ ਸਾਲ ਪੂਰੇ ਭਾਰਤ ਵਿੱਚ ਤਕਰੀਬਨ ਇੱਕ ਲੱਖ ਤੋਂ ਵੱਧ ਬੱਚਿਆ ਦੀ ਮੌਤ ਸਿਰਫ ਨਮੋਨੀਆ ਕਾਰਨ ਹੋ ਜਾਦੀ ਹੈ। ਜਿਨ੍ਹਾਂ ਦੀ ਜਾਗਰੂਕਤਾ ਅਤੇ ਸਹੀ ਸਮੇਂ ਤੇ ਇਲਾਜ ਦੇ ਕੇ ਰੋਕਥਾਮ ਕੀਤੀ ਜਾਂ ਸਕਦੀ ਹੈ। ਛੋਟੇ ਬੱਚਿਆ ਚ ਕਪੋਸ਼ਣ, ਘੱਟ ਭਾਰ ਅਤੇ ਸਮੇਂ ਸਿਰ ਟੀਕਾਕਰਨ ਨਾ ਕਰਵਾਉਣਾ ਜੋਖਮ ਦਾ ਕਾਰਨ ਬਣਦੇ ਹਨ। ਇਸ ਲਈ ਬੱਚਿਆ ਦੇ ਬਚਾਓ ਲਈ ਬੱਚਿਆ ਨੂੰ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਪਿਲਾਉਣਾ, ਛੇ ਮਹੀਨੇ ਤੋਂ ਬਾਅਦ ਪੂਰਕ ਖੁਰਾਕ, ਵਿਟਾਮਿਨ ਏ ਦਾ ਘੋਲ ਪਿਲਾਉਣਾ ਅਤੇ ਸਾਫ ਸਫਾਈ ਆਦਿ ਗੱਲਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਤੋਂ ਇਲ਼ਾਵਾ ਖੰਘ, ਬੁਖਾਰ, ਤੇਜ ਸਾਹ ਗਤੀ/ ਸ਼ਾਹ ਔਖਾ ਆਉਣਾ ਆਦਿ ਲੱਛਣ ਦਿਖਾਈ ਦੇਣ ਤੇ ਨਜਦੀਕੀ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕੇ ਬੱਚਿਆ ਦਾ ਟੀਕਾਕਰਨ ਸਡਿਊਲ ਅਨੁਸਾਰ ਟੀਕਾਕਰਨ ਕਰਵਾ ਕੇ ਬਹੁਤ ਸਾਰੀਆ ਬਿਮਾਰੀਆ ਤੋਂ ਬਚਾਇਆ ਜਾ ਸਕਦਾ ਹੈ। ਇਸ਼ ਸਮੇਂ ਡਾ. ਅੱਛਰਦੀਪ ਨੰਦਾ, ਰਣਜੀਤ ਕੌਰ, ਮੰਜੂ ਅਰੌੜਾ,ਮਨਦੀਪ ਕੌਰ , ਬਲਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜਰ ਸਨ।

