No Result
View All Result
Wednesday, June 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਯੁੱਧਿਆ ਹਵਾਈ ਅੱਡੇ ਦਾ ਨਾਂ ਮਹਾਰਿਸ਼ੀ ਵਾਲਮੀਕ ਦੇ ਨਾਮ ’ਤੇ ਰੱਖਣ ਨੂੰ ਮਨਜ਼ੂਰੀ

admin by admin
in BREAKING, COVER STORY, INDIA, National
0
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ
0
SHARES
0
VIEWS
Share on FacebookShare on Twitter

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਅਯੁੱਧਿਆ ਹਵਾਈ ਅੱਡੇ ਦਾ ਨਾਂ ‘ਮਹਾਰਿਸ਼ੀ ਵਾਲਮੀਕ ਕੌਮਾਂਤਰੀ ਹਵਾਈ ਅੱਡਾ, ਅਯੁੱਧਿਆਧਾਮ’ ਰੱਖਣ ਦੀ ਤਜਵੀਜ਼ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ। ਮੀਟਿੰਗ ਦੌਰਾਨ ਹਵਾਈ ਅੱਡੇ ਨੂੰ ਕੌਮਾਂਤਰੀ ਏਅਰਪੋਰਟ ਐਲਾਨਣ ਦਾ ਫ਼ੈਸਲਾ ਵੀ ਲਿਆ ਗਿਆ। ਮੋਦੀ ਨੇ 30 ਦਸੰਬਰ ਨੂੰ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਕਿਹਾ ਕਿ ਸਰਕਾਰ ਪਾਵਨ ਨਗਰੀ ਅਯੁੱਧਿਆ ਨੂੰ ਵਿਸ਼ਵ ਭਰ ਨਾਲ ਜੋੜਨ ਲਈ ਵਚਨਬੱਧ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅਯੁੱਧਿਆ ਹਵਾਈ ਅੱਡੇ ਨੂੰ ਕੌਮਾਂਤਰੀ ਏਅਰਪੋਰਟ ਦਾ ਦਰਜਾ ਦੇਣ ਨਾਲ ਇਲਾਕੇ ਦਾ ਆਰਥਿਕ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ੀ ਸ਼ਰਧਾਲੂ ਅਤੇ ਸੈਲਾਨੀ ਵੱਡੀ ਗਿਣਤੀ ’ਚ ਆਉਣਗੇ ਜਿਸ ਨਾਲ ਅਯੁੱਧਿਆ ਦੀ ਆਲਮੀ ਤੀਰਥ ਅਸਥਾਨ ਵਜੋਂ ਅਹਿਮੀਅਤ ਵਧੇਗੀ। ਕੈਬਨਿਟ ਮੀਟਿੰਗ ਦੌਰਾਨ ਹੀ ਸਾਲ 2021 ਤੋਂ ਪੰਜ ਸਾਲਾਂ ’ਚ 4797 ਕਰੋੜ ਰੁਪਏ ਦੀ ਲਾਗਤ ਨਾਲ ਜਾਰੀ ਪ੍ਰਿਥਵੀ ਵਿਗਿਆਨ ਨਾਲ ਸਬੰਧਤ ਪੰਜ ਉਪ ਯੋਜਨਾਵਾਂ ਵਾਲੀ ਇਕ ਵਿਆਪਕ ਪਹਿਲ ‘ਪ੍ਰਿਥਵੀ ਵਿਗਿਆਨ’ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਪ੍ਰਿਥਵੀ ਵਿਗਿਆਨ ਖੋਜ ਅਤੇ ਨਵੇਂ ਪ੍ਰੋਗਰਾਮਾਂ ਦੇ ਵਿਕਾਸ ਨੂੰ ਸਮਰੱਥ ਬਣਾਏਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਿਥਵੀ ਵਿਗਿਆਨ ’ਚ ਇਹ ਵੱਡੀ ਪੁਲਾਂਘ ਹੈ ਅਤੇ ਇਹ ਨਾਜ਼ੁਕ ਖੇਤਰਾਂ ਜਲਵਾਯੂ ਖੋਜ, ਸਮੁੰਦਰੀ ਸੇਵਾਵਾਂ, ਧਰੁਵੀ ਵਿਗਿਆਨ, ਭੂਚਾਲ ਵਿਗਿਆਨ ਅਤੇ ਹੋਰਾਂ ਨੂੰ ਕਵਰ ਕਰਦਾ ਹੈ।

Post Views: 68
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਡਾਕਖਾਨਿਆਂ ’ਚ ਬਦਲੇ ਜਾ ਸਕਦੇ ਹਨ ਦੋ ਹਜ਼ਾਰ ਦੇ ਨੋਟ: ਆਰਬੀਆਈ

Next Post

ਗਿਆਨਵਾਪੀ: ਸਰਵੇਖਣ ਰਿਪੋਰਟ ਧਿਰਾਂ ਨੂੰ ਸੌਂਪਣ ਬਾਰੇ ਫ਼ੈਸਲਾ ਅੱਜ

Next Post
ਹਿੰਦੂ ਪੱਖ ਨੂੰ ਵੱਡਾ ਝਟਕਾ, ਜਾਣੋ ਕੀ ਕੀਤਾ SC ਨੇ ਕੀਤਾ? ਯੂਪੀ ਦੇ ਡਿਪਟੀ ਸੀਐਮ ਨੇ ਕਿਹਾ, ਸੱਚ ਨੂੰ ਹਰਾਇਆ ਨਹੀਂ ਜਾ ਸਕਦਾ

ਗਿਆਨਵਾਪੀ: ਸਰਵੇਖਣ ਰਿਪੋਰਟ ਧਿਰਾਂ ਨੂੰ ਸੌਂਪਣ ਬਾਰੇ ਫ਼ੈਸਲਾ ਅੱਜ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800