ਵਾਰਾਨਸੀ ਦੀ ਇੱਕ ਅਦਾਲਤ ਗਿਆਨਵਾਪੀ ਮਸਜਿਦ ਕੰਪਲੈਕਸ ਬਾਰੇ ਭਾਰਤੀ ਪੁਰਾਤੱਤਵ ਸਰਵੇਖਣ ਦੀ ਸੀਲਬੰਦ ਸਰਵੇਖਣ ਰਿਪੋਰਟ ਜਨਤਕ ਕਰਨ ਤੇ ਇਸ ਦੀਆਂ ਕਾਪੀਆਂ ਹਿੰਦੂ ਤੇ ਮੁਸਲਿਮ ਧਿਰ ਨੂੰ ਮੁਹੱਈਆ ਕਰਨ ਬਾਰੇ ਭਲਕੇ 6 ਜਨਵਰੀ ਨੂੰ ਫ਼ੈਸਲਾ ਸੁਣਾ ਸਕਦੀ ਹੈ। ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਜੱਜ ਏਕੇ ਵਿਸ਼ਵੇਸ਼ ਦੀ ਅਦਾਲਤ ਨੇ ਅੱਜ ਕਿਹਾ ਕਿ ਕਿਉਂਕਿ ਇਸ ਮੁੱਦੇ ’ਤੇ ਹੁਕਮ ਅਜੇ ਟਾਈਪ ਨਹੀਂ ਕੀਤਾ ਗਿਆ, ਇਸ ਲਈ ਇਸ ਨੂੰ ਭਲਕੇ ਦਿੱਤਾ ਜਾਵੇਗਾ। ਸੁਣਵਾਈ ਮੌਕੇ ਹਿੰਦੂ ਤੇ ਮੁਸਲਿਮ ਦੋਵਾਂ ਧਿਰਾਂ ਦੇ ਨਾਲ-ਨਾਲ ਏਐੱਸਆਈ ਦੇ ਵਕੀਲ ਅਦਾਲਤ ’ਚ ਹਾਜ਼ਰ ਸਨ।

