30 ਮਹੀਨੇ ਵਿਚ ਬਣੇਗਾ 500 ਬੈਡ ਦਾ ਹਸਪਤਾਲ ਅਤੇ ਏਮਬੀਬੀਏਸ ਦੀ ਹੋਵੇਗੀ 100 ਸੀਟਾਂ
ਗਰੁੱਪ ਡੀ ਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਲਈ ਕਿਰਾਇਆ ਕੀਤਾ ਫਰੀ
ਸੂਬੇ ਦੇ ਪਿੰਡਾਂ ਵਿਚ ਵੈਲਨੈਸ ਸੈਂਟਰ ਵਿਚ ਲੋਕਾਂ ਦੇ ਸਿਹਤ ਦਾ ਧਿਆਨ ਰੱਖਣ ਲਈ ਰੱਖੀਆਂ ਜਾਣਗੀ ਡਾਇਟਿਸ਼ਨ – ਮੁੱਖ ਮੰਤਰੀ ਮਨੋਹਰ ਲਾਲ
ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਘਰ -ਘਰ ਤਕ ਸਿਹਤ ਸੇਵਾਵਾਂ ਦਾ ਲਾਭ ਦੇਣ ਲਈ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲ ਰਹੀ ਹੈ। ਉੱਥੇ ਲੋਕ ਹਸਪਤਾਲ ਤਕ ਨਾ ਪਹੁੰਚੇ ਅਤੇ ਆਪਣੇ ਪਿੰਡ ਵਿਚ ਹੀ ਸਿਹਤ ਦੇ ਪ੍ਰਤੀ ਜਾਗਰੁਕ ਰਹਿ ਕੇ ਹਮੇਸ਼ਾ ਸਿਹਤਮੰਦ ਰਹਿ ਸਕਣ। ਇਸ ਵਿਸ਼ਾ ਨੁੰ ਲੈ ਕੇ ਸਰਕਾਰ ਪਿੰਡ-ਪਿੰਡ ਵਿਚ ਵਿਯਾਮਸ਼ਾਲਾਵਾਂ ਅਤੇ ਵੈਲਨੈਸ ਸੈਂਟਰ ਖੋਲ ਰਹੀ ਹੈ। ਹੁਣ ਇੰਨ੍ਹਾਂ ਵੈਲਨੇਸ ਸੈਂਟਰ ਵਿਚ ਡਾਇਟਿਸ਼ਨ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਟਿਪਸ ਦੇਣਗੇ। ਇਸ ਦੇ ਲਈ ਸੂਬਾ ਸਰਕਾਰ ਵੱਲੋਂ ਵਿਵਸਥਾ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਕੈਥਲ ਜਿਲ੍ਹਾ ਦੇ ਪਿੰਡ ਸਾਪਨ ਖੇੜੀ ਵਿਚ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਦੇ ਨੀਂਹ ਪੱਥਰ ਕਰਨ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਪਿੰਡ ਸਾਪਨ ਖੇੜੀ ਵਿਚ 20 ਏਕੜ ਭੂਮੀ ‘ਤੇ 950 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕੰਮ ਦਾ ਮੰਤਰਉਚਾਰਣ ਦੇ ਵਿਚ ਭੂਮੀ ਪੂਜਨ ਕਰ ਕੇ ਮੁੱਖ ਮੰਤਰੀ ਨੇ ਨੀਂਹ ਪੱਥਰ ਕੀਤਾ। ਇਸ ਸਰਕਾਰੀ ਕਾਲਜ ਵਿਚ ਏਮਬੀਬੀਏਸ ਦੀ 100 ਸੀਟਾਂ ਹੋਵੇਗੀ ਅਤੇ 500 ਬੈਡ ਦਾ ਹਸਪਤਾਲ ਬਣੇਗਾ। ਇਸ ਪ੍ਰੋਜੈਕਟ ਦਾ ਨਿਰਮਾਣ ਕੰਮ ਅਗਲੇ 30 ਮਹੀਨੇ ਵਿਚ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 167.40 ਲੱਖ ਰੁਪਏ ਦੀ ਲਾਗਤ ਨਾਲ ਸੁਜਮਾ ਰੋਡ ਬਾਤਾ ਤੋਂ ਲੈ ਕੇ ਚੌਸਾਲਾ ਥੇਯ ਤਕ ਬਨਣ ਵਾਲੀ ਸੜਕ, 175.98 ਲੱਖ ਦੀ ਲਾਗਤ ਨਾਲ ਪਿੰਡ ਮਾਜਰਾ ਤੋਂ ਰਾਜੌਂਦ ਪੁੰਡਰੀ ਸੜਕ, 406.71 ਲੱਖ ਰੁਪਏ ਦੀ ਲਾਗਤ ਨਾਲ ਕੈਥਲ ਪੱਟੀ ਚੌਧਰੀ ਵਿਚ ਬਨਣ ਵਾਲੇ ਮੰਡੀ ਦੇ ਸ਼ੈਡ ਅਤੇ 915.23 ਲੱਖ ਰੁਪਏ ਦੀ ਲਾਗਤ ਨਾਲ ਪਟਿਆਲਾ ਰੋਡ ਚੀਕਾ ਵਿਚ ਬਨਣ ਵਾਲੇ 6 ਬੇਸ ਬੱਸ ਸਟੈਂਡ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਦੌਰਾਨ ਪੂਰੇ ਸੂਬੇ ਤੋਂ ਬ੍ਰਾਹਮਣ ਸਮਾਜ ਤੋਂ ਆਏ ਲੋਕਾਂ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਾਂਅ ਭਗਵਾਨ ਪਰਸ਼ੂਰਾਮ ਦੇ ਨਾਂਅ ਨਾਲ ਰੱਖਣ ‘ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਮਾਜ ਵੱਲੋਂ ਸਮ੍ਰਿਤੀ ਚਿੰਨ੍ਹ ਭੇਂਟ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਲਜ ਤੇ ਹਸਪਤਾਲ ਦੇ ਲਈ 20 ਏਕੜ ਜਮੀਨ ਦੇਣ ‘ਤੇ ਪਿੰਡ ਸਾਪਨ ਖੇੜੀ ਦੀ ਪੰਚਾਇਤ ਅਤੇ ਲੋਕਾਂ ਦਾ ਧੰਨਵਾਦ ਪ੍ਰਗਟਾਇਆ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾਵਾਸੀਆਂ ਨੂੰ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੇ ਨਰਾਤੇ ‘ਤੇ ਡੋਮੇਸਟਿਕ ਏਅਰਪੋਰਟ, ਅੰਬਾਲਾ ਕੈਂਟ ਅਤੇ ਦੂਜੇ ਨਰਾਤੇ ‘ਤੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੌਗਾਤ ਦਿੱਤੀ ਹੈ। ਇਸ ਕਾਲਜ ਅਤੇ ਹਸਪਤਾਲ ਨਾਲ ਹਰਿਆਣਾ ਹੀ ਨਹੀਂ ਨੇੜੇ ਦੇ ਸੂਬਿਆਂ ਨੂੰ ਫਾਇਦਾ ਮਿਲੇਗਾ। ਇਸ ਕਾਲਜ ਦੇ ਨਿਰਮਾਣ ਦਾ ਐਲਾਨ ਕਰਨਾਲ ਵਿਚ 11 ਦਸੰਬਜ, 2022 ਨੁੰ ਹੋਏ ਬ੍ਰਾਹਮਣ ਮਹਾਕੁੰਭ ਵਿਚ ਕੀਤਾ ਗਿਆ ਸੀ। ਭਗਵਾਨ ਪਰਸ਼ੂਰਾਮ ਭਗਤੀ ਅਤੇ ਸ਼ਕਤੀ ਦੇ ਸੰਗਮ ਹਨ।
ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਸਾਲ 2014 ਤੋਂ ਪਹਿਲਾਂ 6 ਮੈਡੀਕਲ ਕਾਲਜ ਬਣਾਏ ਸਨ ਅਤੇ ਜਿਸ ਵਿਚ ਏਮਬੀਬੀਏਸ ਦੀਆਂ 700 ਸੀਟਾਂ ਸਨ, ਪਰ ਹੁਣ ਸੂਬਾ ਸਰਕਾਰ ਨੇ ਸਾਲ 2023 ਵਿਚ ਸੂਬੇ ਵਿਚ 15 ਮੈਡੀਕਲ ਕਾਲਜ ਹਨ ਅਤੇ 2185 ਏਮਬੀਬੀਏਸ ਦੀਆਂ ਸੀਟਾਂ ਹਨ। ਆਉਣ ਵਾਲੇ ਸਮੇਂ ਵਿਚ ਫਤਿਹਾਬਾਦ, ਸਿਰਸਾ, ਚਰਖੀ ਦਾਦਰੀ, ਪਲਵਲ ਸਮੇਤ 8 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ ਅਤੇ ਆਉਣ ਵਾਲੇ 3 ਜਾਂ 4 ਸਾਲਾਂ ਵਿਚ ਏਮਬੀਬੀਏਸ ਦੀਆਂ ਸੀਟਾਂ 5 ਗੁਣਾ ਵਧਾ ਕੇ 3500 ਹੋ ਜਾਣਗੀਆਂ। ਇਸ ਤੋਂ ਇਲਾਵਾ, ਸੂਬਾ ਸਰਕਾਰ ਨਰਸਿੰਗ ਕਾਲਜ ਅਤੇ ਪੈਰਾਮੈਡੀਕਲ ਕਾਲਜ ਦੀ ਵੀ ਸਥਾਪਨਾ ਕਰ ਰਹੀ ਹੈ। ਮੁੰਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਇੰਡ੍ਰਾਸਟਕਚਰ ‘ਤੇ ਫੋਕਸ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਪ੍ਰਤੀ ਵੀ ਜਾਗਰੁਕ ਕਰ ਰਹੀ ਹੈ। ਇਸ ਦੇ ਲਈ ਪਿੰਡ-ਪਿੰਡ ਵਿਚ ਵਿਯਾਮਸ਼ਾਲਾਵਾਂ ਅਤੇ ਵੈਲਨੈਸ ਸੈਂਟਰ ਬਣਾਏ ਜਾ ਰਹੇ ਹਨ। ਇੰਨ੍ਹਾਂ ਵੈਲਨੈਸ ਸੈਂਟਰਾਂ ਵਿਚ ਆਯੂਵੈਦਿਕ ਸੇਵਾਵਾਂ ਦੇ ਨਾਲ-ਨਾਲ ਡਾਇਟਿਸ਼ਨ ਦੀ ਵਿਵਸਥਾ ਕੀਤੀ ਜਾਵੇਗੀ। ਇਹ ਡਾਇਟਿਸ਼ਨ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਪ੍ਰਤੀ ਅਤੇ ਖਾਣ-ਪੀਣ ਦੇ ਬਾਰੇ ਵਿਚ ਜਾਗਰੁਕ ਕਰਣਗੇ। ਇਸ ਤੋਂ ਇਲਾਵਾ ਅੱਜ ਖੇਡਾਂ ਦੇ ਖੇਤਰ ਵਿਚ ਹਰਿਆਣਾ ਬਹੁਤ ਅੱਗੇ ਵਧਿਆ ਹੈ ਹੁਣ ਹਾਲ ਵਿਚ ਹੀ ਏਸ਼ਿਅਨ ਖੇਡਾਂ ਵਿਚ 40 ਫੀਸਦੀ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ।
ਗਰੁੱਪ ਡੀ ਦੀਆਂ 21 ਤੇ 22 ਅਕਤੂਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਰੋਡਵੇਜ ਦਾ ਕਿਰਾਇਆ ਕੀਤਾ ਫਰੀ
ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡ ਸਾਪਨ ਖੇੜੀ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਗਰੁੱਪ ਡੀ ਦੀ ਪ੍ਰੀਖਿਆ 21 ਤੇ 22 ਅਕਤੂਬਰ , 2023 ਨੁੰ ਪ੍ਰਬੰਧਿਤ ਹੋਣ ਜਾ ਰਹੀ ਹੈ ਇਸ ਪ੍ਰੀਖਿਆ ਦੇ ਲਈ ਰੋਡਵੇਜ ਦੀ ਬੱਸਾਂ ਵਿਚ ਪ੍ਰੀਖਿਆਰਥੀਆਂ ਦਾ ਕਿਰਾਇਆ ਫਰੀ ਕੀਤਾ ਗਿਆ ਹੈ। ਇਸ ਦੇ ਲਈ ਪ੍ਰੀਖਿਆਰਥੀਆਂ ਨੂੰ ਆਪਣਾ ਏਡਮਿਟ ਕਾਰਡ ਦਿਖਾਉਣਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਪੈਦਾਵਾਰ ਚੰਗੀ ਹੋਣ ‘ਤੇ ਜਿੱਥੇ ਪਹਿਲਾਂ ਕਿਸਾਨਾਂ ਨੂੰ ਪ੍ਰਤੀ ਏਕੜ 30 ਕੁਇੰਟਲ ਪਲੱਸ 10 ਫੀਸਦੀ ਦਾ ਕੋਟਾ ਹੁੰਦਾ ਸੀ। ਹੁਣ ਇਸ ਕੋਟੇ ਨੂੰ ਵਧਾ ਕੇ ਪ੍ਰਤੀ ਕੁਇੰਟਲ 35 ਕੁਇੰਟਲ ਪਲੱਸ 10 ਫੀਸਦੀ ਕਰ ਦਿੱਤਾ ਹੈ। ਕਿਸਾਨਾਂ ਦੀ ਝੋਨੇ ਦੀ ਇਕ-ਇਕ ਦਾਨਾ ਖਰੀਦਿਆ ਜਾਵੇਗਾ ਅਤੇ ਕਿਸਾਲਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਜਰੂਰਤ ਪਈ ਤਾਂ ਮਿੱਲਾਂ ਦਾ ਕੋਟਾ ਵੀ ਵਧਾਇਆ ਜਾ ਸਕਦਾ ਹੈ।
ਇਸ ਮੌਕੇ ‘ਤੇ ਵਿਧਾਇਕ ਸ੍ਰੀ ਲੀਲਾ ਰਾਮ ਨੇ ਕੈਥਲ ਨੁੰ 950 ਕਰੋੜ ਰੁਪਏ ਦੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅਤੇ 17 ਕਰੋੜ ਰੁਪਏ ਦੀ ਚਾਰ ਪਰਿਯੋਜਨਾਵਾਂ ਦੀ ਸੌਗਾਤ ਦੇਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਰਨੀ ਅਤੇ ਕਥਨੀ ਵਿਚ ਕੋਈ ਅੰਤਰ ਨਹੀਂ ਹੈ।