ਚੰਡੀਗੜ੍ਹ, 27 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਤਮਾ ਤੋਂ ਵਿਛੜੀ ਆਤਮਾ ਨੂੰ ਆਪਣੇ ਸ੍ਰੀਚਰਣਾਂ ਵਿੱਚ ਥਾਂ ਦੇਣ ਦੀ ਅਰਦਾਸ ਕੀਤੀ।
ਇੱਥੇ ਜਾਰੀ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਦੇਹਾਂਤ ਨਾਲ ਦੇਸ਼ ਨੇ ਨਾ ਸਿਰਫ਼ ਇੱਕ ਕੁਸ਼ਲ ਰਾਜਨੀਤਿਕ ਸਗੋਂ ਦੇਸ਼ ਸੇਵਾ ਲਈ ਸਮਰਪਿਤ ਸ਼ਖਸੀਅਤ ਅਤੇ ਕੁਸ਼ਲ ਅਰਥਸ਼ਾਸਤਰੀ ਨੂੰ ਖੋਇਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਇੱਕ ਸਾਧਾਰਣ ਪਰਿਵਾਰ ਅਤੇ ਛੋਟੇ ਜਿਹੇ ਪਿੰਡ ਤੋਂ ਭਾਰਤ ਦੇ ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ ਉਨ੍ਹਾਂ ਦੇ ਤਿਆਗ ਅਤੇ ਦੇਸ਼ ਦੀ ਸੇਵਾ ਨੂੰ ਦਰਸ਼ਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਜੀ ਨੂੰ ਹਮੇਸ਼ਾ ਹੀ ਸਾਦਗੀ ਅਤੇ ਵਿਦਵਤਾ ਲਈ ਯਾਦ ਕੀਤਾ ਜਾਵੇਗਾ। ਦੇਸ਼ ਦੇ ਵਿਕਾਸ ਲਈ ਕੀਤੇ ਗਏ ਆਰਥਿਕ ਫ਼ੈਸਲਿਆਂ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਅਦੁੱਤੀ ਰਹੇਗਾ।
ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਨੂੰ ਇਸ ਦੁੱਖ ਨੂੰ ਝਲੱਣ ਦੀ ਤਾਕਤ ਬਖ਼ਸੇ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ।