ਚੰਡੀਗਡ੍ਹ, 4 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਐਨਆਈਟੀ ਵਿਧਾਨਸਭਾ ਖੇਤਰਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਪਿੰਡਾਂ ਦੀ ਕੱਚੀ ਫਿਰਨੀਆਂ ਨੂੰ ਪੱਕਾ ਕਰਨ, ਵਾਰਡ ਨੰਬਰ-10 ਵਿੱਚ ਡਿਸਪੇਂਸਰੀ ਦਾ ਨਵੀਨੀਕਰਣ, ਪਿੰਡ ਪਾਉਂਟਾ ਅਤੇ ਖੇੜੀ ਗੁਜਰਾਨ ਵਿੱਚ ਨਵੇਂ ਸਬ ਹੈਲਥ ਸੈਂਟਰ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ।ਉਨ੍ਹਾਂ ਨੇ ਡਬੂਆ ਮੰਡੀ ਵਿੱਚ ਪੀਵੀ ਕਵਰ ਸ਼ੈਡ ਦੇ ਨਿਰਮਾਣ ਲਈ 85 ਲੱਖ ਰੁਪਏ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਫਰੀਦਾਬਾਦ ਐਨਆਈਟੀ ਵਿੱਚ ਪ੍ਰਬੰਧਿਤ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੀਤੇ। ਇਸ ਤੋਂ ਪਹਿਲਾ ਮੁੱਖ ਮੰਤਰੀ ਨੇ ਮਹਾਗਰਾਮ ਯੋਜਨਾ ਤਹਿਤ ਪਿੰਡ ਧੌਜ ਵਿੱਚ 26 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸੀਵਰੇਜ ਪਾਇਪਲਾਇਨ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਐਨਆਈਟੀ, ਫਰੀਦਾਬਾਦ ਖੇਤਰ ਤਹਿਤ ਵੱਖ-ਵੱਖ ਪਿੰਡ ਵਿੱਚ ਕਮਿਉਨਿਟੀ ਭਵਨ ਬਨਾਉਣ ਲਈ 5 ਕਰੋੜ ਰੁਪਏ ਦਾ ਐਲਾਨ ਕੀਤਾ। ਦੋ ਪਿੰਡਾਂ ਨਾਂਟ ਆਲਮਪੁਰ ਦੇ ਪ੍ਰਾਈਮਰੀ ਸਕੂਲ ਅਤੇ ਪਿੰਡ ਸਾਰਨ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਨਵੇਂ ਭਵਨ ਦੇ ਨਿਰਮਾਣ ਲਈ ਵੀ 7 ਕਰੋੜ 63 ਲੱਖ ਰੁਪਏ ਦਾ ਐਲਾਨ ਕੀਤਾ। ਪਿੰਡ ਕੁਰੈਸ਼ੀਪੁਰ ਦੇ ਪ੍ਰਾਈਮਰੀ ਸਕੂਲ ਨੂੰ ਮਿਡਲ ਸਕੂਲ ਵਿੱਚ, ਪਿੰਡ ਟੀਕਰੀ ਖੇੜਾ ਦੇ ਮਿਡਲ ਸਕੂਲ ਨੂੰ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਵਾਰਡ ਨੰਬਰ 10 ਐਨਆਈਟੀ ਫਰੀਦਾਬਾਦ ਵਿੱਚ ਜਮੀਨ ਉਪਲਬਧ ਹੋਣ ‘ਤੇ ਡਿਜੀਬਿਲਿਟੀ ਚੈਕ ਕਰ ਕੇ ਨਵਾਂ ਸਕੂਲ ਖੋਲਿਆ ਜਾਵੇਗਾ।
ਉਨ੍ਹਾਂ ਨੇ ਐਨਆਈਟੀ ਫਰੀਦਾਬਾਦ ਦੇ ਵਾਰਡ ਨੰਬਰ 1, ਝਾੜਸੇਤਲੀ, ਵਾਰਡ ਨੰਬਰ 9, ਹੋਲੀ ਚਾਇਲਡ ਸੜਕ ਅਤੇ ਵਾਰਡ ਨੰਬਰ 9 ਵਿੱਚ 45 ਫੁੱਟ ਸੜਕ, ਵਾਰਡ ਨੰਬਰ 10 ਵਿੱਚ ਸੀਵਰ ਲਾਇਨ ਵਿਛਾਉਣ ਦਾ ਕੰਮ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ।
ਉਨ੍ਹਾਂ ਨੇ ਹਰਚੰਦ ਡਿਸਟਰੀਬਿਊਟਰੀ ਦਾ ਸੱਜੇ ਪਾਸੇ 7 ਕਿਲੋਮੀਟਰ ਲੰਬੀ ਸੜਕ ਦੀ ਡਿਜੀਬਿਲਟੀ ਚੈਕ ਕਰਵਾ ਕੇ ਉਸ ਦਾ ਨਿਰਮਾਣ ਕਰਵਾਇਆ ਜਾਵੇਗਾ। ਦਿੱਲੀ ਆਗਰਾ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਟੀ ਪੁਆਇੰਟ ਤੱਕ ਵਲੱਭਗੜ੍ਹ ਸੋਹਨਾ ਰੋਡ ਐਮਡੀਆਰ 133 ‘ਤੇ ਸਰਵਿਸ ਰੋਡ ਦੇ ਨਾਲ ਏਲੀਵੇਟੇਡ ਪੁੱਲ ਦੀ ਡਿਜੀਬਿਲਟੀ ਚੈਕ ਕਰਵਾ ਕੇ ਉਸ ਦਾ ਵੀ ਨਿਰਮਾਣ ਕੰਮ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਐਨਆਈਟੀ ਫਰੀਦਾਬਾਦ ਦੇ 25 ਕਿਲੋਮੀਟਰ ਲੰਬਾਈਦੇ ਕੱਚੇ ਰਸਤਿਆਂ ਨੂੰ ਪੱਕਾ ਬਨਵਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸੋਹਨਾ ਵਲੱਭਗੜ੍ਹ ਰੋਡ, 1.14 ਕਿਲੋਮੀਟਰ ਲੰਬੀ ਸੜਕ, ਬਜਰੀ ਤੋਂ ਗਾਜੀਪੁਰ 1.90 ਕਿਲੋਮੀਟਰ ਲੰਬੀ ਸੜਕ, ਪਿੰਡ ਕੋਟਡਾ ਤੋਂ ਮੋਹਤਾਬਾਦ ਤੋਂ ਖੇੜੀ ਗੁਜਰਾਨ, 3.16 ਲੰਬਾਈ ਦੀ ਸੜਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੈ ਪਿੰਡ ਖੇੜੀ ਗੁਜਰਾਨ ਵਿੱਚ ਕੌਮੀ ਯੁਨਾਨੀ ਖੋਜ ਸਥਾਪਿਤ ਕਰਨ ਦੇ ਸਬੰਧ ਵਿੱਚ ਕਿਹਾ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਇਸ ਨੂੰ ਵੀ ਜਲਦੀ ਬਨਵਾਉਣ ਦਾ ਕੰਮ ਕੀਤਾ ਜਾਵੇਗਾ। ਭਾਖਰੀ ਪਾਲੀ ਰੋਡ ‘ਤੇ ਜਮੀਨ ਉਪਲਬਧ ਹੋਣ ‘ਤੇ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਵਾਰਡ ਨੰਬਰ 10 ਐਨਆਈਟੀ ਫਰੀਦਾਬਾਦ ਵਿੱਚ ਆਰਸੀਸੀ ਨਾਲੇ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਉਸ ਨੂੰ ਬਨਵਾਉਣ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵਿਧਾਨਸਭਾ ਖੇਤਰ ਵਿੱਚ ਵਿਕਾਸ ਕੰਮਾਂ ਨੁੰ ਗਤੀ ਦੇਣ ਲਈ ਵੱਖ ਤੋਂ 5 ਕਰੋੜ ਰੁਪਏ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਵਿਧਾਇਕ ਵੱਲੋਂ ਦਿੱਤੇ ਗਏ ਮੰਗ ਪੱਤਰ ਦੀ ਹੋਰ ਮੰਗਾਂ ਨੁੰ ਸਬੰਧਿਤ ਵਿਭਾਗਾਂ ਨੂੰ ਭੇਜਿਆ ਜਾਵੇਗਾ ਅਤੇ ਉਨ੍ਹਾਂ ‘ਤੇ ਅਗਾਮੀ ਕਾਰਵਾਈ ਕੀਤੀ ਜਾਵੇਗੀ।