14 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) ; ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਸੰਜੇ ਸਾਗਰ ਸੂਦ, ਅੰਤਰਰਾਸ਼ਟਰੀ ਕਵਿ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਆਪਣੀ ਰਚਨਾ ਨਾਲ ਪ੍ਰੋਗਰਾਮ ਦਾ ਆਗਾਜ ਕੀਤਾ। ਡਾ.ਰਾਕੇਸ਼ ਵਰਮੀ ਨੇ ਹਰਪ੍ਰੀਤ ਸਿੰਘ ਸੰਧੂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਡੈਡੀਕੇਟਿਡ ਬ੍ਰਦਰਜ ਗਰੁੱਪ ਦੁਆਰਾ ਮਾਨਵਤਾ ਦੀ ਸੇਵਾ ਕਰਦੇ ਹੋਏ ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਅਹਿਮ ਭੂਮਿਕਾ ਨਿਭਾਓਂਦੇ ਹੋਏ ਸਟਾਰ ਬਲੱਡ ਡੋਨਰ ਬਣ ਕੇ ਨੋਜਵਾਨਾਂ ਲਈ ਪ੍ਰੇਰਣਾ ਸਰੋਤ ਹਨ ਹਰਪ੍ਰੀਤ ਸਿੰਘ ਸੰਧੂ ਨੇ 82 ਵਾਰ ਖੂਨਦਾਨ ਕਰਕੇ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਨੇਕ ਜਿੰਮੇਵਾਰੀਆਂ ਸੰਭਾਲਦੇ ਹੋਏ ਅਸੀ ਮਨੁੱਖਤਾਂ ਦੀ ਸੇਵਾ ਵਿੱਚ ਯੋਗਦਾਨ ਪਾ ਸਕਦੇ ਹਾਂ ਹਰਪ੍ਰੀਤ ਸਿੰਘ ਸੰਧੂ ਮਹਾਰਾਣੀ ਰਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਦੇ ਸੈਕਟਰੀ ਵੱਜੋਂ ਵੀ ਕਲੱਬ ਦੇ ਕਰਮਚਾਰੀਆਂ ਦੀ ਭਲਾਈ ਲਈ ਸਮੇਂ ਪ੍ਰਤੀ ਸਮੇਂ ਮਦਦ ਕਰਦੇ ਹਨ ਅਤੇ ਕਲੱਬ ਦੇ 2800 ਪਰਿਵਾਰਾਂ ਨੂੰ ਪਰਿਵਾਰਕ ਵਾਤਾਵਰਣ ਸਹੂਲਤਾਂ ਨਾਲ ਭਰਪੂਰ ਸਾਫ ਸੁਥਰਾ ਕੈਂਪਸ ਦੇਣ ਲਈ ਆਪਣਾ ਸਮਾਂ ਸਫਲ ਕਰ ਰਹੇ ਹਨ ਗਰੁੱਪ ਆਫ ਡੈਫੋਡਿਲਸ ਸਕੂਲ ਦੇ ਚੇਅਰਮੈਨ ਵਜੋਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਸਕੂਲਾਂ ਨੂੰ ਉਚਾਈਆਂ ਤੇ ਲਿਜਾ ਰਹੇ ਹਨ ਅਪਣੇ ਬੱਚਿਆਂ ਨੂੰ ਉੱਚ ਸਿਖਿਆ ਦਿਲਵਾ ਕੇ ਸਫਲ ਨਾਗਰਿਕ ਬਣਾ ਰਹੇ ਹਨ ਅਪਣੇ ਪਰਿਵਾਰ ਦੇ ਲਈ ਸਮਾਂ ਦਿੰਦੇ ਹੋਏ ਸੁਖੀ ਜੀਵਨ ਦਾ ਆਨੰਦ ਲੈ ਰਹੇ ਹਨ ਹਰਪ੍ਰੀਤ ਸਿੰਘ ਸੰਧੂ ਦੇ ਜਨਮ ਦਿਨ ਮਨਾਉਣ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ ਤੌਰ ਤੇ ਜਸਨ ਮਨਾਏ ਗਏ ਸਭ ਦੇ ਹਰਮਨ ਪਿਆਰੇ ਅਤੇ ਹਰੇਕ ਨੂੰ ਸਹਿਯੋਗ ਦੇਣ ਲਈ ਮਸਹੂਰ ਹਰਪ੍ਰੀਤ ਸਿੰਘ ਸੰਧੂ ਨੂੰ ਫੁਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਹਿਤਯਾ ਕਲਸ਼ ਪਰਿਵਾਰ ਦੇ ਕਵੀ ਪੁਨੀਤ ਗੁਪਤਾ, ਸੰਜੈ ਦਰਦੀ, ਮਨਜੀਤ ਕੌਰ ਆਜਾਦ, ਸੁਨੀਤਾ ਕੁਮਾਰੀ, ਹਰੀ ਦੱਤ ਹਬੀਬ, ਗੁਰਮੀਤ ਕੌਰ, ਸੰਜੇ ਸਾਗਰ ਸੂਦ ਨੇ ਬਹੁਤ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਅਤੇ ਸਰੋਤਿਆਂ ਦੀ ਵਾਹ-ਵਾਹ ਖੂਬ ਪ੍ਰਾਪਤ ਕੀਤੀ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

