ਚੰਡੀਗੜ੍ਹ, 6 ਜਨਵਰੀ – ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਜਿਲ੍ਹਾ ਵਿਚ ਅਰਾਵਲੀ ਮਾਊਂਟੇਨ ਰੇਂਜ ਵਿਚ ਬਨਣ ਜਾ ਰਿਹਾ ਦੁਨੀਆ ਦੀ ਸੱਭ ਤੋਂ ਵੱਡੀ ਜੰਗਲ ਸਫਾਰੀ ਤੇ ਗ੍ਰੀਨ ਕੋਰੀਡੋਰ ਨਾਲ ਖੇਤਰ ਦੇ ਪਿੰਡਾਂ ਦੀ ਤਕਦੀਰ ਤੇ ਤਸਵੀਰ ਬਦਲਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾ ਦੇ ਵਿਕਸਿਤ ਹੋਣ ‘ਤੇ ਵਾਤਾਵਰਣ ਸਰੰਖਣ ਵਿਚ ਮਦਦ ਮਿਲੇਗੀ ਉੱਥੇ ਦੂਜੇ ਪਾਸੇ ਸੈਰ-ਸਪਾਟਾ ਮੱਦੇਨਜਰ ਖੇਤਰ ਦੇ ਲੋਕਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਰਹੇਗਾ ਕਿ ਇਸ ਪਰਿਯੋਜਨਾ ਨਾਲ ਸਬੰਧਿਤ ਖੇਤਰ ਦੇ ਹਰੇਕ ਵਿਅਕਤੀ ਨੂੰ ਲਾਭ ਮਿਲੇ।
ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਅੱਜ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਵਿਧਾਨਸਭਾ ਖੇਤਰ ਦੇ ਪਿੰਡ ਅਕਲੀਮਪੁਰ, ਟੀਕਲੀ, ਗੇਰਤਪੁਰ ਬਾਸ ਤੇ ਸਕਤਪੁਰ ਵਿਚ ਆਪਣੇ ਧੰਨਵਾਦੀ ਦੌਰੇ ਵਿਚ ਮੌਜੂਦ ਨਾਗਰਿਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਵਾਤਾਵਰਣ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੱਭਕਾ ਸਾਥ ਸੱਭਕਾ ਵਿਕਾਸ ਤੇ ਸੱਭਕਾ ਵਿਸ਼ਵਾਸ ਦੇ ਟੀਚੇ ਦੇ ਨਾਲ ਸੂਬੇ ਦੇ ਸਾਰੇ ਖੇਤਰਾਂ ਦਾ ਚਹੁੰਮੁਖੀ ਵਿਕਾਸ ਕਰਨ ਈ ਪ੍ਰਤੀਬੱਧ ਹੈ। ਊਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਜਿਲ੍ਹੇ ਵਿਚ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਦੇ ਹੋਏ ਨਵੇਂ ਮੁਕਾਮ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪਾਰਦਰਸ਼ਿਤਾ ਅਤੇ ਇਮਾਨਦਾਰੀ ਅਤੇ ਨੇਕ ਨੀਤੀ ਨੂੰ ਲੈ ਕੇ ਹਰ ਵਰਗ ਦੇ ਲਈ ਜਨਭਲਾਈਕਾਰੀ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਭਰੋਸੇ ਨਾਲ ਹਰਿਆਣਾ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਤੀਜੀ ਵਾਰ ਸੇਵਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਸਰਕਾਰ ਸੂਬੇ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲੇਗੀ ਤੇ ਸਮਾਜ ਦੇ ਅੰਤਿਮ ਵਿਅਕਤੀ ਨੂੰ ਲੈ ਕੇ ਜਨਭਲਾਈਕਾਰੀ ਨੀਤੀਆਂ ਨੂੰ ਅਮਲੀਜਾਮਾ ਪਹਿਨਾਏਗਾ। ਵਿਕਾਸ ਕੰਮਾਂ ਲਈ ਸਰਕਾਰ ਦੇ ਕੋਲ ਧਨ ਦੀ ਕੋਈ ਕਮੀ ਨਹੀਂ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਨੇ ਲਗਾਤਾਰ ਯੋਜਨਾਵਾਂ ਰਾਹੀਂ ਸੂਬੇ ਦੀ ਜਨਤਾ ਨੂੰ ਸ਼ਸ਼ਕਤ ਕਰਨ ਦਾ ਕੰਮ ਕੀਤਾ ਹੈ। ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਗਰੀਬ, ਮਹਿਲਾ, ਕਿਸਾਨ ਸੱਭਦਾ ਉਥਾਨ ਹੋਇਆ ਹੈ ਅਤੇ ਨੌਜੁਆਨ ਸਾਥੀਆਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਨੋਕਰੀ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਵਿਕਸਿਤ ਹਰਿਆਣਾ ਬਨਾਉਣ ਵਿਚ ਜੁਟੀ ਹੈ। ਇਸ ਤੋਂ ਇਲਾਵਾ, ਕੈਬਨਿਟ ਮੰਤਰੀ ਨੇ ਧੰਨਵਾਦੀ ਦੌਰੇ ਦੌਰਾਨ ਆਮਜਨਤਾ ਦੀ ਸਮਸਿਆਵਾਂ ਸੁਣਦੇ ਹੋਏ, ਸਬੰਧਿਤ ਅਧਿਕਾਰੀਆਂ ਨੂੰ ਸਮਸਿਆਵਾਂ ਦੇ ਨਿਧਨ ਦੇ ਨਿਰਦੇਸ਼ ਦਿੱਤੇ।