No Result
View All Result
Wednesday, June 11, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

admin by admin
in BREAKING, COVER STORY, PUNJAB
0
ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਪੀਣ ਵਾਲੇ ਪਾਣੀ ਦੀ ਕਿੱਲਤ ਜਾਰੀ; ਛੇ ਦਿਨਾਂ ਮਗਰੋਂ ਹਜ਼ਾਰਾਂ ਏਕੜ ਫ਼ਸਲ ਡੁੱਬੀ

ਪਟਿਆਲਾ, 15 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਪਟਿਆਲਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਅਤੇ ਹੋਰ ਨਦੀਆਂ ਨਾਲਿਆਂ ਵਿੱਚ ਵਧੇ ਪਾਣੀ ਦੇ ਪੱਧਰ ਭਾਵੇਂ ਉਤਰ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਬਰਕਰਾਰ ਹਨ। ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ, ਚਿਨਾਰ ਬਾਗ ਤੇ ਰਿਸ਼ੀ ਕਲੋਨੀ ਸਮੇਤ ਹੋਰਨਾ ਖੇਤਰਾਂ ਵਿਚਲੇ ਘਰਾਂ ਵਿੱਚੋਂ ਪਾਣੀ ਉਤਰਨ ਮਗਰੋਂ ਲੋਕਾਂ ਨੇ ਸਾਫ਼-ਸਫਾਈ ਦੀ ਮੁਹਿੰਮ ਵਿੱਢੀ ਹੋਈ ਹੈ। ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਆਪੋ ਆਪਣੇ ਅਧਿਕਾਰ ਖੇਤਰ ਵਾਲੇ ਕਾਰਜਾਂ ’ਚ ਮਸਰੂਫ ਹਨ। ਕਿਉਂਕਿ ਸਿਹਤ ਵਿਭਾਗ ਨੇ ਅਜੇ ਕੁਝ ਦਿਨ ਸਪਲਾਈ ਲਾਈਨ ਵਾਲਾ ਪਾਣੀ ਨਾ ਪੀਣ ਲਈ ਆਖਿਆ ਹੈ। ਜਿਸ ਕਰ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਅਜੇ ਵੀ ਜੂਝਣਾ ਪੈ ਰਿਹਾ ਹੈ।
ਛੇ ਦਿਨਾਂ ਤੱਕ ਪਾਣੀ ’ਚ ਡੁੱਬੀ ਰਹੀ ਝੋਨੇ ਦੀ ਫ਼ਸਲ ਭਾਵੇਂ ਕਿ ਪਾਣੀ ਵਿੱਚੋਂ ਬਾਹਰ ਨਜ਼ਰ ਆਉਣ ਲੱਗੀ ਹੈ ਪਰ ਜ਼ਿਲ੍ਹੇ ਅੰਦਰ ਅਜੇ ਵੀ ਹਜ਼ਾਰਾਂ ਏਕੜ ਫ਼ਸਲ ਡੁੱਬੀ ਹੋਈ ਹੈ। ਇਸ ਤੋਂ ਇਲਾਵਾ ਅੱਜ ਵੀ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੇ ਪਾਣੀ ਨਾਲ ਘਿਰੇ ਰਹੇ। ਜਦਕਿ ਕਈ ਪਿੰਡਾਂ ਦਾ ਅਜੇ ਵੀ ਸੰਪਰਕ ਟੁੱਟਿਆ ਹੋਇਆ ਹੈ। ਇਸ ਕਾਰਨ ਫੌਜ, ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਰਾਹਤ ਕਾਰਜਾਂ ਦੀ ਮੁਹਿੰਮ ਅਜੇ ਵੀ ਜਾਰੀ ਹੈ। ਫੌਜ ਵੱਲੋਂ ਅਜੇ ਵੀ ਕਿਸ਼ਤੀਆਂ ਰਾਹੀਂ ਹੜ੍ਹਾਂ ’ਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਸਮੇਤ ਅਜਿਹੇ ਲੋਕਾ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕਾਰਜ ਅੱੱਜ ਵੀ ਜਾਰੀ ਰਿਹਾ। ਸਿਆਸੀ ਪਾਰਟੀਆਂ ਦੇ ਆਗੂ ਅਤੇ ਲੋਕ ਵੀ ਇਸ ਮੁਹਿੰਮ ’ਚ ਡਟੇ ਹੋਏ ਹਨ। ਇਸੇ ਦੌਰਾਨ ਘੱਗਰ ਸਮੇਤ ਭਾਵੇਂ ਹੋਰ ਨਦੀਆਂ ਨਾਲਿ ਲ਼ਿਆਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨਾ ਤੋਂ ਕਾਫ਼ੀ ਨੀਂਵਾਂ ਆ ਗਿਆ ਹੈ। ਪਰ ਜ਼ਿਲ੍ਹੇ ਵਿਚੋਂ ਲੰਘਦੀ ਟਾਂਗਰੀ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ (12 ਫੁੱਟ) ਤੋਂ ਤਿੰਨ ਫੁੱਟ ਉਪਰ ਹੈ। ਮਾਰਕੰਡਾ,ਜਿਸ ਵਿੱਚ ਖਤਰੇ ਦਾ ਨਿਸ਼ਾਨ 20 ਫੁੱਟ ਹੈ, ਵਿੱਚ ਅੱਜ ਦੇਰ ਸ਼ਾਮ ਤੱਕ ਉਪਰ 22 ਫੁੱਟ ਪਾਣੀ ਵਹਿ ਰਿਹਾ ਸੀ। ਉਧਰ ਘੱਗਰ ਵਿੱਚ ਸਰਾਲਾ ਹੈੱਡ ’ਤੇ ਵੀਹ ਫੁੱਟ ਤੱਕ ਪਾਣੀ ਚੱਲਦਾ ਰਿਹਾ ਹੈ, ਹੁਣ 14 ਫੁੱਟ ’ਤੇ ਹੈ। ਉਂਝ ਇਥੇ ਖਤਰੇ ਦਾ ਨਿਸ਼ਾਨ 16 ਫੱਟ ’ਤੇ ਹੈ। ਕਈ ਖੇਤਰਾਂ ਲਈ ਮਾਰ ਦਾ ਕਾਰਨ ਬਣੀ ਰਹੀ ਪਟਿਆਲਾ ਨਦੀ ਵਿੱਚ ਵੀ ਅੱਜ ਪਾਣੀ ਛੇ ਕੁ ਫੁੱਟ ਹੈ। ਉਂਝ 12 ਫੁੱਟ ਦੇ ਖਤਰੇ ਦੇ ਨਿਸ਼ਾਨ ਵਾਲੀ ਇਸ ਨਦੀ ’ਚ 17 ਫੁੱਟ ਤੱਕ ਪਾਣੀ ਵਹਿੰਦਾ ਰਿਹਾ ਹੈ।
ਪੰਝੀਦਰਾ ਵੀ ਸ਼ੁੱਕਰਵਾਰ ਨੂੰ 3 ਫੁੱਟ ’ਤੇ ਸੀ। ਇਥੇ ਖਤਰੇ ਦਾ ਨਿਸ਼ਾਨ 12 ਫੁੱਟ ਹੈ। 10 ਫੁੱਟ ਦੇ ਖਤਰੇ ਵਾਲਾ ਢਕਾਨਸੂ ਨਾਲੇ ’ਚ ਵੀ ਅੱਜ 2 ਫੁੱਟ ਹੀ ਪਾਣੀ ਰਹਿ ਗਿਆ। ਜਦਕਿ ਹਫ਼ਤਾ ਭਰ ਇਹ ਵੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਉਪਰ ਵੱਗਦਾ ਰਿਹਾ ਹੈ। ਇਸ ਤਰਾਂ ਭਾਵੇਂ ਕਿ ਘੱਗਰ ਅਤੇ ਹੋਰ ਨਦੀਆਂ ਨਾਲ਼ੇ ਖਤਰੇ ਦੇ ਨਿਸ਼ਾਨ ਤੋਂ ਤਾਂ ਹੇਠਾਂ ਆ ਗਏ ਹਨ। ਪਰ ਪਟਿਆਲਾ ਜ਼ਿਲ੍ਹੇ ਦੀ ਹਜ਼ਾਰਾਂ ਏਕੜ ਫਸਲ ਅਜੇ ਵੀ ਡੁੱਬੀ ਹੋਈ ਹੈ ਤੇ ਹੜ੍ਹਾਂ ਦਾ ਇਹ ਪਾਣੀ ਹਫ਼ਤੇ ਮਗਰੋਂ ਵੀ ਦਰਜਨਾ ਹੀ ਪਿੰਡਾਂ ਬਚ ਤਬਾਹੀ ਮਚਾਉਂਦਾ ਹੋਇਆ ਅਗਲੇ ਪੜਾਅ ਵੱਲ ਨੂੰ ਵੱਧਦਾ ਜਾ ਰਿਹਾ ਹੈ।
ਸੰਗਰੂਰ/ਮੂਨਕ( ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ): ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਡੇਰਿਆਂ, ਢਾਣੀਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਲੋਕਾਂ ਤੱਕ ਭੋਜਨ, ਪੀਣ ਵਾਲਾ ਸਾਫ਼ ਪਾਣੀ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਖੁਦ ਕਮਾਨ ਸੰਭਾਲੀ ਰੱਖੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਣ ਤੱਕ 300 ਤੋਂ ਵੱਧ ਵਿਅਕਤੀਆਂ ਨੂੰ ਰਾਹਤ ਕੇਂਦਰਾਂ ਵਿਖੇ ਸੁਰੱਖਿਅਤ ਤੌਰ ’ਤੇ ਪਹੁੰਚਾਇਆ ਗਿਆ ਹੈ ਅਤੇ ਜਿਹੜੇ ਵਿਅਕਤੀ ਰਾਜ਼ੀ ਨਹੀਂ ਹੋਏ ਉਨ੍ਹਾਂ ਨੂੰ ਘਰਾਂ ਤੱਕ ਹੀ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਹਰੇਕ ਪ੍ਰਭਾਵਿਤ ਪਿੰਡ ਵਿੱਚ ਮੈਡੀਕਲ ਤੇ ਵੈਟਰਨਰੀ ਡਾਕਟਰ ਕਿਸ਼ਤੀਆਂ ਰਾਹੀਂ ਜਾ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਦੋ ਦਿਨਾਂ ਵਿੱਚ ਪਾਣੀ ਪ੍ਰਭਾਵਿਤ ਇਲਾਕਿਆਂ ਵਿੱਚ 577 ਲੋੜਵੰਦਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਮੂਨਕ, ਖਨੌਰੀ ਤੇ ਆਲੇ ਦੁਆਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਕੋਈ ਨਾਗਰਿਕ ਪਾਣੀ ਜ਼ਿਆਦਾ ਆਉਣ ਕਾਰਨ ਫਸ ਗਿਆ ਹੋਵੇ ਤਾਂ ਕੰਟਰੋਲ ਰੂਮ ਦੇ ਨੰਬਰ 01672-234196 ’ਤੇ ਸੰਪਰਕ ਕਰ ਸਕਦਾ ਹੈ।

ਸਰਹਿੰਦ ਚੋਅ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ: ਭਰਾਜ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਗੁਜ਼ਰਦੇ ਸਰਹਿੰਦ ਚੋਅ ਦੀ ਲਪੇਟ ਵਿੱਚ ਆਏ ਝੋਨੇ ਦੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਦਿੱਤਾ ਜਾਵੇਗਾ। ਵਿਧਾਇਕ ਭਰਾਜ ਨੇ ਲਿਖ਼ਤੀ ਬਿਆਨ ਵਿੱਚ ਦੱਸਿਆ ਕਿ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਭਾਵੇਂ ਉਹ ਪੀੜਤ ਕਿਸਾਨਾਂ ਕੋਲ ਜਾ ਨਹੀਂ ਸਕਦੇ, ਪਰ ਉਨ੍ਹਾਂ ਦੇ ਪੀਏ ਗੁਰਵਿੰਦਰ ਸਿੰਘ, ਤਹਿਸੀਲਦਾਰ ਮੰਗੂ ਰਾਮ ਅਤੇ ਆਪ ਟੀਮ ਵੱਲੋਂ ਪਿੰਡ ਗਹਿਲਾਂ, ਖੇੜੀ ਚੰਦਵਾ, ਸੰਤੋਖਪੁਰਾ, ਜਲਾਣ, ਨੰਦਗੜ੍ਹ ਅਤੇ ਮਹਿਸਮਪੁਰ ਦਾ ਦੌਰਾ ਕਰ ਕੇ ਸਾਰੀ ਰਿਪੋਰਟ ਇਕੱਤਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਗਿਰਦਾਵਰੀ ਕਰਵਾ ਕੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ।

Post Views: 170
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #victimsflood in punjabTroubles
Previous Post

ਅਧਿਆਪਕਾਂ ਲਈ ਦਿਸ਼ਾ ਨਿਰਦੇਸ਼ ਜਾਰੀ, ਐਵਾਰਡ ਲਈ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ

Next Post

ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

Next Post
ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In