ਜੰਮੂ, 28-12-22(Press Ki Taquat)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਬੁੱਧਵਾਰ ਨੂੰ ਕੋਲੇ ਨਾਲ ਚੱਲਣ ਵਾਲੇ ਹੀਟਰ ‘ਚੋਂ ਨਿਕਲੇ ਧੂੰਏਂ ਨਾਲ ਦਮ ਘੁੱਟਣ ਕਾਰਨ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਘਟਨਾ ਬਨਿਹਾਲ ਤਹਿਸੀਲ ਦੇ ਸੁਦੂਰ ਚਕ ਨਰਵਾਹ ਪਿੰਡ ਦੀ ਹੈ। ਇਸ ‘ਚ ਮਰਨ ਵਾਲਿਆਂ ਦੀ ਪਛਾਣ 35 ਸਾਲਾ ਨੂਰਜਹਾਂ ਅਤੇ ਉਸ ਦੇ ਪੁੱਤਰ ਜੱਫਾਰ ਅਹਿਮਦ (12), ਧੀਆਂ ਸ਼ਾਹਿਜਾ ਬਾਨੋ (8) ਅਤੇ ਆਸੀਆ ਬਾਨੋ (5) ਵਜੋਂ ਕੀਤੀ ਗਈ ਹੈ।
