Monday, August 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਾਂ-ਬੇਟਾ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਭਰ ਵਿਚ ਕਰਦੇ ਸੀ ਸਪਲਾਈ

admin by admin
in BREAKING, DELHI, National, PUNJAB
0
ਮਾਂ-ਬੇਟਾ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਭਰ ਵਿਚ ਕਰਦੇ ਸੀ ਸਪਲਾਈ
0
SHARES
0
VIEWS
Share on FacebookShare on Twitter

ਜਲੰਧਰ, 28-12-22 (Press Ki Taquat)–ਅਰਬਨ ਅਸਟੇਟ ਫੇਜ਼-2 ਵਿਚ ਐੱਨ. ਸੀ. ਬੀ. ਵੱਲੋਂ ਰੇਡ ਕਰਕੇ ਅੱਧਾ ਕਿਲੋ ਹੈਰੋਇਨ ਨਾਲ ਫੜੇ ਮਾਂ-ਬੇਟੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਾਂ-ਬੇਟਾ ਦਿੱਲੀ ਦੇ ਨੀਗਰੋ ਗਰੁੱਪ ਨਾਲ ਜੁੜੇ ਸਨ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਹੀ ਨਹੀਂ, ਸਗੋਂ ਪੰਜਾਬ ਭਰ ਵਿਚ ਸਪਲਾਈ ਦੇ ਰਹੇ ਸਨ। ਐੱਨ. ਸੀ. ਬੀ. ਨੇ ਮਾਂ-ਬੇਟੇ ਨੂੰ ਪੂਰੀ ਰਾਤ ਸਪੈਸ਼ਲ ਆਪ੍ਰੇਸ਼ਨ ਯੂਨਿਟ ਵਿਚ ਰੱਖਿਆ। ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਐੱਨ. ਸੀ. ਬੀ. ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਐੱਨ. ਸੀ. ਬੀ. ਦੀ ਜਾਂਚ ਵਿਚ ਪਤਾ ਲੱਗਾ ਕਿ ਗ੍ਰਿਫ਼ਤਾਰ ਔਰਤ ਨਵਦੀਪ ਕੌਰ ਡਰੱਗਜ਼ ਦੇ ਮਾਮਲੇ ਵਿਚ ਮਈ ਮਹੀਨੇ ਸਜ਼ਾ ਕੱਟ ਕੇ ਬਾਹਰ ਆਈ ਸੀ। ਉਸ ਦੇ ਜੇਲ੍ਹ ਵਿਚ ਹੋਰ ਜ਼ਿਆਦਾ ਸੈੱਲ ਬਣ ਗਏ ਅਤੇ ਬਾਹਰ ਆ ਕੇ ਆਪਣੇ ਬੇਟੇ ਨਵਜੋਤ ਨਵੀ ਨਾਲ ਮਿਲ ਕੇ ਦਿੱਲੀ ਦੇ ਨੀਗਰੋ ਗਰੁੱਪ ਤੋਂ ਹੈਰੋਇਨ ਖ਼ਰੀਦ ਕੇ ਵੇਚਣ ਲੱਗੀ। ਨਵਦੀਪ ਕੌਰ ਦਾ ਪਤੀ ਵੀ ਡਰੱਗਜ਼ ਵੇਚਦਾ ਸੀ, ਜਿਹੜਾ ਇਸ ਸਮੇਂ ਉਨ੍ਹਾਂ ਦੇ ਟੱਚ ਵਿਚ ਨਹੀਂ ਹੈ ਪਰ ਵਿਦੇਸ਼ ਵਿਚ ਰਹਿ ਰਿਹਾ ਹੈ। ਨਵੀ ਕੋਲੋਂ ਇਕ ਪਿਸਟਲ ਵੀ ਬਰਾਮਦ ਹੋਈ ਹੈ, ਜਿਹੜੀ ਨਾਜਾਇਜ਼ ਹੈ।

ਇਸ ਤੋਂ ਇਲਾਵਾ ਨਵਜੋਤ ਨਵੀ ਤੋਂ ਅਫੀਮ ਵੀ ਮਿਲੀ ਹੈ, ਜਿਹੜੀ ਉਹ ਖ਼ੁਦ ਖਾਂਦਾ ਸੀ। ਐੱਨ. ਸੀ . ਬੀ. ਪੂਰੇ ਨੈੱਟਵਰਕ ਨੂੰ ਬ੍ਰੇਕ ਕਰਨ ਲਈ ਦੋਵਾਂ ਨੂੰ ਦਿੱਲੀ ਲਿਜਾਣ ਲਈ ਰਵਾਨਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ-ਬੇਟੇ ਕੋਲ ਵੱਡੀ ਮਾਤਰਾ ਵਿਚ ਹੈਰੋਇਨ ਹੋਣ ਦੀ ਇਨਪੁੱਟ ’ਤੇ ਐੱਨ. ਸੀ. ਬੀ. ਨੇ ਇਹ ਰੇਡ ਕੀਤੀ ਸੀ।
ਦੱਸਣਯੋਗ ਹੈ ਕਿ ਐੱਨ. ਸੀ. ਬੀ. ਨੇ ਸੋਮਵਾਰ ਤੜਕੇ ਅਰਬਨ ਅਸਟੇਟ ਫੇਜ਼-2 ਵਿਚ ਇਕ ਐੱਨ. ਆਰ. ਆਈ. ਦੀ ਕੋਠੀ ਵਿਚ ਰੇਡ ਕਰਕੇ ਕਿਰਾਏ ’ਤੇ ਰਹਿ ਰਹੇ ਮਾਂ-ਬੇਟੇ ਨੂੰ ਗ੍ਰਿਫ਼ਤਾਰ ਕੀਤਾ ਸੀ। ਘਰ ਵਿਚ ਅਲਮਾਰੀ ਦੀ ਤਲਾਸ਼ੀ ਲੈਣ ’ਤੇ ਐੱਨ. ਸੀ. ਬੀ. ਨੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ ਢਾਈ ਕਰੋੜ ਦੇ ਨੇੜੇ-ਤੇੜੇ ਹੈ।

ਸੂਤਰਾਂ ਦੀ ਮੰਨੀਏ ਤਾਂ ਨਵਦੀਪ ਕੌਰ ਦਾ ਪਤੀ ਹਰਜਿੰਦਰ ਸਿੰਘ ਕਾਫ਼ੀ ਪੁਰਾਣਾ ਬਲੈਕਮੇਲਰ ਹੈ, ਜਿਹੜਾ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਸਪਲਾਈ ਕਰਦਾ ਸੀ। ਪਤੀ ਦੇ ਇਸ ਕਾਰੋਬਾਰ ਬਾਰੇ ਨਵਦੀਪ ਕੌਰ ਚੰਗੀ ਤਰ੍ਹਾਂ ਵਾਕਿਫ ਸੀ ਕਿਉਂਕਿ ਜਦੋਂ ਦੋਵਾਂ ਵਿਚ ਕੋਈ ਵਿਵਾਦ ਨਹੀਂ ਸੀ ਤਾਂ ਉਹ ਪੈਸੇ ਲੈ ਕੇ ਸਪਲਾਈ ਕਰਨ ਦਾ ਢੰਗ ਉਸ ਨੂੰ ਦੱਸਦਾ ਰਹਿੰਦਾ ਸੀ। ਅਣਬਣ ਹੋਣ ਤੋਂ ਬਾਅਦ ਨਵਦੀਪ ਨੇ ਆਪਣਾ ਪੁਰਾਣਾ ਨੈੱਟਵਰਕ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਲਗਭਗ 3 ਸਾਲ ਪਹਿਲਾਂ ਜਦੋਂ ਨਸ਼ੇ ਨਾਲ ਫੜੀ ਗਈ ਤਾਂ ਜੇਲ੍ਹ ਵਿਚ ਉਸ ਨੇ ਵੱਡੇ ਨੈੱਟਵਰਕ ਨਾਲ ਹੱਥ ਮਿਲਾ ਕੇ ਜ਼ਿਆਦਾ ਮਾਤਰਾ ਵਿਚ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।

ਹੈਰਾਨੀ ਦੀ ਗੱਲ ਹੈ ਕਿ ਅਰਬਨ ਅਸਟੇਟ ਫੇਜ਼-2 ਥਾਣਾ ਨੰਬਰ 7 ਅਧੀਨ ਆਉਂਦਾ ਹੈ ਪਰ ਐੱਨ. ਸੀ. ਬੀ. ਨੇ ਥਾਣਾ ਨੰਬਰ 7 ਤੋਂ ਪੁਲਿਸ ਪਾਰਟੀ ਲਿਜਾਣ ਦੀ ਥਾਂ ਰੇਡ ਦੀ ਲੀਕੇਜ ਨੂੰ ਰੋਕਣ ਲਈ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੂੰ ਚੁਣਿਆ। ਥਾਣਾ ਨੰਬਰ 7 ਦੀ ਪੁਲਿਸ  ਤੋਂ ਲੈ ਕੇ ਏ. ਸੀ. ਪੀ. ਮਾਡਲ ਟਾਊਨ ਨੂੰ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਰੇਡ ਤੋਂ ਬਾਅਦ ਉਨ੍ਹਾਂ ਕੋਈ ਸਟੇਟਮੈਂਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਐੱਨ. ਸੀ. ਬੀ. ਦੀ ਟੀਮ ਨੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੂੰ ਨਾਲ ਲਿਜਾਣ ਲਈ ਉੱਚ ਅਧਿਕਾਰੀਆਂ ਨਾਲ ਪਹਿਲਾਂ ਹੀ ਗੱਲ ਕਰ ਲਈ ਸੀ।

Post Views: 114
Previous Post

ਅਮਰੀਕਾ ‘ਚ ਜੰਮੀ ਝੀਲ ‘ਤੇ ਸੈਰ ਕਰਨ ਦੌਰਾਨ 3 ਭਾਰਤੀਆਂ ਦੀ ਹੋਈ ਮੌਤ

Next Post

ਕੋਲੇ ਨਾਲ ਚੱਲਣ ਵਾਲੇ ਹੀਟਰ ‘ਚੋਂ ਨਿਕਲੇ ਧੂੰਏਂ ਨਾਲ ਦਮ ਘੁੱਟਣ ਕਾਰਨ ਇਕ ਹੀ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ

Next Post
tarntaran news suicide family

ਕੋਲੇ ਨਾਲ ਚੱਲਣ ਵਾਲੇ ਹੀਟਰ 'ਚੋਂ ਨਿਕਲੇ ਧੂੰਏਂ ਨਾਲ ਦਮ ਘੁੱਟਣ ਕਾਰਨ ਇਕ ਹੀ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800