No Result
View All Result
Wednesday, April 29, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਘੱਗਰ ਦੇ ਪਾਣੀ ਨਾਲ ਹਰਿਆਣਾ ਦੇ ਪਿੰਡਾਂ ਵਿੱਚ ਫ਼ਸਲਾਂ ਦੀ ਤਬਾਹੀ

admin by admin
in BREAKING, COVER STORY, HARYANA
0
ਘੱਗਰ ਦੇ ਪਾਣੀ ਨਾਲ ਹਰਿਆਣਾ ਦੇ ਪਿੰਡਾਂ ਵਿੱਚ ਫ਼ਸਲਾਂ ਦੀ ਤਬਾਹੀ
0
SHARES
0
VIEWS
Share on FacebookShare on Twitter

ਟੋਹਾਣਾ, 14 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਘੱਗਰ ਦੇ ਕੁਹਨੀ ਮੋੜ ’ਤੇ ਪਿੰਡ ਫੁਲਦ ਦੇ ਨਜ਼ਦੀਕ ਪਏ ਪਾੜ ਨੂੰ ਭਰਨ ਦੀਆਂ ਕੋਸ਼ਿਸ਼ ਨਾਕਾਮ ਰਹਿਣ ’ਤੇ ਘੱਗਰ ਦਾ ਪਾਣੀ ਮਾਰੋਮਾਰ ਕਰਦਾ ਹੋਇਆ ਹਰਿਆਣਾ ਸੂਬੇ ਦੀ ਸੀਮਾ ਵਿੱਚ ਪੈਂਦੇ ਕਸਬਾ ਜਾਖਲ ਦੇ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਬਲਾਕ ਟੋਹਾਣਾ ਵਿੱਚ ਪੈਂਦੇ ਕਸਬਾ ਜਾਖਲ ਦੇ ਪਿੰਡ ਨਡੈਲ, ਕਾਸਮਪੁਰ, ਹਿੰਮਤਪੁਰਾ, ਮਾਮੂਪੁਰ, ਉਦੈਪੁਰ, ਪੁਰਨ ਮਾਜਰਾ ਵਿੱਚ ਦਾਖਲ ਹੋ ਜਾਣ ’ਤੇ ਹਜਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਹਨ। ਪਿੰਡ ਫੁਲਦ ਕੋਲ ਘੱਗਰ ਦੇ ਪਾੜ ਦੀ ਚੌੜਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਖਨੌਰੀ ਹੈੱਡ ’ਤੇ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ। ਚਾਂਦਪੂਰਾ ਸਾਈਫ਼ਨ ’ਤੇ ਬੀਤੀ ਰਾਤ ਘੱਗਰ ਵਿੱਚ ਪਾਣੀ ਦਾ ਵਹਾਅ 12500 ਕਿਉਸਿਕ ਤੋਂ ਵੱਧ ਕੇ 15 ਹਜ਼ਾਰ ਕਿਉਸਿਕ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਜਿਲ੍ਹਾ ਫਤਿਹਾਬਾਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘੱਗਰ ਵਿੱਚ ਚਾਂਦਪੁਰਾ ਸਾਈਫ਼ਨ ਤੋਂ 20 ਹਜਾਰ ਕਿਉਸ਼ਿਕ ਪਾਨੀ ਦੇ ਨਿਵਾਸੀ ਦਾ ਪ੍ਰਬੰਧ ਹੈ। ਚਾਂਦਪੂਰਾ ਵਿੱਚ ਕੈਂਪ ਹਾਉਸ ਖੋਲਕੇ ਅਧਿਕਾਰੀ ਦਿਨ ਰਾਤ ਨਿਗਰਾਨੀ ਕਰ ਰਹੇ ਹਨ। ਬੀਤੇ ਦਿਨ ਪਹਾੜਾਂ ਤੇ ਬਾਰਿਸ਼ ਨਾ ਹੋਣ ਤੇ ਇਥੇ ਰਾਹਤ ਦੀਆਂ ਖ਼ਬਰਾਂ ਪੁਜੀਆਂ ਸਨ ਪਰ ਅੱਜ ਫ਼ਿਰ ਹਾਲਾਤ ਵਿਗੜ ਜਾਣ ਤੇ ਜਦੋਂ ਪੰਜ ਪਿੰਡਾ ਦੀ ਖੇਤੀ ਘੱਗਰ ਦੇ ਪਾਣੀ ਨਾਲ ਬਰਬਾਦ ਹੋ ਗਈ। ਮੌਸਮ ਵਿਭਾਗ ਵੱਲੋਂ ਅੱਜ ਰਾਤ ਨੂੰ ਹਰਿਆਣਾ ਦੇ ਦਸ ਜ਼ਿਲ੍ਹਿਆ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਫਤਿਹਾਬਾਦ ਵੀ ਸ਼ਾਮਲ ਹੈ।
ਵਿਧਾਇਕ ਨਾਪਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਰਤੀਆ (ਕੇ.ਕੇ ਬਾਂਸਲ): ਵਿਧਾਇਕ ਲਛਮਣ ਨਾਪਾ ਨੇ ਪ੍ਰਸ਼ਾਸਨਿਕ ਅਮਲੇ ਨਾਲ ਰਤੀਆ ਸ਼ਹਿਰ, ਘੱਗਰ ਦਰਿਆ, ਘਾਸਵਾ, ਲਾਂਬਾ, ਬੁਰਜ, ਚਿਮੋਂ ਹੈੱਡ ਅਤੇ ਨੰਗਲ ਢਾਣੀ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ, ਪੰਚਾਇਤ ਸਮਿਤੀ ਚੇਅਰਮੈਨ ਕੇਵਲ ਮਹਿਤਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ। ਵਿਧਾਇਕ ਲਛਮਣ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੇ ਪਾਣੀ ਨੂੰ ਕਿਸੇ ਵੀ ਤਰ੍ਹਾਂ ਆਬਾਦੀ ਵਾਲੇ ਇਲਾਕਿਆਂ ਵਿੱਚ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੰਨ੍ਹਾਂ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਕਾਰਨ ਪਾਣੀ ਦਾ ਵਹਾਅ ਹੋਰ ਵੀ ਵੱਧ ਸਕਦਾ ਹੈ, ਇਸ ਲਈ ਸਾਰੀ ਮਸ਼ੀਨਰੀ ਅਤੇ ਯੰਤਰ ਸਮੇਤ ਪੁਖਤਾ ਪ੍ਰਬੰਧ ਕੀਤੇ ਜਾਣ।

Post Views: 178
Tags: flash floodflash flood haryanafloodflood in haryanaflood in indiaflood in mandiflood in punjabflood newsfloodsfloods in haryanaghaggar river floodhariyana floodHaryanaharyana car stucks in floodharyana floodharyana flood newsharyana flood todayharyana floodsHaryana newsheavy rain in haryanamasssive floods in haryananews18 punjab haryanarain in haryana
Previous Post

ਯਮੁਨਾਨਗਰ ਦੇ ਟਾਪੂ ਕਮਾਲਪੁਰ ਪਿੰਡ ’ਚ ਵੱਡਾ ਪਾੜ ਪਿਆ

Next Post

ਵਾਮਿਕਾ ਗੱਬੀ ਨੇ ਮਿਹਨਤ ਕਰ ਕੇ ਖ਼ਰੀਦੀ ਨਵੀਂ ਕਾਰ

Next Post
ਵਾਮਿਕਾ ਗੱਬੀ ਨੇ ਮਿਹਨਤ ਕਰ ਕੇ ਖ਼ਰੀਦੀ ਨਵੀਂ ਕਾਰ

ਵਾਮਿਕਾ ਗੱਬੀ ਨੇ ਮਿਹਨਤ ਕਰ ਕੇ ਖ਼ਰੀਦੀ ਨਵੀਂ ਕਾਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800