ਚੰਡੀਗੜ੍ਹ, 30 ਜਨਵਰੀ ( ਪ੍ਰੈਸ ਕੀ ਤਾਕਤ ਬਿਊਰੋ) – ਅੰਡਰ-19 ਟੀ20 ਵਲਡ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੇ ਰੋਹਤਕ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਠਾਈ ਖਲਾ ਕੇ ਤੇ ਗੁਲਦਸਤਾ ਦੇ ਕੇ ਵਧਾਹੀ ਦਿੱਤੀ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੰਡਰ-19 ਵਿਸ਼ਵ ਕੱਪ ਜਿਤਿਆ ਹੈ। ਇਸ ਇਤਿਹਾਸਕ ਜਿੱਤ ‘ਤੇ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ ਹੈ। ਮੁੱਖ ਮੰਤਰੀ ਨੇ ਇਸ ਨੌਜੁਆਨ ਟੀਮ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੁਲਾਕਾਤ ਦੌਰਾਨ ਸ਼ੇਫਾਲੀ ਵਰਮਾ ਦੇ ਦਾਦਾ ਸੰਤ ਲਾਲ ਵਰਮਾ ਤੇ ਪਿਤ ਸੰਜੀਵ ਵਰਮਾ ਨੇ ਵੀ ਮੁੱਖ ਮੰਤਰੀ ਦਾ ਸ਼ਾਲ ਭੇਂਟ ਕਰ ਸਨਮਾਨ ਕੀਤਾ। ਇਸ ਮੌਕੇ ‘ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਰਹੇ।
ਵਰਨਣਯੋਗ ਹੈ ਕਿ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਪਹਿਲਾ ਮਹਿਲਾ ਅੰਡਰ -19 ਟੀ20 ਕ੍ਰਿਕੇਟ ਵਲਡ ਕੱਪ ਭਾਰਤ ਦੇ ਨਾਂਅ ਹੋਇਆ ਹੈ। ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਇਤਿਹਾਸ ਰੱਚਦੇ ਹੋਏ ਇੰਗਲੈਂਡ ਨੁੰ ਹਰਾ ਕੇ ਵਿਸ਼ਵ ਕੱਪ ਜਿਤਿਆ ਹੈ। 29 ਜਨਵਰੀ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਤੋਂ ਹਰਾਇਆ। ਇਸ ਦੇ ਨਾਲ ਹੀ ਭਾਂਰਤ ਇਹ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ।
