No Result
View All Result
Sunday, May 24, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪ੍ਰਸ਼ੰਸਕਾਂ ਵਿਚਾਲੇ ਬੁਰੀ ਤਰ੍ਹਾਂ ਫਸੀ ਕੈਟਰੀਨਾ ਕੈਫ

admin by admin
in BREAKING, COVER STORY, ENTERTAINMENT
0
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 8 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ): ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਪਿਛਲੇ ਕੁਝ ਸਮੇਂ ਤੋਂ ਖੁਦ ਨੂੰ ਮੀਡੀਆ ਦੀ ਲਾਈਮਲਾਈਟ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਹੋਇਆ ਸੀ ਪਰ ਹਾਲ ਹੀ ‘ਚ ਉਸ ਨੂੰ ਮੁੰਬਈ ਏਅਰਪੋਰਟ ‘ਤੇ ਪਾਪਰਾਜ਼ੀ ਨੇ ਸਪਾਟ ਕੀਤਾ। ਲੰਬੇ ਸਮੇਂ ਬਾਅਦ ਕੈਟਰੀਨਾ ਕੈਫ ਨੂੰ ਏਅਰਪੋਰਟ ‘ਤੇ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਕੈਟਰੀਨਾ ਕੈਫ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ।ਦੱਸ ਦਈਏ ਕਿ ਕੈਟਰੀਨਾ ਕੈਫ ਦੀ ਇਹ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਸੀ, ਜੋ ਕੁਝ ਹੀ ਸਮੇਂ ‘ਚ ਇੰਟਰਨੈੱਟ ‘ਤੇ ਵਾਇਰਲ ਹੋ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਕੈਟਰੀਨਾ ਕੈਫ ਜਿਵੇਂ ਹੀ ਏਅਰਪੋਰਟ ਤੋਂ ਬਾਹਰ ਆਈ ਤਾਂ ਪ੍ਰਸ਼ੰਸਕਾਂ ਨੇ ਪੂਰੀ ਤਰ੍ਹਾਂ ਉਸ ਨੂੰ ਘੇਰ ਲਿਆ। ਕਾਫ਼ੀ ਦੇਰ ਤਕ ਜਦੋਂ ਪ੍ਰਸ਼ੰਸਕਾਂ ਨੇ ਕੈਟਰੀਨਾ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਤਾਂ ਉਸ ਦੇ ਬਾਡੀਗਾਰਡ ਨੇ ਲੋਕਾਂ ਨੂੰ ਧੱਕੇ ਨਾਲ ਇਕ ਪਾਸੇ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਕੈਟਰੀਨਾ ਕੈਫ ਨੇ ਆਪਣੇ ਆਪ ਨੂੰ ਬਿਲਕੁਲ ਸ਼ਾਂਤ ਰੱਖਿਆ ਅਤੇ ਉਨ੍ਹਾਂ ਦਾ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆਇਆ।ਕੈਟਰੀਨਾ ਕੈਫ ਦੀ ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਉਸ ਦੇ ਸ਼ਾਂਤ ਸੁਭਾਅ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਇਕ ਯੂਜ਼ਰ ਨੇ ਟਿੱਪਣੀ ਕੀਤੀ, ‘ਮੈਂ ਇਹ ਦੇਖ ਕੇ ਬਹੁਤ ਹੈਰਾਨ ਹਾਂ ਕਿ ਕੈਟਰੀਨਾ ਕੈਫ ਨੇ ਇੰਨੀ ਧੱਕਾਮੁੱਕੀ ਦੇ ਬਾਵਜੂਦ ਆਪਣਾ ਗੁੱਸਾ ਨਹੀਂ ਦਿਖਾਇਆ। ਇਹ ਦੇਖ ਕੇ ਬਹੁਤ ਚੰਗਾ ਲੱਗਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਨਾਲ ਕਿਵੇਂ ਪੇਸ਼ ਆਉਂਦੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ਕਮਆਨ ਪੀਪਲ, ਅਸੀਂ ਜਾਣਦੇ ਹਾਂ ਕਿ ਉਹ ਖੂਬਸੂਰਤ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੈਲਫੀ ਲਈ ਉਸ ‘ਤੇ ਟੁੱਟ ਪਓ। ਕੁਝ ਤਾਂ ਸਤਿਕਾਰ ਮਨ ਵਿਚ ਕੁਝ ਰੱਖੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੈਟਰੀਨਾ ਨੇ ਇਸ ਸਭ ਨੂੰ ਬਹੁਤ ਹੀ ਨਿਮਰਤਾ ਨਾਲ ਸੰਭਾਲਿਆ ਹੈ ਪਰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।’ ਕੈਟਰੀਨਾ ਜਲਦ ਹੀ ਸਲਮਾਨ ਖ਼ਾਨ ਨਾਲ ‘ਟਾਈਗਰ 3’ ‘ਚ ਨਜ਼ਰ ਆਵੇਗੀ।

Post Views: 118
Tags: #airport#latestnw=ewsActressbollywoodviral
Previous Post

ਅਚਾਨਕ ਸੋਨੀਪਤ ਦੇ ਪਿੰਡ ਪੁੱਜੇ ਰਾਹੁਲ ਗਾਂਧੀ

Next Post

CM ਮਾਨ ਦਾ ਵੱਡਾ ਤੋਹਫ਼ਾ

Next Post
मुख्यमंत्री द्वारा पंजाब को प्रदूषण मुक्त करने के लिए प्रदूषण नियंत्रण बोर्ड को पूरी शिद्दत से कोशिशें करने के निर्देश

CM ਮਾਨ ਦਾ ਵੱਡਾ ਤੋਹਫ਼ਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800