No Result
View All Result
Monday, May 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਚਾਨਕ ਸੋਨੀਪਤ ਦੇ ਪਿੰਡ ਪੁੱਜੇ ਰਾਹੁਲ ਗਾਂਧੀ

admin by admin
in BREAKING, COVER STORY, POLITICS
0
ਅਚਾਨਕ ਸੋਨੀਪਤ ਦੇ ਪਿੰਡ ਪੁੱਜੇ ਰਾਹੁਲ ਗਾਂਧੀ
0
SHARES
0
VIEWS
Share on FacebookShare on Twitter

ਸੋਨੀਪਤ,8 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਸਵੇਰੇ ਅਚਾਨਕ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇਕ ਪਿੰਡ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ। ਕਾਂਗਰਸ ਦੀ ਹਰਿਆਣਾ ਇਕਾਈ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਰਾਹੁਲ ਨੇ ਝੋਨੇ ਦੀ ਬਿਜਾਈ ‘ਚ ਵੀ ਹਿੱਸਾ ਲਿਆ। ਰਾਹੁਲ ਸ਼ਨੀਵਾਰ ਤੜਕੇ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਪਹੁੰਚੇ। ਸੋਨੀਪਤ ‘ਚ ਗੋਹਾਨਾ ਤੋਂ ਕਾਂਗਰਸ ਵਿਧਾਇਕ ਜਗਬੀਰ ਸਿੰਘ ਮਲਿਕ ਨੇ ਫੋਨ ‘ਤੇ ਕਿਹਾ,”ਇਹ ਇਕ ਅਚਾਨਕ ਦੌਰਾ ਸੀ, ਰਾਹੁਲ ਜੀ ਨੇ ਪਿੰਡ ਵਾਸੀਆਂ ਅਤੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਝੋਨੇ ਦੀ ਬਿਜਾਈ ‘ਚ ਹਿੱਸਾ ਲਿਆ ਅਤੇ ਟਰੈਕਟਰ ਵੀ ਚਲਾਇਆ।”
ਪਿੰਡ ‘ਚ ਮੌਜੂਦ ਮਲਿਕ ਨੇ ਕਿਹਾ ਕਿ ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਸਨ। ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤੀਆਂ ਤਸਵੀਰਾਂ ‘ਚ ਰਾਹੁਲ ਆਪਣੀ ਸਫੈਦ ਟੀ-ਸ਼ਰਟ ਪਾਏ ਹੋਏ ਨਜ਼ਰ ਆਏ। ਉਹ ਪਿੰਡ ਵਾਸੀਆਂ ਨਾਲ ਖੇਤਾਂ ‘ਚ ਵੀ ਗਏ। ਗੁਜਰਾਤ ਹਾਈ ਕੋਰਟ ਨੇ ‘ਮੋਦੀ ਸਰਨੇਮ’ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਕ ਮਾਣਹਾਨੀ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਦੋਸ਼ਸਿੱਧੀ ਦੇ ਫ਼ੈਸਲੇ ‘ਤੇ ਰੋਕ ਲਗਾਉਣ ਦੀ ਅਪੀਲ ਕਰਨ ਸੰਬੰਧੀ ਉਨ੍ਹਾਂ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਸੀ। ਰਾਹੁਲ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣਨ ਲਈ 23 ਮਈ ਨੂੰ ਟਰੱਕ ‘ਤੇ ਸਵਾਰ ਹੋ ਕੇ ਦਿੱਲੀ ਤੋਂ ਚੰਡੀਗੜ੍ਹ ਗਏ ਸਨ। ਉਨ੍ਹਾਂ ਨੇ ਰਾਤ ਨੂੰ ਟਰੱਕ ਤੋਂ ਸਫ਼ਰ ਕੀਤਾ ਸੀ। ਤਸਵੀਰਾਂ ਅਤੇ ਵੀਡੀਓ ‘ਚ ਸਫੈਦ ਟੀ-ਸ਼ਰਟ ਪਾਏ ਰਾਹੁਲ ਇਕ ਟਰੱਕ ‘ਚ ਡਰਾਈਵਰ ਦੇ ਨਾਲ ਯਾਤਰਾ ਕਰਦੇ ਹੋਏ ਅਤੇ ਇਕ ਢਾਬੇ ‘ਤੇ ਟਰੱਕ ਡਰਾਈਵਰਾਂ ਨਾਲ ਗੱਲ ਕਰਦੇ ਹੋਏ ਨਜ਼ਰ ਆਏ ਸਨ।

Post Views: 119
Tags: #latestnews#rahulgandhifarmersSonipat
Previous Post

51 ਸਾਲ ਪੁਰਾਣੀ ਬੁੜੈਲ ਜੇਲ੍ਹ ਦਾ ਨਵੀਨੀਕਰਨ ਸ਼ੁਰੂ, ਕੈਦੀਆਂ ਨੂੰ ਰੱਖਣ ਦੀ ਸਮਰੱਥਾ ਕੀਤੀ ਜਾਵੇਗੀ ਦੁੱਗਣੀ

Next Post

ਪ੍ਰਸ਼ੰਸਕਾਂ ਵਿਚਾਲੇ ਬੁਰੀ ਤਰ੍ਹਾਂ ਫਸੀ ਕੈਟਰੀਨਾ ਕੈਫ

Next Post

ਪ੍ਰਸ਼ੰਸਕਾਂ ਵਿਚਾਲੇ ਬੁਰੀ ਤਰ੍ਹਾਂ ਫਸੀ ਕੈਟਰੀਨਾ ਕੈਫ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800