Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਲਕਸ਼ਦੀਪ ਆਕਾਰ ਵਿੱਚ ਭਾਵੇਂ ਛੋਟਾ ਪਰ ਇਸ ਦਾ ਦਿਲ ਵੱਡਾ: ਮੋਦੀ

admin by admin
in BREAKING, COVER STORY, INDIA, National
0
ਲਕਸ਼ਦੀਪ ਆਕਾਰ ਵਿੱਚ ਭਾਵੇਂ ਛੋਟਾ ਪਰ ਇਸ ਦਾ ਦਿਲ ਵੱਡਾ: ਮੋਦੀ

**EDS: GRAB VIA PMO**Kavaratti: Prime Minister Narendra Modi being welcomed during a rally for laying of foundation stones and inauguration of various development projects, in Kavaratti, Lakshadweep, Wednesday, Jan. 3, 2024. (PTI Photo) (PTI01_03_2024_000071B)

0
SHARES
0
VIEWS
Share on FacebookShare on Twitter

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਖ਼ਿਲਾਫ਼ ਵੱਡੀ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦਾ ਗਵਾਹ ਬਣੇ ਮੁਸਲਿਮ ਬਹੁਗਿਣਤੀ ਵਾਲੇ ਲਕਸ਼ਦੀਪ ਦੇ ਲੋਕਾਂ ਤੱਕ ਪਹੁੰਚ ਕਰਦਿਆਂ ਅੱਜ ਕਿਹਾ ਕਿ ਇਹ ਦੀਪ ਸਮੂਹ ਭਾਵੇਂ ਕਿ ਛੋਟਾ ਹੈ ਪਰ ਇਸ ਦਾ ਦਿਲ ਵੱਡਾ ਹੈ।

ਪ੍ਰਧਾਨ ਮੰਤਰੀ ਨੇ ਇੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਕਨਾਲੋਜੀ, ਊਰਜਾ, ਜਲ ਸਰੋਤ, ਸਿਹਤ ਅਤੇ ਸਿੱਖਿਆ ਖੇਤਰ ਨਾਲ ਸਬੰਧਤ 1,150 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਹ ਗੱਲ ਕਹੀ। ਇਸ ਸਮਾਰੋਹ ਵਿੱਚ ਔਰਤਾਂ ਤੇ ਬੱਚਿਆਂ ਸਣੇ ਸੈਂਕੜੇ ਦੀਪ ਵਾਸੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਮਲਿਆਲਮ ਵਿੱਚ ਉਨ੍ਹਾਂ ਨੂੰ ‘ਕੁਦੁਮਬੰਗਾਗਲ’ (ਪਰਿਵਾਰਕ ਮੈਂਬਰ) ਕਹਿ ਕੇ ਸੰਬੋਧਨ ਕੀਤਾ।

ਸ੍ਰੀ ਮੋਦੀ ਨੇ ਲਕਸ਼ਦੀਪ ਦੀ ਸੁੰਦਰਤਾ ਨੂੰ ਸ਼ਬਦਾਂ ਤੋਂ ਪਰੇ ਦੱਸਿਆ ਅਤੇ ਇੱਥੋਂ ਦੇ ਵਸਨੀਕਾਂ ਨੂੰ ਮਿਲਣ ਲਈ ਅਗਤੀ, ਬੰਗਾਰਮ ਅਤੇ ਕਾਵਾਰੱਤੀ ਦਾ ਦੌਰਾ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ, ‘‘ਲਕਸ਼ਦੀਪ ਦਾ ਭੂਗੋਲਿਕ ਖੇਤਰ ਭਾਵੇਂ ਕਿ ਛੋਟਾ ਹੈ ਪਰ ਲੋਕਾਂ ਦੇ ਦਿਲ ਸਮੁੰਦਰ ਵਾਂਗ ਡੂੰਘੇ ਹਨ। ਮੈਂ ਇੱਥੇ ਮਿਲ ਰਹੇ ਪਿਆਰ ਤੇ ਆਸ਼ੀਰਵਾਦ ਕਾਰਨ ਕਾਫੀ ਖੁਸ਼ ਹਾਂ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।’’ ਉਨ੍ਹਾਂ ਸਵਦੇਸ਼ ਦਰਸ਼ਨ ਯੋਜਨਾ ਤਹਿਤ ਲਕਸ਼ਦੀਪ ਲਈ ਇਕ ਵਿਸ਼ੇਸ਼ ਯੋਜਨਾ ਵਿਕਸਤ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਇਸ ਦੇ ਵਿਲੱਖਣ ਆਕਰਸ਼ਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਦੀ ਸਮਰੱਥਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਦਮਤ ਅਤੇ ਸੁਹੇਲੀ ਦੀਪਾਂ ’ਤੇ ਦੋ ਬਲਿਊ-ਫਲੈਗ ਸਮੁੰਦਰ ਤੱਟਾਂ ਅਤੇ ਆਗਾਮੀ ਜਲ ਵਿਲਾ ਪ੍ਰਾਜੈਕਟਾਂ ’ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਕਸ਼ਦੀਪ ਇਕ ਚੋਟੀ ਦੇ ਕਰੂਜ਼ ਸੈਰ-ਸਪਾਟਾ ਸਥਾਨ ਵਜੋਂ ਉੱਭਰ ਰਿਹਾ ਹੈ ਜਿੱਥੇ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਸੈਲਾਨੀਆਂ ਦੀ ਗਿਣਤੀ ਪੰਜ ਗੁਣਾ ਵਧੀ ਹੈ। ਮੋਦੀ ਨੇ ਲੋਕਾਂ ਨੂੰ ਆਪਣਾ ਦੇਸ਼ ਘੁੰਮ ਕੇ ਇਸ ਬਾਰੇ ਜਾਨਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਕੌਮਾਂਤਰੀ ਯਾਤਰਾ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਦੇਸ਼ ’ਚ ਘੱਟੋ-ਘੱਟ 15 ਥਾਵਾਂ ਦੀ ਯਾਤਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲਕਸ਼ਦੀਪ ਘੁੰਮਣ ਦੀ ਸਿਫਾਰਸ਼ ਕੀਤੀ ਅਤੇ ਕਿਹਾ ਕਿ ਇਸ ਦੀ ਸੁੰਦਰਤਾ ਕਈ ਆਲਮੀ ਥਾਵਾਂ ਨੂੰ ਪਿੱਛੇ ਛੱਡਦੀ ਹੈ।

ਸ੍ਰੀ ਮੋਦੀ ਨੇ ਹੱਜ ਵੀਜ਼ਾ ਲਈ ਉਠਾਏ ਗਏ ਉਨ੍ਹਾਂ ਕਦਮਾਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਨਾਲ ਲਕਸ਼ਦੀਪ ਦੇ ਲੋਕਾਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਹੱਜ ਵੀਜ਼ਾ ਲਈ ਆਸਾਨੀ, ਵੀਜ਼ਾ ਪ੍ਰਕਿਰਿਆ ਦੀ ਡਿਜੀਟਲਾਈਜ਼ੇਸ਼ਨ ਅਤੇ ਔਰਤਾਂ ਨੂੰ ‘ਮੋਹਰਮ’ ਤੋਂ ਬਿਨਾ ਹੱਜ ’ਤੇ ਜਾਣ ਦੀ ਇਜਾਜ਼ਤ ਦੇਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਉਮਰਾ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਲਕਸ਼ਦੀਪ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਜੀਵਨ ਦੇ ਮਿਆਰ, ਯਾਤਰਾ ਸਹੂਲਤਾਂ ਅਤੇ ਵਪਾਰ ਦੇ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹੈ। ਸਮਾਰੋਹ ਵਿੱਚ ਮੋਦੀ ਨੇ ਲੈਪਟਾਪ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਾਈਕਲਾਂ ਵੰਡੀਆਂ। ਉਨ੍ਹਾਂ ਕਿਸਾਨਾਂ ਤੇ ਮਛੇਰਿਆਂ ਨੂੰ ਪੀਐੱਮ ਕਿਸਾਨ ਕ੍ਰੈਡਿਟ ਕਾਰਡ ਵੀ ਸੌਂਪੇ। 

Post Views: 87
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਜੈਸ਼ੰਕਰ ਨੇ ਯੂਕਰੇਨੀ ਹਮਰੁਤਬਾ ਕੁਲੇਬਾ ਨਾਲ ਗੱਲਬਾਤ ਕੀਤੀ

Next Post

ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ

Next Post
ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ

ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800