Wednesday, September 2, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਰਤ ਵਿੱਚ ਲਾਜ਼ਮੀ ਹੋਇਆ ਮਾਸਕ, ਵਿਦੇਸ਼ਾਂ ਤੋਂ ਭਾਰਤ ਪਹੁੰਚੇ 29 ਯਾਤਰੀ ਕੋਰੋਨਾ

admin by admin
in BREAKING, National
0
ਭਾਰਤ ਵਿੱਚ ਲਾਜ਼ਮੀ ਹੋਇਆ ਮਾਸਕ, ਵਿਦੇਸ਼ਾਂ ਤੋਂ ਭਾਰਤ ਪਹੁੰਚੇ 29 ਯਾਤਰੀ ਕੋਰੋਨਾ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 27-12-22 (Press Ki Taquat) – ਵਿਦੇਸ਼ਾਂ ਤੋਂ ਭਾਰਤ ਪਹੁੰਚੇ 29 ਯਾਤਰੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ 12 ਲੋਕਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉੱਧਰ ਦਿੱਲੀ ’ਚ ਅਜਿਹੇ 4, ਕੋਲਕਾਤਾ ’ਚ 2 ਅਤੇ ਬੋਧ ਗਯਾ ’ਚ 11 ਮਾਮਲੇ ਸਾਹਮਣੇ ਆਏ। ਹਾਂਗਕਾਂਗ, ਅਮਰੀਕਾ, ਥਾਈਲੈਂਡ, ਆਸਟ੍ਰੇਲੀਆ ਤੇ ਸਿੰਗਾਪੁਰ ਤੋਂ ਇਥੇ ਆਉਣ ਵਾਲੇ ਯਾਤਰੀਆਂ ’ਚ ਕੋਰੋਨਾ ਦਾ ਵਾਇਰਸ ਦੇਖਿਆ ਗਿਆ ਹੈ। ਸਰਕਾਰ ਨੇ ਕੋਰੋਨਾ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ’ਚ ਲਗਾਤਾਰ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ।

ਉੱਧਰ ਵਿਸ਼ਵ ਪੱਧਰ ’ਤੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਕਈ ਅਹਿਤਿਆਤੀ ਕਦਮ ਚੁੱਕੇ, ਜਿਨ੍ਹਾਂ ’ਚ ਸਿਨੇਮਾਘਰਾਂ ਅਤੇ ਸਿੱਖਿਆ ਸੰਸਥਾਨਾਂ ’ਚ ਮਾਸਕ ਨੂੰ ਜ਼ਰੂਰੀ ਬਣਾਉਣਾ ਅਤੇ ਬਜ਼ੁਰਗਾਂ ਸਮੇਤ ਜ਼ਿਆਦਾ ਖਤਰੇ ਵਾਲੀ ਆਬਾਦੀ ਨੂੰ ਭੀੜ-ਭਾੜ ਵਾਲੇ ਇਲਾਕਿਆਂ ਤੋਂ ਬਚਣ ਦੀ ਸਲਾਹ ਸ਼ਾਮਲ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਬਾਰ, ਰੈਸਟੋਰੈਂਟਾਂ ਅਤੇ ਪਬ ’ਚ ਸਿਰਫ ਉਨ੍ਹਾਂ ਲੋਕਾਂ ਨੂੰ ਜਾਣ ਦਿੱਤਾ ਜਾਵੇ, ਜਿਨ੍ਹਾਂ ਨੇ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀਆਂ 2 ਖੁਰਾਕਾਂ ਲਈਆਂ ਹਨ।

ਅਜਿਹੇ ਸਥਾਨਾਂ ਨੂੰ ਨਵੇਂ ਸਾਲ ’ਤੇ ਬੈਠਣ ਦੀ ਸਮਰਥਾ ਦੇ ਬਰਾਬਰ ਹੀ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਲਈ ਕਿਹਾ ਗਿਆ ਹੈ। ਇਕ ਜਨਵਰੀ ਨੂੰ ਨਵੇਂ ਸਾਲ ਦਾ ਜਸ਼ਨ ਵੀ ਰਾਤ ਇਕ ਵਜੇ ਤੱਕ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਨਵੇਂ ਸਾਲ ’ਤੇ ਭੀੜ-ਭਾੜ ਵਾਲੇ ਸਥਾਨਾਂ ’ਤੇ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਹੈ।

 

Post Views: 92
Previous Post

ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਪੈਨਸ਼ਨਰਾਂ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਵਾਉਣ ਲਈ ਦਿੱਤਾ ਧਰਨਾ

Next Post

ਦਾਹੋਦ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ’ਚ ਲੋਹੇ ਦਾ ਗੇਟ ਡਿੱਗਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ

Next Post
ਦਾਹੋਦ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ’ਚ ਲੋਹੇ ਦਾ ਗੇਟ ਡਿੱਗਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ

ਦਾਹੋਦ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ’ਚ ਲੋਹੇ ਦਾ ਗੇਟ ਡਿੱਗਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800