ਆਨਲਾਇਨ ਪ੍ਰਣਾਲੀ ਨਾਲ ਤਮਾਮ ਯੋਜਨਾਵਾਂ ਵਿਚ ਆਈ ਪਾਰਦਰਸ਼ੀ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਬੇਟੀ ਰਿਤਿਕਾ ਨੂੰ ਏਛਿੱਕ ਕੋਟੇ ਤੋਂ ਇਲਾਜ ਦੇ ਲਈ ਦਿੱਤੇ 50 ਹਜਾਰ ਰੁਪਏ
ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਕੈਥਲ ਜਿਲ੍ਹੇ ਦੇ ਪਿੰਡ ਸਾਂਪਨ ਖੇੜੀ ਦਾ ਜਨਸੰਵਾਦ 40 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਲਈ ਇਤਹਾਸਕ ਅਤੇ ਯਾਦਗਾਰ ਬਣ ਗਿਆ ਜਦੋਂ ਸਰਪੰਚਾਂ ਨੇ ਖੁਦ ਪਿੰਡਾਂ ਦੇ ਵਿਕਾਸ ਸਬੰਧੀ ਕੰਮਾਂ ਦੀ ਰੂਪਰੇਖਾ ਦਾ ਖਾਕਾ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਸਾਰੀ ਗ੍ਰਾਮ ਪੰਚਾਇਤਾਂ ਵੱਲੋਂ ਸੌਂਪੇ ਗਏ ਮੰਗ ਪੱਤਰ ਦੇ ਇਕ-ਇਕ ਸ਼ਬਦ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇੰਨ੍ਹਾਂ ਹੀ ਨਹੀਂ ਜਨਸੰਵਾਦ ਵਿਚ ਆਮ ਲੋਕਾਂ ਵੱਲੋਂ ਸੌਂਪੀ ਗਈ ਸ਼ਿਕਾਇਤਾਂ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੁੰ ਪਿੰਡ ਯਾਪਨ ਖੇੜੀ ਵਿਚ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਕੈਥਲ ਜਿਲ੍ਹੇ ਦੀ 40 ਤੋਂ ਵੱਧ ਪੰਚਾਇਤਾਂ ਦੀ ਸਮਸਿਆ ਸੁਣ ਰਹੇ ਸਨ।
ਇਸ ਜਨਸੰਵਾਦ ਪ੍ਰੋਗ੍ਰਾਮ ਵਿਚ ਸੱਭ ਤੋਂ ਪਹਿਲਾਂ ਸੌਗਾਤ ਬੇਟੀ ਰਿਤਿਕਾ ਨੂੰ ਦਿੱਤੀ। ਇਸ ਬੇਟੀ ਦੇ ਇਲਾਜ ਲਈ ਮੁੱਖ ਮੰਤਰੀ ਨੇ ਆਪਣੇ ਏਛਿੱਕ ਕੋਸ਼ ਤੋਂ 50 ਹਜਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 9 ਸਾਲਾਂ ਵਿਚ ਸਮਾਜ ਦੇ ਵਿਅਕਤੀ ਦੇ ਉਥਾਨ ਲਈ ਕੰਮ ਕੀਤਾ ਹੈ ਅਤੇ ਇਕ-ਇਕ ਪਿੰਡ ਅਤੇ ਸ਼ਹਿਰ ਦੀ ਜਰੂਰਤਾਂ ਨੂੰ ਜਹਿਨ ਵਿਚ ਰੱਖ ਕੇ ਵਿਕਾਸ ਕੰਮ ਕਰਵਾਏ ਹਨ। ਇਸ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 9 ਸਾਲ 6 ਮਹੀਨਿਆਂ ਵਿਚ ਭਰਪੂਰ ਵਿਕਾਸ ਕੰਮ ਕਰਵਾਏ ਗਏ ਹਨ। ਉਨ੍ਹਾਂ ਨੇ ਵਿਰੋਧੀਆਂ ਨੁੰ ਚਨੌਤੀ ਦਿੰਦੇ ਹੋਏ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਹਰਿਆਣਾ ਅਵੱਲ ਹੈ ਅਤੇ ਇਸ ਸਰਕਾਰ ਨੇ ਅੱਧੇ ਬਜਟ ਵਿਚ ਪਿਛਲੀ ਸਰਕਾਰਾਂ ਤੋਂ ਕਈ ਗੁਣਾ ਵੱਧ ਵਿਕਾਸ ਕੰਮ ਕਰਵਾਏ ਹਨ ਅਤੇ ਇਸ ਸਰਕਾਰ ਦਾ 100 ਫੀਸਦੀ ਪੈਸਾ ਸਮਾਜ ਦੇ ਆਖੀਰੀ ਵਿਅਕਤੀ ਤਕ ਪਹੁੰਚਿਆ ਹੈ। ਇਸ ਸਰਕਾਰ ਨੇ ਆਨ ਲਾਇਨ ਪ੍ਰਣਾਲੀ ਨਾਲ ਤਮਾਮ ਯੋਜਨਾਵਾਂ ਨੁੰ ਪਾਰਦਰਸ਼ੀ ਬਨਣ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 40 ਪਿੰਡ ਪੰਚਾਇਤਾਂ ਦੇ 385 ਲੋਕਾਂ ਨੁੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਕੰਮ ਕਰ ਰਹੀ ਹੈ। ਇਸ ਸਰਕਾਰ ਨੇ ਆਟੋ ਮੈਟਿਕ ਪੈਂਸ਼ਨ, ਆਯੂਸ਼ਮਾਨ ਕਾਰਡ, ਚਿਰਾਯੂ ਕਾਰਡ ਵਰਗੀ ਸਹੂਲਤਾਂ ਪੋਰਟਲ ਰਾਹੀਂ ਦੇਣ ਦਾ ਕੰਮ ਕੀਤਾ ਹੈ। ਹੁਣ ਹਾਲ ਵਿਚ ਹੀ ਸ਼ਤੀਪੂਰਤੀ ਪੋਰਟਲ ਰਾਹੀਂ ਹੜ੍ਹ ਤੋਂ ਸਬੰਧਿਤ 12 ਹਜਾਰ ਸ਼ਿਕਾਇਛਾਂ ਪ੍ਰਾਪਤ ਹੋਈਆਂ ਅਤੇ ਇਕ ਕਲਿਕ ਨਾਲ ਹੀ ਲਾਭਕਾਰਾਂ ਦੇ ਖਾਤਿਆਂ ਵਿਚ 5 ਕਰੋੜ 50 ਲੱਖ ਦੀ ਰਕਮ ਜਮ੍ਹਾ ਕਰਵਾਉਣ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਦਿਆਲੂ ਯੋਜਨਾ ਤਹਿਤ ਵੀ ਲਾਭਕਾਰਾਂ ਨੂੰ ਆਰਥਕ ਸਹਾਇਤਾ ਮਹੁਇਆ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਨਲਾਇਨ ਟ੍ਰਾਂਸਫਰ ਪੋਲਿਸੀ ਨੂੰ ਲਾਗੂ ਕੀਤਾ। ਹੁਣ ਜੇਬੀਟੀ ਅਧਿਆਪਕਾਂ ਨੂੰ ਵੀ ਉਨ੍ਹਾਂ ਦੇ ਮਨਪਸੰਦ ਸਟੇਸ਼ਨ ‘ਤੇ ਪੋਸਟਿੰਗ ਦਿੱਤੀ ਜਾਵੇਗੀ।