No Result
View All Result
Monday, May 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਹਿਲਾਵਾਂ ਨੂੰ ਇੱਕ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਕਲੱਬ ਨੇ ਮਾਨ ਸਰਕਾਰ ਖਿਲਾਫ ਨਆਰੇਬਾਜੀ ਕਰ ਕੀਤਾ ਪ੍ਰਦਰਸ਼ਨ

admin by admin
in BREAKING
0
ਮਹਿਲਾਵਾਂ ਨੂੰ ਇੱਕ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਕਲੱਬ ਨੇ ਮਾਨ ਸਰਕਾਰ ਖਿਲਾਫ ਨਆਰੇਬਾਜੀ ਕਰ ਕੀਤਾ ਪ੍ਰਦਰਸ਼ਨ
0
SHARES
0
VIEWS
Share on FacebookShare on Twitter

ਪਟਿਆਲਾ,18-01-23(ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਦੀ ਮਾਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇ ਦੀ ਗਰੰਟੀ ਦਿੱਤੀ ਸੀ 10 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਲਾਗੂ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ 18 ਸਾਲ ਤੋਂ ਲੈ ਕੇ 60 ਸਾਲਾਂ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਪੱਕੀ ਗਰੰਟੀ ਦਿੱਤੀ ਸੀ ਜਿਸ ਕਾਰਨ ਮਹਿਲਾਵਾਂ ਵਲੋਂ ਆਪ ਸਰਕਾਰ ਤੇ ਭਰੋਸਾ ਕਰ ਵਧ ਚੜ੍ਹ ਕੇ ਵੋਟਾਂ ਪਾ ਕੇ ਸਮਰਥਨ ਕੀਤਾ ਸੀ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਦੀਆਂ ਮਹਿਲਾਵਾਂ ਇਸ ਯੋਜਨਾ ਦੀ ਪ੍ਰਾਪਤੀ ਲਈ ਜਿੱਥੇ ਉਡੀਕ ਵਿੱਚ ਹਨ ਉੱਥੇ ਹੀ ਇਸ ਯੋਜਨਾ ਨੂੰ ਸਰਕਾਰ ਵੱਲੋਂ ਅਮਲ ਰੂਪ ਦੇਣ ਲਈ ਕੀਤੀ ਜਾ ਰਹੀ ਦੇਰੀ ਲਈ ਰੋਸ ਵੀ ਜਤਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਦੀ ਸਰਕਾਰ ਬਣਨ ਤੇ ਤੁਰੰਤ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਪੱਕੀ ਗਰੰਟੀ ਤੇ ਵਾਅਦਾ ਕੀਤਾ ਸੀ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਨੂੰ 10 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਮਹਿਲਾਵਾਂ ਨੇ ਬੈਕਾਂ ਵਿੱਚ ਖਾਤੇ ਖੁਲਵਾਏ ਹੋਏ ਹਨ। ਇਨ੍ਹਾਂ ਦੇ ਖਾਤਿਆਂ *ਚ ਸਰਕਾਰ ਵੱਲੋਂ 1000 ਰੁਪਏ ਕਿਉਂ ਨਹੀ ਪਾਏ ਜਾ ਰਹੇ। ਮਹਿਲਾਵਾ ਹੁਣ ਮਾਣ ਭੱਤੇ ਦੀ ਕਦੋ ਤੱਕ ਉਡੀਕ ਕਰਨਗੀਆਂ। ਮਾਨ ਸਰਕਾਰ ਇੱਕ ਹਜਾਰ ਰੁਪਏ ਦੀ ਗਰੰਟੀ ਨੂੰ ਤੁਰੰਤ ਲਾਗੂ ਕਰਕੇ ਪੰਜਾਬ ਦੇ ਹਰੇਕ ਪਰਿਵਾਰ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਇੱਕ ਹਜਾਰ ਰੁਪਏ ਤੁਰੰਤ ਪਾਏ ਜਾਣ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ 1000 ਰੁਪਏ ਪ੍ਰਤੀ ਮਹੀਨਾ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਹਿਲਾਵਾਂ ਦੇ ਖਾਤਿਆਂ *ਚ 1000 ਰੁਪਏ ਪ੍ਰਤੀ ਮਹੀਨਾ ਨਹੀਂ ਆਉਂਦਾ ਉਦੋ ਤੱਕ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਮਾਨ ਸਰਕਾਰ ਖਿਲਾਫ ਸੰਘਰਸ਼ ਨਹੀਂ ਰੁਕੇਗਾ, ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਅਮੀਤ ਕਾਂਸਲ, ਰਤਨ ਕੁਮਾਰ, ਮੋਹਿਤ ਕੁਮਾਰ, ਰਵੀਨਾ ਕਾਂਸਲ, ਕਿਰਨ ਰਾਣੀ, ਅਮਨ ਕੌਰ, ਹਰਮਨ ਕੌਰ, ਨਵਪ੍ਰੀਤ ਕੌਰ, ਨਿਤੂ ਰਾਣੀ, ਲਿਸ਼ਕਾ ਗਰਗ, ਸਵੇਤਾ ਗਰਗ, ਸੁਨੀਤਾ ਸੂਦ, ਸੁਰਜੀਤ ਕੌਰ, ਹੇਮਲਤਾ, ਸੁਰਿੰਦਰ ਕੌਰ, ਦੀਪਕਾ ਰਾਣੀ, ਪ੍ਰਮਜੀਤ ਕੌਰ, ਦੇਵਕਾ ਰਾਣੀ, ਪੂਨਮਦੀਪ ਕੌਰ, ਮੀਨਾ ਸ਼ਰਮਾ, ਪਾਰਵੰਤੀ ਦੇਵੀ, ਪਿੰਕੀ ਰਾਣੀ, ਗੀਤਾ ਰਾਣੀ, ਰੇਖਾ ਵਰਮਾ, ਸੂਮਨ ਦੇਵੀ, ਡਿੰਪਲ, ਕਵੀਤਾ ਅਗਰਵਾਲ ਆਦਿ ਹਾਜਰ ਸਨ।

Post Views: 136
Tags: 000 a month soon000 A Month ToAAP cheated Punjab women with Rs 1000 promise: PreneetBhagwant Mann: Women to get Rs 1BJP holds protestsE-R Model Case Studies 1 - JIS College of EngineeringFunctionsGiving Rs 1000 to women not a 'freebie' but social securityNational Commission on Farmers - Ministry of AgricultureNo Rs 1K/month allowance to women yetPress Coverage of the Refugee and Migrant Crisis in the EUPromoting Empowerment of People in achieving povertyProtest against AAP govt's failure in PunjabProvided that for purposes of sub-rulesPunjab Govt To Soon Begin Disbursing Rs 1Roles and Duties of Police in General
Previous Post

ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।

Next Post

ਮਾਨ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੇ ਪ੍ਰੋਜੈਕਟ ਦੀ ਪ੍ਰਵਾਨਗੀ: ਡਾ.ਬਲਜੀਤ ਕੌਰ

Next Post
ਮਾਨ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੇ ਪ੍ਰੋਜੈਕਟ ਦੀ ਪ੍ਰਵਾਨਗੀ: ਡਾ.ਬਲਜੀਤ ਕੌਰ

ਮਾਨ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੇ ਪ੍ਰੋਜੈਕਟ ਦੀ ਪ੍ਰਵਾਨਗੀ: ਡਾ.ਬਲਜੀਤ ਕੌਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800