ਮੋਹਾਲੀ, 14 ਜਨਵਰੀ (ਪ੍ਰੈਸ ਕਿ ਤਾਕਤ ਬਿਊਰੋ) – ਮੁਹਾਲੀ ਵਾਕ ਸ਼ੌਪਿੰਗ ਕੰਪਲੈਕਸ ਵਿੱਚ ਬੀਤੇ ਦਿਨੀਂ ਮੁਫ਼ਤ ਮੈਗਾ ਐਸਟਰੋ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਮਹਾਨ ਵਿਦਵਾਨ ਜੋਤਿਸ਼ੀਆਂ ਵੱਲੋਂ ਲੋਕਾਂ ਦੀਆਂ ਮੁਫ਼ਤ ਕੁੰਡਲੀਆਂ ਦੇਖੀਆਂ ਗਈਆਂ। ਇਸ ਐਸਟਰੋ ਮੇਲੇ ਦੇ ਵਿਚ ਪਟਿਆਲਾ ਦੇ ਮਸ਼ਹੂਰ ਜੋਤਿਸ਼ ਸੁਨੀਲ ਗਰਗ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਮੁਹਾਲੀ, ਚੰਡੀਗੜ੍ਹ ਤੇ ਪੰਚਕੁਲਾ ਤੋਂ ਆਏ ਲੋਕਾਂ ਦੀਆਂ ਮੁਫ਼ਤ ਕੁੰਢਲੀਆਂ ਦੇਖੀਆਂ ਅਤੇ ਲੋਕਾਂ ਦੇ ਜੀਵਨ ਵਿੱਚ ਆ ਰਹੀਆਂ ਸਮੱਸਿਆਂਵਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ, ਦੇ ਉਪਾਏ ਵੀ ਦੱਸੇ। ਇਸ ਤੋਂ ਇਲਾਵਾ ਸੁਨੀਲ ਗਰਗ ਨੇ ਜਯੋਤਿਸ਼ ਦਾ ਮਨੁੱਖੀ ਜੀਵਨ ਉਪਰ ਕਿਸ ਤਰਾ ਪ੍ਰਭਾਵ ਪੈਂਦਾ ਹੈ, ਸੰਬੰਧੀ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗ੍ਰਹਾਂ ਅਤੇ ਨਕਸ਼ਤਰਾਂ ਦੇ ਪ੍ਰਭਾਵਾਂ ਤੋਂ ਮਨੁੱਖ ਕਿਸ ਤਰ੍ਹਾਂ ਗੋਚਰ ਮੁਤਾਬਿਕ ਫਾਇਦਾ ਲੈ ਸਕਦੇ ਹਨ, ਉਸ ਬਾਰੇ ਵੀ ਲੋਕਾਂ ਨੂੰ ਵਿਸਤਾਰਪੂਰਵਕ ਦੱਸਿਆ। ਇਸ ਮੇਲੇ ਦੌਰਾਨ ਆਪਣੀ ਵਿਸ਼ੇਸ਼ ਛਾਪ ਛੱਡਣ ਵਾਲੇ ਪਟਿਆਲਾ ਨਿਵਾਸੀ ਜੋਤਿਸ਼ੀ ਸੁਨੀਲ ਗਰਗ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
