ਪਟਿਆਲਾ,16-01-23,(ਪ੍ਰੈਸ ਕੀ ਤਾਕਤ ਬਿਊਰੋ ): ਭਾਰਤ ਵਿੱਚ ਚਲ ਰਹੇ ਰਾਸ਼ਟਰੀ ਸੜ੍ਹਕ ਸੁਰੱਖਿਆ ਜੀਵਨ ਰੱਖਿਆਂ ਸਪਤਾਹ ਦੇ ਸਬੰਧ ਵਿੱਚ ਸ਼੍ਰੀ ਕਾਕਾ ਰਾਮ ਵਰਮਾ ਸੀਨੀਅਰ ਸਿਟੀਜਨ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਵਲੋਂ ਵਿਦਿਆਰਥੀਆਂ, ਅਧਿਆਪਕਾਂ ਮਾਪਿਆਂ ਨੂੰ ਸੜਕੀ ਹਾਦਸੇ ਘਟਾਉਣ ਅਤੇ ਜ਼ਖਮੀਆਂ ਨੂੰ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਜਾਣਕਾਰੀ ਦੇਣ ਲਈ ਜੰਗੀ ਪੱਧਰ ਤੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸੇ ਸਬੰਧ ਵਿੱਚ ਉਨ੍ਹਾਂ ਨੇ ਸੜਕਾਂ ਤੇ ਵਹੀਕਲ ਚਲਾਉਂਦੇ ਨੋਜਵਾਨਾਂ ਅਤੇ ਨਾਗਰਿਕਾਂ ਦੇ ਮਾਪਿਆਂ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗਲਤੀਆਂ ਲਾਪਰਵਾਹੀਆਂ ਮੋਜ਼ ਮਸਤੀ ਆਕੜ ਕਾਹਲੀ ਤੇਜ਼ੀ ਲਈ ਸੜਕਾਂ ਤੇ ਚਲਦੇ ਬੱਚਿਆਂ ਨੋਜਵਾਨਾਂ ਬਜ਼ੁਰਗਾਂ ਨੂੰ ਹਾਦਸਿਆਂ ਕਾਰਨ ਜ਼ਖ਼ਮੀ ਅਤੇ ਤਬਾਹ ਬਰਬਾਦ ਨਾ ਕਰਨ ਕਿਉਂਕਿ ਆਪਣੀਆਂ ਅਤੇ ਦੂਸਰਿਆਂ ਦੀਆਂ ਗਲਤੀਆਂ ਲਾਪਰਵਾਹੀਆਂ ਆਕੜ ਹੰਕਾਰ ਜਾਂ ਲੇਟ ਲਤੀਫੀ ਕਾਰਨ ਹਰ ਰੋਜ਼ ਹਜ਼ਾਰਾਂ ਅਤੇ ਹਰ ਸਾਲ ਲੱਖਾਂ ਮੋਤਾਂ ਹੋ ਰਹੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਭਾਰਤ ਵਿੱਚ 20 ਲੱਖ ਲੋਕਾਂ ਬਜ਼ੁਰਗਾਂ, ਮਾਪਿਆਂ, ਰਿਸ਼ਤੇਦਾਰਾਂ ਨੂੰ ਲਾਪ੍ਰਵਾਹ ਕਾਹਲੀ ਤੇਜ਼ੀ ਨਾਲ ਵਹੀਕਲ ਚਲਾਉਣ ਵਾਲੇ ਲੋਕ, ਬੱਚਿਆਂ ਨੋਜਵਾਨਾਂ ਦੀਆਂ ਲਾਸ਼ਾਂ ਅਤੇ ਅਪਾਹਜਾਂ ਨੂੰ ਘਰਾਂ ਵਿੱਚ ਭੇਜ ਰਹੇ ਅਤੇ ਲੱਖਾਂ ਚਾਲਕਾਂ ਨੂੰ ਜੇਲਾਂ ਵਿੱਚ ਭੇਜਣ ਕਰਕੇ ਉਨ੍ਹਾਂ ਦੇ ਘਰਾਂ ਦੀ ਤਬਾਹੀ ਬਰਬਾਦੀ ਸ਼ੁਰੂ ਹੋ ਜਾਂਦੀਆਂ ਹਨ।

ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਸੜਕਾਂ ਤੇ ਮਰਨ ਵਾਲੇ ਰਹੇ ਸਰਕਾਰਾਂ ਅਤੇ ਦੂਸਰਿਆਂ ਲਈ ਲਾਸ਼ਾਂ ਕੇਵਲ ਲਾਸ਼ਾਂ ਪਰ ਮਾਪਿਆਂ ਭੈਣ ਭਰਾਵਾਂ ਰਿਸ਼ਤੇਦਾਰਾਂ ਲਈ ਤਬਾਹੀ ਬਰਬਾਦੀ ਅਤੇ ਹਮੇਸ਼ਾ ਲਈ ਦੁੱਖ ਦਰਦ ਹਨ ਜਦਕਿ 95 ਹਾਦਸੇ ਇਨਸਾਨਾਂ ਦੀ ਗਲਤੀਆਂ ਲਾਪਰਵਾਹੀਆਂ ਤੇਜ਼ੀ ਨਸ਼ਿਆਂ ਦੀ ਵਰਤੋਂ ਜਾਂ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਅਗਿਆਨਤਾ ਖੁਦਗਰਜ਼ੀਆਂ ਕਾਰਨ ਹੋ ਰਹੇ ਹਨ ਅਤੇ ਹਾਦਸੇ ਕਰਨ ਵਾਲੇ, ਮਿਰਤਕਾਂ ਦੇ ਬਜ਼ੁਰਗਾਂ, ਮਾਪਿਆਂ, ਭੈਣ ਭਰਾਵਾਂ ਮਾਵਾਂ ਦੀਆਂ ਬਦਦੁਆਵਾਂ ਹਰ ਵੇਲੇ ਲੈਂਦੇ ਰਹਿੰਦੇ ਹਨ ਜਦਕਿ ਅਨੁਸ਼ਾਸਨ, ਸਮੇਂ ਦੀਆਂ ਪਾਬੰਦੀਆਂ ਕਰਕੇ ਨਿਮਰਤਾ ਸ਼ਹਿਣਸ਼ੀਲਤਾ ਨਾਲ ਵਹੀਕਲ ਚਲਾਉਣ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਜਾਣਕਾਰੀ ਦਿਲਵਾਕੇ ਅਤੇ ਪਾਲਣਾ ਕਰਦੇ ਹੋਏ, ਵਿਦਿਆਰਥੀਆਂ, ਬੱਚਿਆਂ ਨੋਜਵਾਨਾਂ ਨੂੰ ਲਾਸ਼ਾਂ ਅਪਾਹਜ ਬਨਣ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ 80 ਪ੍ਰਤੀਸ਼ਤ ਹਾਦਸੇ ਕਰਨ ਵਾਲੇ ਅਤੇ ਸੜਕਾਂ ਤੇ ਮਰਨ ਵਾਲੇ 12/15-16 ਸਾਲਾਂ ਦੇ ਨਾਬਾਲਗਾਂ ਅਤੇ 30/35 ਸਾਲਾਂ ਦੇ ਨੋਜਵਾਨ ਜੋਸੀਲੇ ਗੱਭਰੂ ਹੀ ਹੁੰਦੇ ਹਨ। ਬੱਚੇ ਅਤੇ ਨੌਜਵਾਨ ਬਿਨਾਂ ਜ਼ਰੂਰਤਾਂ ਦੇ ਸੜਕਾਂ ਤੇ ਬਿਨਾਂ ਲਾਇਸੰਸ, ਬਿਨਾਂ ਹੈਲਮਟ ਪੁਰੀ ਰਫਤਾਰ ਨਾਲ ਵਹੀਕਲ ਚਲਾਉਂਦੇ ਫਿਰਦੇ ਹਨ ਅਤੇ ਅਜਿਹੇ ਬੱਚਿਆਂ ਨੋਜਵਾਨਾਂ ਦੇ ਮਾਪਿਆਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਕਦੇ ਨਾ ਕਦੇ ਉਨ੍ਹਾਂ ਦੇ ਲਾਡਲਿਆਂ ਦੀਆਂ ਲਾਸ਼ਾਂ ਸੜਕਾਂ ਤੇ ਪਈਆਂ ਹੋਣਗੀਆਂ ਅਤੇ ਫੇਰ ਸਮਝਣ ਸਮਝਾਉਣ ਰੋਕਣ ਦੀ ਥਾਂ ਸਾਰੀ ਜ਼ਿੰਦਗੀ ਬੱਚਿਆਂ ਨੋਜਵਾਨਾਂ ਦੀਆਂ ਫੋਟੋਆਂ ਤੇ ਹਾਰ ਚੜਾਉਂਦੇ ਰੋਂਦੇ ਕੁਰਲਾਉਂਦੇ ਪਛਤਾਉਂਦੇ ਰਹੋਗੇ ਜਦਕਿ ਹੁਣ ਰੋਕਣ ਟੋਕਣ ਸਮਝਾਉਣ ਨਾਲ,ਮਾਪੇ ਆਪਣੇ ਬੱਚਿਆਂ ਨਾਲ ਘਰ ਪਰਿਵਾਰ ਵਿੱਚ ਹਸਦੇ ਨਚਦੇ ਮਹਿਕਦੇ ਖੁਸ਼ੀਆਂ ਮਨਾਉਂਦੇ ਹਨ। ਕਿਉਂਕਿ ਪਿਛਲੇ 20 ਸਾਲਾਂ ਵਿੱਚ ਭਾਰਤੀ ਸੜਕਾਂ ਤੇ ਇੱਕ ਕਰੋੜ ਮੌਤਾਂ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੀ ਤੁਹਾਡੇ ਬੱਚਿਆਂ ਦੀ ਹਤਿਆ ਸੜਕਾਂ ਤੇ ਤਾਂ ਨਹੀਂ ਹੋਣੀ ਹੈ। ਅਤੇ ਇਹ ਸਾਲ ਉਸਦਾ ਆਖ਼ਰੀ ਜਨਮ ਦਿਨ ਨਾ ਬਣ ਜਾਏ,।
