ਪਟਿਆਲਾ , 28-12-22 (Press Ki Taquat): ਸੋਨੀ ਪਬਲਿਕ ਸਕੂਲ ਫੋਕਲ ਪੁਆਇੰਟ ਏਕਤਾ ਨਗਰ ਪਟਿਆਲਾ ਦੀ ਕਿਰਨ ਨੇ ਜ਼ਿਲਾਂ ਪੱਧਰ ਦੇ ਜੂਡੋ ਤਾਈਕਵਾਡੋਂ ਚੈਂਪੀਅਨਸ਼ਿਪ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਾ ਕੇ ਸੋਨੇ ਦਾ ਮੈਡਲ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਅਤੇ ਸਕੂਲ ਸਟਾਫ ਮੈਂਬਰਾਂ ਵਿਦਿਆਰਥੀਆਂ ਵਲੋਂ ਕਿਰਨ ਨੂੰ ਸਕੂਲ ਪਹੁੰਚਣ ਤੇ ਸਰੋਪਾ ਪਾਕੇ ਸੁਆਗਤ ਕੀਤਾ ਅਤੇ ਦਸਿਆ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡਾਂ ਅਤੇ ਦੂਸਰੇ ਮੁਕਾਬਲਿਆਂ ਵਿੱਚ ਨਾਮਨਾ ਖੱਟਿਆ ਜਾ ਰਿਹਾ ਹੈ ਅਤੇ ਪੜ੍ਹਾਈ ਦੇ ਖੇਤਰ ਵਿੱਚ ਵੀ ਵਧੀਆ ਸ਼ਾਨਦਾਰ ਪ੍ਰਾਪਤੀਆਂ ਹੋ ਰਹੀਆਂ ਹਨ। ਇਸ ਮੌਕੇ ਸੋਨੀ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਵਰਿੰਦਰ ਸਿੰਘ ਅਤੇ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਕੂਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਲਈ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਕਿਉਂਕਿ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਬੰਧੀ ਕਰਵਾਏ ਜਾਂਦੇ ਮੁਕਾਬਲਿਆਂ ਦੌਰਾਨ ਵੀ ਇਸ ਸਕੂਲ ਦੇ ਵਿਦਿਆਰਥੀਆਂ ਵਲੋਂ ਪ੍ਰਸ਼ੰਸਾਯੋਗ ਸਨਮਾਨ ਜਿਤੇ ਜਾਂਦੇ ਹਨ।

