Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਮਰੀਕਾ ‘ਚ ਜੰਮੀ ਝੀਲ ‘ਤੇ ਸੈਰ ਕਰਨ ਦੌਰਾਨ 3 ਭਾਰਤੀਆਂ ਦੀ ਹੋਈ ਮੌਤ

admin by admin
in BREAKING, WORLD
0
ਅਮਰੀਕਾ ‘ਚ ਜੰਮੀ ਝੀਲ ‘ਤੇ ਸੈਰ ਕਰਨ ਦੌਰਾਨ 3 ਭਾਰਤੀਆਂ ਦੀ ਹੋਈ ਮੌਤ
0
SHARES
0
VIEWS
Share on FacebookShare on Twitter

ਵਾਸ਼ਿੰਗਟਨ, 28-12-22(Press Ki Taquat) – ਅਮਰੀਕਾ ਦੇ ਐਰੀਜ਼ੋਨਾ ਵਿੱਚ ਇੱਕ ਦਰਦਨਾਕ ਘਟਨਾ ਵਿੱਚ ਇੱਕ ਔਰਤ ਸਮੇਤ 3 ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਘਾਟੀ ਝੀਲ ‘ਤੇ ਵਾਪਰਿਆ। ਕੋਕੋਨੀਨੋ ਕਾਉਂਟੀ ਸ਼ੈਰਿਫ ਦਫ਼ਤਰ (ਸੀ.ਸੀ.ਐੱਸ.ਓ.) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ, ‘ਝੀਲ ਵਿਚ ਡਿੱਗ ਕੇ ਮਰਨ ਵਾਲੇ ਲੋਕਾਂ ਦੀ ਪਛਾਣ ਨਰਾਇਣ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਵਜੋਂ ਹੋਈ ਹੈ। ਤਿੰਨੋਂ ਐਰੀਜ਼ੋਨਾ ਦੇ ਚੈਂਡਲਰ ਦੇ ਰਹਿਣ ਵਾਲੇ ਸਨ ਅਤੇ ਮੂਲ ਰੂਪ ਵਿੱਚ ਭਾਰਤੀ ਸਨ।’ ਚੈਂਡਲਰ ਫੀਨਿਕਸ ਦਾ ਇੱਕ ਉਪਨਗਰ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢ ਲਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸੀ.ਸੀ.ਐੱਸ.ਓ. ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਮੁਤਾਬਕ, ”ਦੋ ਪੁਰਸ਼ ਅਤੇ ਇਕ ਔਰਤ ਦੇ ਜੰਮੀ ਹੋਈ ਝੀਲ ‘ਤੇ ਸੈਰ ਦੌਰਾਨ ਬਰਫ਼ ਦੇ ਟੁੱਟ ਜਾਣ ਨਾਲ ਉਸ ਵਿਚ ਡਿੱਗ ਜਾਣ ਦੇ ਬਾਅਦ ਖੇਤਰ ਦੇ ਇਕ ਸਬਸਟੇਸ਼ਨ ‘ਤੇ ਤਾਇਨਾਤ ਕਰਮਚਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ।’ ਅਮਰੀਕਾ ਅਤੇ ਕੈਨੇਡਾ ਵਿੱਚ ਸਖ਼ਤ 10 ਲੱਖ ਤੋਂ ਵੱਧ ਲੋਕ ਭਿਆਨਕ ਠੰਡ ਦਾ ਸਾਹਮਣਾ ਕਰ ਰਹੇ ਹਨ। ਕਿਊਬਿਕ ਤੋਂ ਟੈਕਸਾਸ ਤੱਕ 3,200 ਕਿਲੋਮੀਟਰ ਤੋਂ ਜ਼ਿਆਦਾ ਦੇ ਖੇਤਰ ‘ਚ ਬਰਫੀਲੇ ਤੂਫ਼ਾਨ ਦਾ ਕਹਿਰ ਹੈ, ਜਿਸ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।

Post Views: 89
Previous Post

ਸੋਨੇ ਦਾ ਮੈਡਲ ਜਿੱਤਣ ਤੇ ਨਿੱਘਾ ਸਵਾਗਤ ਕੀਤਾ

Next Post

ਮਾਂ-ਬੇਟਾ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਭਰ ਵਿਚ ਕਰਦੇ ਸੀ ਸਪਲਾਈ

Next Post
ਮਾਂ-ਬੇਟਾ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਭਰ ਵਿਚ ਕਰਦੇ ਸੀ ਸਪਲਾਈ

ਮਾਂ-ਬੇਟਾ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਭਰ ਵਿਚ ਕਰਦੇ ਸੀ ਸਪਲਾਈ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800