ਚੰਡੀਗੜ੍ਹ, 19 ਦਸੰਬਰ- ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬੇ ਵਿਚ ਏਅਰਹੋਸਟੇਸ ਨੂੰ ਸਿਖਲਾਈ ਦੇਣ ਅਤੇ ਪ੍ਰਤੀਸਾਲ 200 ਤੋਂ ਵੱਧ ਬੱਚੇ ਪਾਇਲਟ ਸਿਖਲਾਈ ਪ੍ਰਦਾਨ ਕਰਨ ਲਈ ਸਿਖਲਾਈ ਕੇਂਦਰ ਖੋਲਣ ਲਈ ਕੰਮ ਕੀਤਾ ਜਾਵੇ।
ਸ੍ਰੀ ਵਿਪੁਲ ਗੋਇਲ ਅੱਜ ਚੰਡੀਗੜ੍ਹ ਵਿਚ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਤੋਂ ਸਾਲਾਸਰ ਧਾਮ ਅਤੇ ਖਾਟੂਸ਼ਾਮ ਤੱਕ ਏਅਰ ਟੈਕਸੀ ਚਲਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਹਿਸਾਰ ਵਿਚ ਬਣ ਰਹੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਦਾ ਲਗਭਗ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਬਾਕੀ ਦੇ ਕੰਮ ਨੂੰ ਵੀ ਜਲਦੀ ਪੂਰਾ ਕੀਤਾ ਜਾਵੇ। ਹਵਾਈ ਅੱਡਿਆਂ ‘ਤੇ ਜੋ ਵੀ ਮਸ਼ੀਨਰੀ ਲਗਾਏ ਜਾਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ ਊਹ ਤੈਅ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ।
ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬੇ ਵਿਚ ਜਿੰਨ੍ਹੇ ਵੀ ਮੈਡੀਕਲ ਕਾਲਜ ਜਾਂ ਮਲਟੀ ਸਪੈਸ਼ਸ਼ਲਟੀ ਹਸਪਤਾਲ ਹਨ, ਉਨ੍ਹਾਂ ‘ਤੇ ਏਅਰ ਐਂਬੂਲੈਂਸ ਲਈ ਹੈਲੀਪੇਡ ਹੋਣੇ ਚਾਹੀਦੇ ਹਨ ਤਾਂ ਜੋ ਐਮਰਜੈਂਸੀ ਵਿਚ ਜਰੂਰਤਮੰਦ ਵਿਅਕਤੀ ਨੂੰ ਸਮੇਂ ‘ਤੇ ਉੱਥੇ ਪਹੁੰਚਾਇਆ ਜਾ ਸਕੇ। ਇਸ ਮੌਕੇ ‘ਤੇ ਸਲਾਹਕਾਰ ਨਰਹਰੀ ਸਿੰਘ ਬਾਂਗਰ, ਸੀਈਓ ਜੈਯਦੀਪ ਸਿੰਘ ਬਲਹਾਰਾ, ਪ੍ਰੋਜੈਕਟ ਡਾਇਰੈਕਟਰ ਐਮਐਮ ਦੁਹਨ ਸਮੇਤ ਹੋਰ ਅਧਿਕਮਾਰੀ ਵੀ ਮੌਜੂਦ ਰਹੇ।