Wednesday, June 3, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home INDIA

ਪੰਜਾਬ ਪੁਲਿਸ ਨੇ ਕੋਰੋਨਾ ਸੰਕਟ ਸਮੇਂ ਲਾਮਿਸਾਲ ਕੰਮ ਕੀਤਾ-ਦਿਨਕਰ ਗੁਪਤਾ

admin by admin
in INDIA, PUNJAB
Reading Time: 1 min read
A A
0
ਪੰਜਾਬ ਪੁਲਿਸ ਨੇ ਕੋਰੋਨਾ ਸੰਕਟ ਸਮੇਂ ਲਾਮਿਸਾਲ ਕੰਮ ਕੀਤਾ-ਦਿਨਕਰ ਗੁਪਤਾ
0
SHARES
0
VIEWS
Share on FacebookShare on Twitter
ADVERTISEMENT

RelatedPosts

देख तेरे संसार की हालत क्या हो गई , भगवान् कितना बदल गया इंसान

देख तेरे संसार की हालत क्या हो गई , भगवान् कितना बदल गया इंसान

0

30 May 2026

0
31 मई से पांच दिवसीय विद्यार्थी शिविर का आयोजन

पी.के. यूनिवर्सिटी की शोधार्थी ज्योति सेन को पीएचडी उपाधि

पी.के. यूनिवर्सिटी की शोधार्थी ज्योति सेन को पीएचडी उपाधि

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

* ਡੀ.ਜੀ.ਪੀ. ਦਿਨਕਰ ਗੁਪਤਾ ਦੀ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ
* ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ. ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨ
* ਆਈ.ਜੀ. ਔਲਖ ਵੱਲੋਂ ਸਵਾਗਤ, ਐਸ.ਐਸ.ਪੀ. ਸਿੱਧੂ ਵੱਲੋਂ ਧੰਨਵਾਦ
ਪਟਿਆਲਾ, 20 ਮਈ (ਪੀਤੰਬਰ ਸ਼ਰਮਾ) : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ ਦਿੰਦਿਆਂ ਪੁਲਿਸ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ’ਸ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਤ ਕੀਤਾ। ਇੱਥੇ ਪੁਲਿਸ ਲਾਇਨ ਵਿਖੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਦੇ ਸੰਕਟ ਦੌਰਾਨ ਅਨੁਸ਼ਾਸਨ ‘ਚ ਰਹਿਕੇ ਲਾਮਿਸਾਲ ਕਾਰਜ ਕਰਨ ਕਰਕੇ ਪੁਲਿਸ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਪੁਲਿਸ ਦੀ, ਪੰਜਾਬ ਹੀ ਨਹੀਂ ਬਲਕਿ ਦੇਸ਼ ਅਤੇ ਵਿਦੇਸ਼ਾਂ ‘ਚ ਵੀ ਸ਼ਲਾਘਾ ਹੋਈ, ਜਿਸ ਲਈ ਉਨ੍ਹਾਂ ਨੂੰ ਫ਼ਖ਼ਰ ਹੈ।
ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਡੀ.ਜੀ.ਪੀ. ਸ੍ਰੀ ਗੁਪਤਾ ਦਾ ਸਵਾਗਤ ਕੀਤਾ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸ੍ਰੀ ਗੁਪਤਾ ਦਾ ਪਟਿਆਲਾ ਪੁਲਿਸ ਦੀ ਹੌਂਸਲਾ ਅਫ਼ਜਾਈ ਲਈ ਧੰਨਵਾਦ ਕੀਤਾ। ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਲਾਇਨ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਇੱਥੇ ਸਥਾਪਤ ਡੈਂਟਲ ਚੇਅਰ, ਆਈ ਟੈਸਟਿੰਗ, ਕ੍ਰਿਟੀਕਲ ਕੇਅਰ ਮੋਨੀਟਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪਟਿਆਲਾ ਮਾਡਲ ਨੂੰ ਸਾਰੇ ਪੰਜਾਬ ‘ਚ ਲਾਗੂ ਕਰਨ ਦੀ ਗੱਲ ਆਖੀ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਸ੍ਰੀ ਗੁਪਤਾ ਨੇ ਪਟਿਆਲਾ ਪੁਲਿਸ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਪੁਲਿਸ ਨੇ ਅੱਤਵਾਦ ਸਮੇਤ ਸਖ਼ਤ ਤੋਂ ਸਖ਼ਤ ਚੁਣੌਤੀਆਂ ਦਾ ਹਮੇਸ਼ਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਇਸੇ ਤਰਜ ‘ਤੇ ਹੁਣ ਕੋਰੋਨਾ ਵਾਇਰਸ ਦੇ ਨਿਵੇਕਲੇ ਵਿਸ਼ਵ ਵਿਆਪੀ ਸੰਕਟ ‘ਚ ਵੀ ਆਪਣੀ ਡਿਊਟੀ ਦੇ ਨਾਲ-ਨਾਲ ਫਰੰਟ ਲਾਇਨ ਯੋਧੇ ਬਣਕੇ ਅਤੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਲੋੜਵੰਦਾਂ ਦੀ ਮਦਦ ਕਰਕੇ ਵੱਡੀ ਸੇਵਾ ਨਿਭਾਈ ਹੈ।
ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਐਸ.ਆਈ. ਹਰਜੀਤ ਸਿੰਘ ਦੇ ਹੱਥ ਕੱਟੇ ਜਾਣ ਦੀ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਪੁਲਿਸ ਨੇ ਸਮਾਜ ਦੇ 85 ਫੀਸਦੀ ਚੰਗੇ ਲੋਕਾਂ ਨਾਲ ਬਿਹਤਰ ਢੰਗ ਨਾਲ ਵਿਚਰਨਾ ਹੈ ਅਤੇ ਕੁਝ ਫੀਸਦੀ ਮਾੜੇ ਅਨਸਰਾਂ ਨਾਲ ਕਾਨੂੰਨ ਦੇ ਦਾਇਰੇ ‘ਚ ਰਹਿਕੇ ਸਿੱਝਣਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਿਸ ਦੀ ਬੱਚੇ-ਬੱਚੇ ਵੱਲੋਂ ਸ਼ਲਾਘਾ ਕਰਨ ਦਾ ਸਿਹਰਾ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਜਾਂਦਾ ਹੈ।
ਇਸ ਤੋਂ ਬਾਅਦ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪਟਿਆਲਾ ਪੁਲਿਸ ਦੇ 4 ਐਸ.ਪੀਜ, 2 ਡੀ.ਐਸ.ਪੀਜ, ਪੁਲਿਸ ਲਾਇਨ ਦੇ ਡਾਕਟਰ ਸਮੇਤ 3 ਇੰਸਪੈਕਟਰ, 10 ਸਬ ਇੰਸਪੈਕਟਰ, 6 ਏ.ਐਸ.ਆਈ., 5 ਹੌਲਦਾਰ, 6 ਸਿਪਾਹੀ ਅਤੇ ਮਾਰਕੀਟ ਕਮੇਟੀ ਮੁਲਾਜਮ ਦਾ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਤ ਕੀਤਾ।
ਇਨ੍ਹਾਂ ‘ਚ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ, ਡੀ.ਐਸ.ਪੀ. ਦਿਹਾਤੀ ਅਜੈਪਾਲ ਸਿੰਘ, ਪੁਲਿਸ ਲਾਇਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖਾਨ, ਇੰਸਪੈਕਟਰ ਐਸ.ਐਚ.ਓ. ਕੋਤਵਾਲੀ ਸੁਖਦੇਵ ਸਿੰਘ, ਐਸ.ਐਚ.ਓ. ਸਦਰ ਪਟਿਆਲਾ ਇੰਸਪੈਕਟਰ ਬਿੱਕਰ ਸਿੰਘ, ਇੰਚਾਰਜ ਸਕਿਉਰਟੀ ਡੀਪੀਓ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਸਨ।
ਇਸ ਤੋਂ ਇਲਾਵਾ ਐਸ.ਐਚ.ਓ ਤ੍ਰਿਪੜੀ ਐਸ.ਆਈ. ਹਰਜਿੰਦਰ ਸਿੰਘ, ਰੀਡਰ ਐਸ.ਐਸ.ਪੀ. ਐਸ.ਆਈ. ਸੁਖਵਿੰਦਰ ਸਿੰਘ, ਰੀਡਰ ਆਈਜੀ ਐਸ.ਆਈ. ਪ੍ਰਿਤਪਾਲ ਸਿੰਘ, ਇੰਚਾਰਜ ਡੀਸੀਆਰਬੀ ਐਸ.ਆਈ. ਸਾਹਿਬ ਸਿੰਘ, ਇੰਚਾਰਜ ਸੀਆਰਪੀਸੀ ਐਸ.ਆਈ. ਸੁਖਵਿੰਦਰ ਕੌਰ, ਇੰਚਾਰਜ ਸਾਇਬਰ ਸੈਲ ਐਸ.ਆਈ. ਤਰਨਦੀਪ ਕੌਰ, ਇੰਚਾਰਚ ਚੌਂਕੀ ਅਫ਼ਸਰ ਕਲੋਨੀ ਐਸ.ਆਈ. ਪ੍ਰਿਯਾਂਸ਼ੂ ਸਿੰਘ, ਓ.ਐਸ.ਆਈ. ਐਸ.ਆਈ. ਸੁਖਦੇਵ ਸਿੰਘ, ਇੰਚਾਰਜ ਸੀਸੀਟੀਐਨ ਐਸ ਐਸ.ਆਈ. ਪ੍ਰਿਤਪਾਲ ਸਿੰਘ, ਲਾਇਨ ਅਫ਼ਸਰ ਐਸ.ਆਈ. ਕੁਲਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਯਾਦਵਿੰਦਰ ਸਿੰਘ ਸਮੇਤ ਹੋਰ ਮੁਲਾਜਮ ਵੀ ਸ਼ਾਮਲ ਸਨ।

Post Views: 95
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਪੀ.ਆਰ.ਟੀ.ਸੀ. ਦੇ 9 ਡਿਪੂਆਂ ਵੱਲੋਂ 80 ਰੂਟਾਂ ‘ਤੇ ਬੱਸ ਸੇਵਾ ਬਹਾਲ-ਕੇ.ਕੇ. ਸ਼ਰਮਾ

Next Post

ਆਨਲਾਈਨ ਕਲਾਸਾਂ ਦੇ ਮਾਪਦੰਡਾਂ ਕਾਇਮ ਰੱਖਣ ਲਈ ਨਿਗਰਾਨੀ ਪਿੱਛੋਂ ਜਾਰੀ ਕੀਤੀ ਜਾਵੇਗੀ ਐਡਵਾਇਜ਼ਰੀ : ਸਿੱਖਿਆ

Related Posts

देख तेरे संसार की हालत क्या हो गई , भगवान् कितना बदल गया इंसान
INDIA

देख तेरे संसार की हालत क्या हो गई , भगवान् कितना बदल गया इंसान

0
Blog

30 May 2026

0
31 मई से पांच दिवसीय विद्यार्थी शिविर का आयोजन
INDIA

31 मई से पांच दिवसीय विद्यार्थी शिविर का आयोजन

0
31 मई से पांच दिवसीय विद्यार्थी शिविर का आयोजन
INDIA

31 मई से पांच दिवसीय विद्यार्थी शिविर का आयोजन

0
31 मई से पांच दिवसीय विद्यार्थी शिविर का आयोजन
INDIA

31 मई से पांच दिवसीय विद्यार्थी शिविर का आयोजन

0
पी.के. यूनिवर्सिटी की शोधार्थी ज्योति सेन को पीएचडी उपाधि
INDIA

पी.के. यूनिवर्सिटी की शोधार्थी ज्योति सेन को पीएचडी उपाधि

0
Next Post
ਆਨਲਾਈਨ ਕਲਾਸਾਂ ਦੇ ਮਾਪਦੰਡਾਂ ਕਾਇਮ ਰੱਖਣ ਲਈ ਨਿਗਰਾਨੀ ਪਿੱਛੋਂ ਜਾਰੀ ਕੀਤੀ ਜਾਵੇਗੀ ਐਡਵਾਇਜ਼ਰੀ : ਸਿੱਖਿਆ

ਆਨਲਾਈਨ ਕਲਾਸਾਂ ਦੇ ਮਾਪਦੰਡਾਂ ਕਾਇਮ ਰੱਖਣ ਲਈ ਨਿਗਰਾਨੀ ਪਿੱਛੋਂ ਜਾਰੀ ਕੀਤੀ ਜਾਵੇਗੀ ਐਡਵਾਇਜ਼ਰੀ : ਸਿੱਖਿਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us