No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਰਿਆਣਾ ਦੇ 600 ਪਿੰਡ ਪਾਣੀ ”ਚ ਡੁੱਬੇ, ਸਕੂਲ ”ਚ ਫਸੀਆਂ 731 ਸਕੂਲੀ ਵਿਦਿਆਰਥਣਾਂ ਦਾ ਕੀਤਾ ਰੈਸਕਿਊ

admin by admin
in BREAKING, COVER STORY, Himachal
0
ਪਿੰਡ ਸੰਘੋਰ ਵਿੱਚ ਸਰਸਵਤੀ ਦਾ ਕੰਢਾ ਟੁੱਟਿਆ
0
SHARES
0
VIEWS
Share on FacebookShare on Twitter

ਅੰਬਾਲਾ,12ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ):ਹਰਿਆਣਾ ‘ਚ 3 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਹੈ। ਇਨ੍ਹਾਂ ‘ਚ ਅੰਬਾਲਾ, ਕਰਨਾਲ ਅਤੇ ਪੰਚਕੂਲਾ ਸ਼ਾਮਲ ਹਨ। ਉੱਥੇ ਹੀ ਲਗਾਤਾਰ ਮੀਂਹ ਨਾਲ ਹਰਿਆਣਾ ਦੀ ਜੀਟੀ ਰੋਡ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ। ਇੱਥੇ ਕਰੀਬ 9 ਜ਼ਿਲ੍ਹਿਆਂ ਦੇ 600 ਪਿੰਡ ਪਾਣੀ ਨਾਲ ਪ੍ਰਭਾਵਿਤ ਹਨ। ਸਭ ਤੋਂ ਬੁਰੀ ਹਾਲਤ ਅੰਬਾਲਾ ਦੀ ਹੈ, ਜਿੱਥੇ ਅਜੇ ਵੀ 40 ਫੀਸਦੀ ਹਿੱਸੇ ‘ਚ ਪਾਣੀ ਭਰਿਆ ਹੋਇਆ ਹੈ। ਉੱਥੇ ਹੀ ਕੈਥਲ ‘ਚ ਘੱਗਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਉੱਪਰ ਵਹਿ ਰਹੀ ਹੈ, ਜਿਸ ਨਾਲ ਇੱਥੇ 12 ਪਿੰਡਾਂ ‘ਚ ਹੜ੍ਹ ਦਾ ਖ਼ਤਰਾ ਪੈ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪਹਿਲਾਂ ਤੋਂ ਤੈਅ ਅਰਬਨ ਲੋਕਲ ਬਾਡੀਜ਼ (ਯੂ.ਐੱਲ.ਬੀ.) ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਗਰਾਊਂਡ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੀਂਹ ਦੇ ਪਾਣੀ ਕਾਰਨ ਅੰਬਾਲਾ ਤੋਂ ਨਿਕਲ ਕੇ ਜਾਣ ਵਾਲੇ 7 ਵੱਡੇ ਰੋਡ ਬੰਦ ਹੋ ਗਏ ਹਨ।

ਇਨ੍ਹਾਂ ‘ਚ ਅੰਬਾਲਾ-ਚੰਡੀਗੜ੍ਹ, ਅੰਬਾਲਾ-ਸਹਾਰਨਪੁਰ, ਅੰਬਾਲਾ-ਦਿੱਲੀ, ਅੰਬਾਲਾ-ਜਲੰਧਰ, ਅੰਬਾਲਾ-ਹਿਸਾਰ, ਅੰਬਾਲਾ-ਯਮੁਨਾਨਗਰ ਨੈਸ਼ਨਲ ਹਾਈਵੇਅ ਅਤੇ ਅੰਬਾਲਾ-ਪੰਚਕੂਲਾ ਵਾਇਆ ਬਰਵਾਲਾ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੀਂਹ ਨੂੰ ਦੇਖਦੇ ਹੋਏ ਅੰਬਾਲਾ ਤੋਂ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਰੇਲ ਰੱਦ ਕਰ ਦਿੱਤੀ ਗਈ ਹੈ। ਅੰਬਾਲਾ ‘ਚ ਰੋਡ ਬੰਦ ਹੋਣ ਨਾਲ ਪੰਜਾਬ, ਹਿਮਾਚਲ, ਦਿੱਲੀ, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼-ਉੱਤਰਾਖੰਡ ਨਾਲ ਸੰਪਰਕ ਟੁੱਟ ਗਿਆ ਹੈ। ਰਾਜ ‘ਚ ਹੁਣ ਤੱਕ ਮੀਂਹ ਦੌਰਾਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਪੰਚਕੂਲਾ, ਕਰਨਾਲ, ਯਮੁਨਾਨਗਰ ਅਤੇ ਹੋਰ ਜ਼ਿਲ੍ਹਿਆਂ ‘ਚ ਹੋਈਆਂ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.), ਸਟੇਟ ਡਿਜਾਸਟਰ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਅਤੇ ਪੁਲਸ ਨੇ 2 ਹਜ਼ਾਰ ਲੋਕਾਂ ਦਾ ਰੈਸਕਿਊ ਕਰ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਅੰਬਾਲਾ ਦੇ ਚਮਨ ਵਾਟਿਕਾ ਸਕੂਲ ‘ਚ ਫਸੀਆਂ 731 ਵਿਦਿਆਰਥਣਾਂ ਨੂੰ ਫ਼ੌਜ ਦੇ ਜਵਾਨਾਂ ਨੇ ਰੈਸਕਿਊ ਕੀਤਾ।

Post Views: 113
Tags: car submergedcar submerged in riverflash flood haryanaHaryanaharyana car stucks in floodharyana floodharyana floodsharyana monsoonHaryana newsharyana news in hindiharyana news in hindi todayharyana news liveHaryana news updateharyana rainharyana weather news liveheavy rain in haryanasubmerged carsubmerged car in haryanatoday weather news in haryanaweather haryanaweather in haryana today
Previous Post

ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

Next Post

ਹਰਿਆਣਾ ”ਚ ਮੀਂਹ ਤੋਂ ਪੈਦਾ ਹਾਲਾਤ ਨੂੰ ਲੈ ਕੇ CM ਖੱਟੜ ਨੇ ਬੁਲਾਈ ਐਮਰਜੈਂਸੀ ਬੈਠਕ

Next Post
ਨੌਜੁਆਨਾ ਦੇ ਕੌਸ਼ਲ ਵਿਕਾਸ ਦੇ ਨਾਲ ਰੁਜਗਾਰ ਦਿਵਾਉਣਾ ਸਾਡੀ ਪ੍ਰਾਥਮਿਕਤਾ – ਮੁੱਖ ਮੰਤਰੀ

ਹਰਿਆਣਾ ''ਚ ਮੀਂਹ ਤੋਂ ਪੈਦਾ ਹਾਲਾਤ ਨੂੰ ਲੈ ਕੇ CM ਖੱਟੜ ਨੇ ਬੁਲਾਈ ਐਮਰਜੈਂਸੀ ਬੈਠਕ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800