ਚੰਡੀਗੜ੍ਹ 28 ਦਸੰਬਰ – ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਕੈਬਿਨੇਟ ਮੀਟਿੰਗ ਵਿਚ ਹਰਿਆਣਾ ਲੋਕ ਸੇਵਾ ਕਮਿਸ਼ਸ਼ (ਐਚਪੀਐਸਸੀ) ਵੱਲੋਂ ਆਯੋਜਿਤ ਗਰੁੱਪ ਏ ਅਤੇ ਬੀ ਆਸਾਮੀਆਂ ਲਈ ਪ੍ਰੀਖਿਆਵਾਂ ਵਿਚ ਹਾਜਿਰੀ ਹੋਣ ਵਾਲੇ ਉਮੀਦਵਾਰਾਂ ਲਈ ਆਧਾਰ ਤਸਦਕੀਕਰਣ ਸੇਵਾਵਾਂ ਦੇ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਗਈ। ਐਚਪੀਐਸਸੀ ਪੋਟਰਲ ‘ਤੇ ਇੰਨ੍ਹਾਂ ਆਸਾਮੀਆਂ ਲਈ ਰਜਿਸਟਰੇਸ਼ਨ ਪ੍ਰਕ੍ਰਿਆ ਦੌਰਾਨ ਆਧਾਰ ਤਸਦਕੀਕਰਣ ਲਾਜਿਮੀ ਹੋਵੇਗਾ।
ਆਧਾਰ ਤਸਦਕੀਕਰਣ ਦੀ ਸ਼ੁਰੂਆਤ ਦਾ ਮੰਤਵ, ਬਿਨੈ ਪ੍ਰਕ੍ਰਿਆ ਨੂੰ ਸਹੀ ਕਰਨਾ, ਧੋਖਾਧੜੀ ਕਰਨ ਵਾਲੇ ਉਮੀਦਵਾਰਾਂ ‘ਤੇ ਰੋਕ ਲਗਾਉਣਾ ਅਤੇ ਡੀ-ਡੁਪਲੀਕੇਸ਼ਨ ਰਾਹੀਂ ਉਮੀਦਵਾਰਾਂ ਦੀ ਡੇਟਾ ਸਹੀ ਯਕੀਨੀ ਕਰਨਾ ਹੈ। ਇਹ ਕਦਮ ਭਰਤੀ ਪ੍ਰਕ੍ਰਿਆ ਦੀ ਭਰੋਸੇਮੰਦੀ ਨੂੰ ਵੱਧੇਗਾ, ਜਿਸ ਨਾਲ ਮੁਕਾਬਲੇ ਪ੍ਰੀਖਿਆਵਾਂ ਵਿਚ ਜਨਤਾ ਦਾ ਭਰੋਸਾ ਹੋਰ ਵੱਧੇਗਾ।
ਆਧਾਰ ਤਸਦਕੀਕਰਣ ਉਮੀਦਵਾਰਾਂ ਦੀ ਪਛਾਣ ਤਸਦੀਕ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਧੋਖਾਧੜੀ ਵਾਲੇ ਬਿਨੈ ਅਤੇ ਡੂਪਲੀਕੇਸੀ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਹ ਬਿਨੈ ਪ੍ਰਕ੍ਰਿਆ ਨੂੰ ਆਸਾਨ ਬਣਾਉਂਦਾ ਹੈ, ਸਹੀ ਅਤੇ ਤਸਦੀਕ ਡੇਟਾ ਯਕੀਨੀ ਕਰਦਾ ਹੈ। ਉਮੀਦਵਾਰਾਂ ਨੂੰ ਰਜਿਸਟਰੇਸ਼ਨ ਦੌਰਾਨ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ ਅਤੇ ਭਰਤੀ ਪ੍ਰਕ੍ਰਿਆ ਦੇ ਵੱਖ-ਵੱਖ ਪੜਾਵਾਂ ਦੌਰਾਨ ਬਾਇਓਮੈਟ੍ਰਿਕ ਤਸਦੀਕ (ਪ੍ਰਿੰਗਰਪ੍ਰਿੰਟ ਜਾਂ ਆਈਰਿਸ ਸਕੈਨ) ਨਾਲ ਗੁਜਰਨਾ ਹੋਵੇਗਾ। ਇਸ ਤੋਂ ਇਲਾਵਾ, ਨਾਂਅ, ਜਨਮ ਮਿਤੀ ਅਤੇ ਪੱਤੇ ਵਰਗੇ ਜਨਸੰਖਿਆ ਵਰਗੇ ਵੇਰਵਿਆਂ ਨੂੰ ਆਧਾਰ ਡੇਟਾਬੇਸ ਨਾਲ ਕ੍ਰਾਸ-ਤਸਦੀਕ ਕੀਤਾ ਜਾਵੇਗਾ। ਇਹ ਫੈਸਲਾ ਸੁਸ਼ਾਸਨ (ਸਮਾਜਿਰ ਭਲਾਈ, ਨਵਾਚਾਰ, ਗਿਆਨ) ਨਿਯਮ, 2020 ਲਈ ਆਧਾਰ ਤਸਦਕੀਕਰਣ ਦੇ ਨਿਯਮ 5 ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ 8 ਮਾਰਚ, 2024 ਦੇ ਨਿਦੇਸ਼ਾਂ ਦੇ ਤਹਿਤ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰੇਗਾ।